ਜਲੰਧਰ ’ਚ 53 ਹੋਰ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ

ਏਜੰਸੀ

ਖ਼ਬਰਾਂ, ਪੰਜਾਬ

ਸ਼ਨੀਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਤੋਂ...

Coronavirus 110 positive including bank employees in Jalandhar

ਜਲੰਧਰ: ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਉੱਥੇ ਹੀ ਜੇ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਲੰਧਰ ਵਿਚ 53 ਹੋਰ ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਏ ਹਨ। ਤਾਜ਼ਾ ਮਾਮਲਿਆਂ ਦੇ ਨਾਲ ਜ਼ਿਲ੍ਹੇ ਵਿਚ ਕੁੱਲ ਪੀੜਤਾਂ ਦੀ ਗਿਣਤੀ 5235 ਹੋ ਗਈ ਹੈ। ਹੁਣ ਤਕ 130 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਨੀਵਾਰ ਨੂੰ ਕੋਰੋਨਾ ਨਾਲ ਸੀਐਚਸੀ ਕਰਤਾਰਪੁਰ ਵਿਚ ਤੈਨਾਤ ਫਾਰਮੈਸੀ ਅਫ਼ਸਰ ਸਮੇਤ ਅੱਠ ਮਰੀਜ਼ਾਂ ਦੀ ਮੌਤ ਹੋ ਗਈ।

ਇਸ ਦੇ 110 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਮਿਲੀ ਹੈ। ਇਹਨਾਂ ਵਿਚ ਬੈਂਕ, ਪੁਲਿਸ, ਸਿਹਤ ਕਰਮਚਾਰੀ ਸਮੇਤ ਉਦਯੋਗਪਤੀ ਵੀ ਸ਼ਾਮਲ ਹਨ। ਇਸ ਦੌਰਾਨ 49 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਵਿਚ ਆਈਸੋਲੇਸ਼ਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਪੀੜਤਾਂ ਦੀ ਗਿਣਤੀ 5182, ਮਰਨ ਵਾਲਿਆਂ ਦੀ ਗਿਣਤੀ 130 ਅਤੇ ਕੋਵਿਡ ਕੇਅਰ ਸੈਂਟਰ ਤੋਂ ਘਰ ਜਾਣ ਵਾਲੇ ਲੋਕਾਂ ਦੀ ਗਿਣਤੀ 3152 ਹੋ ਗਈ ਹੈ।

ਸ਼ਨੀਵਾਰ ਨੂੰ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਤੋਂ ਸੈਂਪਲਾਂ ਦੀ ਜਾਂਚ ਰਿਪੋਰਟ ਨਹੀਂ ਮਿਲੀ। ਇਹ ਅੰਕੜਾ ਨਿਜੀ ਲੈਬ ਆਰਡੀਡੀਐਲ ਦੀ ਜਾਂਚ ਰਿਪੋਰਟ ਦਾ ਹੈ। ਸ਼ਨੀਵਾਰ ਨੂੰ ਕੋਰੋਨਾ ਨੇ ਸ਼ਹਿਰ ਦੀਆਂ ਪਾਸ਼ ਕਲੋਨੀਆਂ ਮਾਡਲ ਟਾਊਨ, ਲਾਜਪਤ ਨਗਰ, ਮਾਸਟਰ ਤਾਰਾ ਸਿੰਘ ਨਗਰ ਵਿਚ ਰਹਿਣ ਵਾਲੇ ਨਾਮੀ ਉਦਯੋਗਪਤੀਆਂ, ਕਾਰੋਬਾਰੀਆਂ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਰਮਨ ਪੱਬੀ ਦੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਚਪੇਟ ਵਿਚ ਲਿਆ ਹੈ।

ਇਸ ਤੋਂ ਇਲਾਵਾ ਥਾਣਾ ਦੋ ਦੇ ਕਵਾਰਟਰਾਂ ਵਿਚ ਰਹਿਣ ਵਾਲੀ ਔਰਤ, ਕੇਨਰਾ ਬੈਂਕ ਦਾ ਮੁਲਾਜ਼ਿਮ ਅਤੇ ਪੀਐਚਸੀ ਬਿਲਗਾਂ ਦੇ ਸਿਹਤਕਰਮੀ ਵੀ ਪੀੜਤ ਪਾਏ ਗਏ ਹਨ। ਗੋਬਿੰਦ ਪਲਾਜਾ, ਜਲੰਧਰ ਛਾਊਣੀ, ਗੁਰੂ ਗੋਬਿੰਦ ਸਿੰਘ ਏਵੈਨਿਊ ਦੇ ਤਿੰਨ-ਤਿੰਨ ਅਤੇ ਅਮਨ ਨਗਰ ਦੇ ਪੰਜ ਲੋਕ ਵੀ ਕੋਰੋਨਾ ਦੀ ਚਪੇਟ ਵਿਚ ਆਏ ਹਨ।

ਸਿਹਤ ਵਿਭਾਗ ਦੇ ਨੋਡਲ ਅਫ਼ਸਰ ਡਾ. ਟੀਪੀ ਸਿੰਘ ਦਾ ਕਹਿਣਾ ਹੈ ਕਿ ਕੁਝ ਤਕਨੀਕੀ ਕਾਰਨਾਂ ਦੇ ਚਲਦੇ ਸਰਕਾਰੀ ਮੈਡੀਕਲ ਕਾਲਜ ਤੋਂ ਸੈਂਪਲਾਂ ਦੀ ਰਿਪੋਰਟ ਨਹੀਂ ਆਈ। ਜ਼ਿਲ੍ਹੇ ਵਿਚ ਆਰਡੀਡੀਐਲ ਅਤੇ ਨਿਜੀ ਲੈਬ ਤੋਂ 110 ਮਰੀਜ਼ ਪਾਜ਼ੀਟਿਵ, ਅੱਠ ਮਰੀਜ਼ਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਵਿਚ ਸ਼ਨੀਵਾਰ ਨੂੰ 1247 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।