ਉੱਤਰ ਕੋਰੀਆ ਵਿਚ ਕਦਮ ਰੱਖਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ
ਡੋਨਾਲਡ ਟਰੰਪ ਨੇ ਕਿਮ ਜੋਂਗ-ਉਨ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਉੱਤਰ ਕੋਰੀਆ ਦੇ ਆਗੂ ਕਿਮ-ਜੋਂਗ-ਉਨ ਨਾਲ ਮੁਲਾਕਾਤ ਕਰ ਕੇ ਪਿਓਂਗਯਾਂਗ ਦੀ ਜ਼ਮੀਨ 'ਤੇ ਪਹਿਲੀ ਵਾਰ ਕਦਮ ਰੱਖਿਆ। ਸਾਬਕਾ ਦੁਸ਼ਮਣ ਦੇਸ਼ ਦੀ ਧਰਤੀ 'ਤੇ ਪਹੁੰਚਣ ਵਾਲੇ ਉਹ ਪਹਿਲੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਹਨ। ਇਸ ਇਤਿਹਾਸਿਕ ਪਲ ਦੌਰਾਨ ਟਰੰਪ ਦੱਖਣ ਅਤੇ ਉੱਤਰ ਕੋਰੀਆ ਨੂੰ ਵੰਡਣ ਵਾਲੀ ਕੰਕਰੀਟ ਦੀ ਸਰਹੱਦ 'ਤੇ ਪਹੁੰਚੇ ਜਿੱਥੇ ਕਿਮ ਉਹਨਾਂ ਦਾ ਸਵਾਗਤ ਕਰਨ ਲਈ ਆਏ ਅਤੇ ਦੋਵਾਂ ਨੇ ਹੱਥ ਮਿਲਾਇਆ।
ਫਿਰ ਉਹਨਾਂ ਨੇ ਉੱਤਰ ਕੋਰੀਆ ਖੇਤਰ ਵੱਲ ਰੁਖ਼ ਕੀਤਾ। ਇਸ ਤੋਂ ਬਾਅਦ ਉੱਥੇ ਮੌਜੂਦ ਪੱਤਰਕਾਰਾਂ ਦਾ ਸੰਬੋਧਨ ਕੀਤਾ ਗਿਆ। ਟਰੰਪ ਨੇ ਕਿਹਾ ਕਿ ਵਿਸ਼ਵ ਲਈ ਇਹ ਇਕ ਮਹਾਨ ਪਲ ਹੈ ਅਤੇ ਇੱਥੇ ਆਉਣਾ ਉਹਨਾਂ ਲਈ ਸਤਿਕਾਰ ਵਾਲੀ ਗੱਲ ਹੈ। ਟਰੰਪ ਨੇ ਕੱਲ੍ਹ ਹੀ ਅਚਾਨਕ ਇਸ ਦੌਰੇ ਦੀ ਜਾਣਕਾਰੀ ਟਵਿਟਰ 'ਤੇ ਦਿੱਤੀ ਸੀ।ਉਹਨਾਂ ਨੇ ਕਿਹਾ ਸੀ ਕਿ ਉਹ ਸਰਹੱਦ 'ਤੇ ਸਥਿਤ ਡੀਏਐਮਜੇਡੀ ਵਿਚ ਕਿਮ ਨਾਲ ਮਿਲ ਕੇ ਉਹਨਾਂ ਨਾਲ ਹੱਥ ਮਿਲਾਉਣਾ ਅਤੇ ਹੈਲੋ ਕਹਿਣਾ ਚਾਹੁੰਦੇ ਹਨ।
ਟਰੰਪ ਨੇ ਓਸਾਕਾ ਵਿਚ ਜੀ-20 ਸ਼ਿਖਰ ਸੰਮੇਲਨ ਤੋਂ ਟਵਿਟਰ 'ਤੇ ਹੈਰਾਨ ਕਰ ਦੇਣ ਵਾਲਾ ਸੱਦਾ ਦਿੱਤਾ ਸੀ ਅਤੇ ਕਿਹਾ ਕਿ ਜੇ ਉੱਤਰ ਕੋਰੀਆ ਦੇ ਪ੍ਰਧਾਨ ਇਸ ਨੂੰ ਦੇਖਦੇ ਹਨ ਤਾਂ ਉਹਨਾਂ ਨਾਲ ਹੱਥ ਮਿਲਾਉਣ ਅਤੇ ਹੈਲੋ ਬੋਲਣ ਲਈ ਸਰਹੱਦ 'ਤੇ ਮਿਲੇਗਾ। ਉਹਨਾਂ ਨੇ ਬਾਅਦ ਵਿਚ ਕਿਹਾ ਕਿ ਉਹਨਾਂ ਨੂੰ ਉੱਤਰ ਕੋਰੀਆ ਵਿਚ ਜਾਣ ਵਿਚ ਕੋਈ ਸਮੱਸਿਆ ਨਹੀਂ ਹੈ।