189 ਸਾਲ ਬਾਅਦ ਪੁਰਤਗਾਲ ਤੋਂ ਬ੍ਰਾਜ਼ੀਲ ਪਹੁੰਚਿਆ ਸਮਰਾਟ ਡੋਮ ਪੇਡਰੋ I ਦਾ ਦਿਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਦਿਲ ਨੂੰ ਜਨਤਾ ਦਰਸ਼ਨ ਲਈ ਪੇਸ਼ ਕੀਤੇ ਜਾਣ ਤੋਂ ਪਹਿਲਾਂ ਫੌਜੀ ਸਨਮਾਨਾਂ ਨਾਲ ਸਵਾਗਤ ਕੀਤਾ ਜਾਵੇਗਾ।

Emperor Pedro I's heart returns to Brazil

 

ਬ੍ਰਾਜ਼ੀਲ: ਪੁਰਤਗਾਲ ਤੋਂ ਆਜ਼ਾਦੀ ਦੇ 200 ਸਾਲ ਪੂਰੇ ਹੋਣ ਮੌਕੇ ਬ੍ਰਾਜ਼ੀਲ ਦੇ ਪਹਿਲੇ ਸਮਰਾਟ ਡੋਮ ਪੇਡਰੋ ਪ੍ਰਥਮ ਦਾ ਸੁਰੱਖਿਅਤ ਰੱਖਿਆ ਹੋਇਆ ਦਿਲ ਪੁਰਤਗਾਲ ਤੋਂ ਬ੍ਰਾਜ਼ੀਲ ਪਹੁੰਚ ਗਿਆ ਹੈ। ਇਸ ਦਿਲ ਨੂੰ ਪਿਛਲੇ 189 ਸਾਲਾਂ ਤੋਂ ਦਵਾਈਆਂ ਦੇ ਸਹਾਰੇ ਸੁਰੱਖਿਅਤ ਰੱਖਿਆ ਗਿਆ ਹੈ। ਫਾਰਮਾਲਡੀਹਾਈਡ ਨਾਲ ਭਰੇ ਸੋਨੇ ਦੇ ਫਲਾਸਕ ਵਿਚ ਰੱਖੇ ਗਏ  ਸਮਰਾਟ ਡੋਮ ਪੇਡਰੋ ਦੇ ਦਿਲ ਨੂੰ ਫੌਜੀ ਜਹਾਜ਼ ਰਾਹੀਂ ਬ੍ਰਾਜ਼ੀਲ ਲਿਆਂਦਾ ਗਿਆ।

Emperor Pedro I's heart returns to Brazil

ਇਸ ਦਿਲ ਨੂੰ ਜਨਤਾ ਦਰਸ਼ਨ ਲਈ ਪੇਸ਼ ਕੀਤੇ ਜਾਣ ਤੋਂ ਪਹਿਲਾਂ ਫੌਜੀ ਸਨਮਾਨਾਂ ਨਾਲ ਸਵਾਗਤ ਕੀਤਾ ਜਾਵੇਗਾ। 7 ਸਤੰਬਰ ਨੂੰ ਬ੍ਰਾਜ਼ੀਲ ਦੀ ਆਜ਼ਾਦੀ ਦੀ 200ਵੀਂ ਵਰ੍ਹੇਗੰਢ ਹੈ। ਸੁਤੰਤਰਤਾ ਦਿਵਸ ਦਾ ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ ਰਾਜਾ ਪੇਡਰੋ ਪ੍ਰਥਮ ਦੇ ਦਿਲ ਨੂੰ ਦੁਬਾਰਾ ਪੁਰਤਗਾਲ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਪੁਰਤਗਾਲੀ ਅਧਿਕਾਰੀਆਂ ਨੇ ਇਸ ਦਿਲ ਨੂੰ ਸਮੁੰਦਰੀ ਕੰਢੇ ਦੇ ਸ਼ਹਿਰ ਪੋਰਟੋ ਤੋਂ ਬ੍ਰਾਜ਼ੀਲ ਵਿਚ ਤਬਦੀਲ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਬ੍ਰਾਜ਼ੀਲ ਏਅਰ ਫੋਰਸ ਦਾ ਇਕ ਜਹਾਜ਼ ਇਸ ਨੂੰ ਲੈ ਕੇ ਬ੍ਰਾਜ਼ੀਲ ਪਹੁੰਚਿਆ।

Emperor Pedro I's heart returns to Brazil

ਪੁਰਤਗਾਲ ਤੋਂ ਇਸ ਕਾਫਲੇ ਨਾਲ ਉੱਥੇ ਗਏ ਲੋਕਾਂ 'ਚ ਪੋਰਟੋ ਦੇ ਮੇਅਰ ਰੁਈ ਮੋਰੇਰਾ ਵੀ ਸ਼ਾਮਲ ਹਨ। ਉਹਨਾਂ ਦੱਸਿਆ ਕਿ ਬ੍ਰਾਜ਼ੀਲ ਦੇ ਨਾਗਰਿਕਾਂ ਨੂੰ ਦਿਖਾਉਣ ਤੋਂ ਬਾਅਦ ਦੁਬਾਰਾ ਇਸ ਦਿਲ ਨੂੰ ਪੁਰਤਗਾਲ ਲਿਜਾਇਆ ਜਾਵੇਗਾ। ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਦੇ ਮੁੱਖ ਪ੍ਰੋਟੋਕੋਲ ਅਧਿਕਾਰੀ ਐਲਨ ਕੋਏਲੋ ਸੇਲੋਸ ਨੇ ਕਿਹਾ, “ਰਾਜ ਦੇ ਮੁਖੀ ਵਜੋਂ ਇਸ ਦਿਲ ਦਾ ਸਵਾਗਤ ਕੀਤਾ ਜਾਵੇਗਾ। ਇਹ ਇਸ ਤਰ੍ਹਾਂ ਸਨਮਾਨਿਤ ਕੀਤਾ ਜਾਵੇਗਾ ਜਿਵੇਂ ਕਿ ਸਮਰਾਟ ਡੋਮ ਪੇਡਰੋ ਅਜੇ ਵੀ ਸਾਡੇ ਵਿਚਕਾਰ ਜ਼ਿੰਦਾ ਹਨ”। ਇਸ ਦਾ ਦਿਲੋਂ ਸਵਾਗਤ ਕਰਨ ਲਈ ਤੋਪਾਂ ਦੀ ਸਲਾਮੀ ਦੇ ਨਾਲ-ਨਾਲ ਗਾਰਡ ਆਫ ਆਨਰ ਅਤੇ ਪੂਰਾ ਫੌਜੀ ਸਨਮਾਨ ਦਿੱਤਾ ਜਾਵੇਗਾ।

Emperor Pedro I's heart returns to Brazil

ਸੇਲੋਸ ਨੇ ਕਿਹਾ, ''ਉਹਨਾਂ ਦੇ ਸਵਾਗਤ 'ਚ ਰਾਸ਼ਟਰੀ ਗੀਤ ਅਤੇ ਆਜ਼ਾਦੀ ਦੇ ਗੀਤ ਵਜਾਏ ਜਾਣਗੇ, ਜਿਸ ਦਾ ਸੰਗੀਤ ਇਤਫਾਕਨ ਡੋਮ ਪੇਡਰੋ ਪਹਿਲੇ ਨੇ ਖੁਦ ਤਿਆਰ ਕੀਤਾ ਸੀ। ਸਮਰਾਟ ਹੋਣ ਦੇ ਨਾਲ-ਨਾਲ ਉਹ ਇਕ ਚੰਗੇ ਸੰਗੀਤਕਾਰ ਵੀ ਸਨ”। ਡੋਮ ਪੇਡਰੋ ਦਾ ਜਨਮ 1798 ਵਿਚ ਪੁਰਤਗਾਲ ਦੇ ਸ਼ਾਹੀ ਪਰਿਵਾਰ ਵਿਚ ਹੋਇਆ ਸੀ, ਜਿਸ ਨੇ ਉਸ ਸਮੇਂ ਬ੍ਰਾਜ਼ੀਲ ਉੱਤੇ ਵੀ ਕਬਜ਼ਾ ਕਰ ਲਿਆ ਸੀ। ਨੈਪੋਲੀਅਨ ਦੀ ਫੌਜ ਤੋਂ ਬਚਣ ਲਈ ਉਸ ਦਾ ਪਰਿਵਾਰ ਪੁਰਤਗਾਲ ਤੋਂ ਬ੍ਰਾਜ਼ੀਲ ਦੀ ਆਪਣੀ ਬਸਤੀ ਵਿਚ ਭੱਜ ਗਿਆ ਸੀ। ਬਾਅਦ ਵਿਚ 1821 ਵਿਚ ਡੋਮ ਪੇਡਰੋ ਦੇ ਪਿਤਾ ਕਿੰਗ ਜੌਹਨ VI ਪੁਰਤਗਾਲ ਵਾਪਸ ਪਰਤ ਆਏ ਪਰ ਆਪਣੇ ਪੁੱਤਰ ਨੂੰ ਉੱਥੇ ਛੱਡ ਕ, ਉਸਨੂੰ ਬ੍ਰਾਜ਼ੀਲ ਦਾ ਪ੍ਰਤੀਨਿਧੀ ਸ਼ਾਸਕ ਨਿਯੁਕਤ ਕੀਤਾ।

Emperor Pedro I's heart returns to Brazil

ਹਾਲਾਂਕਿ ਸਿਰਫ਼ ਇਕ ਸਾਲ ਬਾਅਦ ਇਸ ਨੌਜਵਾਨ ਪ੍ਰਤੀਨਿਧ ਸ਼ਾਸਕ ਨੇ ਪੁਰਤਗਾਲ ਦੀ ਸੰਸਦ ਦੀ ਇੱਛਾ ਦੇ ਵਿਰੁੱਧ ਜਾ ਕੇ ਬ੍ਰਾਜ਼ੀਲ ਦੀ ਆਜ਼ਾਦੀ ਦਾ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਉਸ ਨੇ ਪੁਰਤਗਾਲ ਦੇ ਉਸ ਹੁਕਮ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਆਪਣੇ ਦੇਸ਼ ਵਾਪਸ ਚਲੇ ਜਾਣ। 7 ਸਤੰਬਰ 1822 ਨੂੰ ਉਸ ਨੇ ਬ੍ਰਾਜ਼ੀਲ ਦੀ ਆਜ਼ਾਦੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਉਸ ਨੂੰ ਡੋਮ ਪੇਡਰੋ I ਦੇ ਰੂਪ ਵਿਚ ਬ੍ਰਾਜ਼ੀਲ ਦਾ ਸਮਰਾਟ ਬਣਾਇਆ ਗਿਆ।
ਪੁਰਤਗਾਲ ਦੀ ਗੱਦੀ 'ਤੇ ਆਪਣੀ ਧੀ ਦਾ ਦਾਅਵਾ ਕਰਨ ਤੋਂ ਬਾਅਦ ਉਹ ਪੁਰਤਗਾਲ ਵਾਪਸ ਪਰਤਿਆ ਅਤੇ ਉੱਥੇ ਟੀਬੀ ਕਾਰਨ ਉਹਨਾਂ ਦੀ ਮੌਤ ਹੋ ਗਈ। ਮੌਤ ਸਮੇਂ ਉਹਨਾਂ ਕਿਹਾ ਕਿ ਮੌਤ ਤੋਂ ਬਾਅਦ ਉਸ ਦਾ ਦਿਲ ਸਰੀਰ 'ਚੋਂ ਕੱਢ ਕੇ ਪੋਰਟੋ ਸ਼ਹਿਰ ਲਿਜਾਇਆ ਜਾਵੇ। ਇਸ ਤੋਂ ਬਾਅਦ ਉਸ ਦਾ ਦਿਲ ਪੋਰਟੋ ਦੇ ਇਕ ਚਰਚ ਵਿਚ ਰੱਖਿਆ ਗਿਆ ਸੀ। 1972 ਵਿਚ ਬ੍ਰਾਜ਼ੀਲ ਦੀ ਆਜ਼ਾਦੀ ਦੀ 150ਵੀਂ ਵਰ੍ਹੇਗੰਢ 'ਤੇ ਉਸ ਦੀ ਦੇਹ ਨੂੰ ਬ੍ਰਾਜ਼ੀਲ ਭੇਜ ਦਿੱਤਾ ਗਿਆ, ਜਿੱਥੇ ਇਸ ਨੂੰ ਸੋ ਪਾਉਲੋ ਤਬਦੀਲ ਕਰ ਦਿੱਤਾ ਗਿਆ। ਉਸ ਨੂੰ ਸੋ ਪਾਉਲੋ ਵਿਚ ਇਕ ਕੋਠੜੀ ਵਿੱਚ ਰੱਖਿਆ ਗਿਆ ਸੀ।