Colombia News : ਕੋਲੰਬੀਆ 'ਚ ਸਾਨ੍ਹਾਂ ਦੀ ਲੜਾਈ ’ਤੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Colombia News : ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਪਾਬੰਦੀ ਲਗਾਉਣ ਵਾਲੇ ਇਕ ਬਿੱਲ 'ਤੇ ਕੀਤੇ ਹਸਤਾਖ਼ਰ 

file photo

Colombia News : ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਸੋਮਵਾਰ ਇਸ ਦੱਖਣੀ ਅਮਰੀਕੀ ਦੇਸ਼ 'ਚ ਸਾਨਾਂ ਦੀ ਲੜਾਈ 'ਤੇ ਪਾਬੰਦੀ ਲਗਾਉਣ ਵਾਲੇ ਇਕ ਬਿੱਲ 'ਤੇ ਹਸਤਾਖ਼ਰ ਕੀਤੇ। ਬਿੱਲ 'ਤੇ ਦਸਤਖਤ ਕਰਨ ਤੋਂ ਬਾਅਦ ਪੈਟਰੋ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਅਸੀਂ ਦੁਨੀਆਂ ਨੂੰ ਇਹ ਨਹੀਂ ਦੱਸ ਸਕਦੇ ਕਿ ਮਨੋਰੰਜਨ ਲਈ ਜੀਉਂਦੇ ਅਤੇ ਸੰਵੇਦਨਸ਼ੀਲ ਜੀਵਾਂ ਨੂੰ ਮਾਰਨਾ ਇਕ ਸੱਭਿਆਚਾਰ ਹੈ।

ਇਹ ਵੀ ਪੜੋ: Delhi News : ਮੋਦੀ ਸਰਕਾਰ ਨੇ ਬਿਨਾਂ ਕਿਸੇ ਵਿਤਕਰੇ ਤੋਂ ਸਾਰੇ ਸੂਬਿਆਂ ਨੂੰ ਪੈਸੇ ਦਿਤੇ : ਸੀਤਾਰਮਨ

ਤੁਹਾਨੂੰ ਦੱਸ ਦੇਈਏ ਕਿ ਕੋਲੰਬੀਆ ਵਿਚ ਬਲਦ ਲੜਾਈ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਬਹੁਤ ਸਾਰੇ ਲੋਕਾਂ ਦੀ ਰੋਜ਼ੀ-ਰੋਟੀ ਨੂੰ ਵੀ ਖ਼ਤਰਾ ਹੈ ਜੋ ਬਲਦ ਦੀ ਲੜਾਈ ਤੋਂ ਆਪਣਾ ਗੁਜ਼ਾਰਾ ਚਲਾਉਂਦੇ ਹਨ। ਬਲਦਾਂ ਦੀ ਲੜਾਈ ਦੇ ਸਮਰਥਕ ਸਮੂਹਾਂ ਨੇ ਇਸ ਸਦੀਆਂ ਪੁਰਾਣੀ ਪਰੰਪਰਾ ਦੇ ਸਮਰਥਨ ’ਚ ਇੱਕ ਸੋਸ਼ਲ ਮੀਡੀਆ ਮੁਹਿੰਮ ਵੀ ਸ਼ੁਰੂ ਕੀਤੀ ਹੈ। ਸਮਰਥਕਾਂ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਨੂੰ ਅਦਾਲਤ ’ਚ ਚੁਣੌਤੀ ਦੇਣਗੇ।

(For more news apart from  Ban on bullfighting in Colombia president signs News in Punjabi, stay tuned to Rozana Spokesman)