''ਸਾਨੂੰ ਚੀਨ ਦੀ ਲੋੜ ਨਹੀਂ ਅਸੀਂ ਉਹਨਾਂ ਤੋਂ ਬਿਨ੍ਹਾਂ ਹੀ ਹੋਵਾਂਗੇ ਵਧੀਆ''- ਡੋਨਾਲਡ ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਟਰੰਪ ਨੇ ਕਿਹਾ, “ਸਾਡੇ ਦੇਸ਼ ਨੂੰ ਸਾਲਾਂ ਦੌਰਾਨ ਚੀਨ ਵਿਚ ਖਰਬਾਂ ਡਾਲਰਾਂ ਦਾ ਨੁਕਸਾਨ ਹੋਇਆ ਹੈ

Donald Trump

ਅਮਰੀਕਾ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਜਿੰਗ 'ਤੇ ਹਮਲਾ ਬੋਲਦੇ ਹੋਏ ਚੀਨ ਵੱਲੋਂ ਨਵਾਂ ਟੈਕਸ ਲਗਾਉਣ ਦੀ ਯੋਜਨਾ ਤੇ ਜਵਾਬੀ ਕਾਰਵਾਈ ਕਰਨ ਦਾ ਵਾਅਦਾ ਕੀਤਾ। ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਚੀਨ ਛੱਡਣ ਲਈ ਵੀ ਕਿਹਾ। ਟਰੰਪ ਨੇ ਕਿਹਾ, ‘ਸਾਨੂੰ ਚੀਨ ਦੀ ਜ਼ਰੂਰਤ ਨਹੀਂ ਹੈ। ਜੇ ਮੈਂ ਇਮਾਨਦਾਰੀ ਨਾਲ ਕਹਾਂ, ਤਾਂ ਅਸੀਂ ਉਨ੍ਹਾਂ ਤੋਂ ਬਿਨ੍ਹਾਂ ਹੀ ਬਿਹਤਰ ਹਾਂ।

ਵਪਾਰ ਯੁੱਧ ਨੇ ਪਹਿਲਾਂ ਹੀ ਅਮਰੀਕਾ ਦੀ ਤਰੱਕੀ ਨੂੰ ਘੱਟ ਕਰ ਦਿੱਤਾ ਹੈ ਅਤੇ ਗਲੋਬਲ ਆਰਥਿਕਤਾ ਨੂੰ ਕਮਜ਼ੋਰ ਕੀਤਾ ਹੈ ਅਤੇ ਸ਼ੇਅਰ ਬਾਜ਼ਾਰ ਦੀ ਸਥਿਤੀ ਨੂੰ ਵੀ ਖ਼ਰਾਬ ਕੀਤਾ ਹੈ। ਟਰੰਪ ਨੇ ਕਿਹਾ, “ਸਾਡੇ ਦੇਸ਼ ਨੂੰ ਸਾਲਾਂ ਦੌਰਾਨ ਚੀਨ ਵਿਚ ਖਰਬਾਂ ਡਾਲਰਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਇਕ ਸਾਲ ਵਿਚ ਅਰਬਾਂ ਡਾਲਰ ਦੀ ਲਾਗਤ ਨਾਲ ਸਾਡੀ ਬੌਧਿਕ ਜਾਇਦਾਦ ਨੂੰ ਚੋਰੀ ਕਰ ਲਿਆ ਹੈ ਅਤੇ ਉਹ ਇਸ ਨੂੰ ਜਾਰੀ ਰੱਖਣਾ ਚਾਹੁੰਦੇ ਹਨ, ਪਰ ਮੈਂ ਇਸ ਤਰਰ੍ਹਾਂ ਨਹੀਂ ਹੋਣ ਦੇਵਾਂਗਾ। ਉਨ੍ਹਾਂ ਕਿਹਾ, 'ਸਾਡੀਆਂ ਮਹਾਨ ਅਮਰੀਕੀ ਕੰਪਨੀਆਂ ਨੂੰ ਆਦੇਸ਼ ਦਿੱਤਾ ਜਾਂਦਾ ਹੈ। 

ਕਿ ਉਹ ਚੀਨ ਦਾ ਵਿਕਲਪ ਦੇਖਣਾ ਸ਼ੁਰੂ ਕਰ ਦੇਣ ਅਤੇ ਵਾਪਸ ਦੇਸ਼ ਆ ਜਾਣ ਦਾ ਵੀ ਵਿਕਲਪ ਰੱਖਣ ਅਤੇ ਅਮਰੀਕਾ ਵਿਚ ਆਪਣੇ ਉਤਪਾਦ ਬਣਾਉਣ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਚੀਨ ਨੇ ਘੋਸ਼ਣਾ ਕੀਤੀ ਸੀ ਕਿ ਉਹ ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ 75 ਅਰਬ ਡਾਲਰ ਦੇ ਉਤਪਾਦਾਂ 'ਤੇ ਦਸ ਫੀਸ ਦੀ ਦਾ ਜਵਾਬੀ ਟੈਕਸ ਲਗਾਵੇਗਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।