ਗਰੀਬੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਊਦੀ ਅਰਬ ਦੇਵੇਗਾ 300 ਕਰੋੜ ਡਾਲਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਭੁਗਤਾਨ ਸੰਤੁਲਨ ਨੂੰ ਸਮਰਥਨ ਦੇਣ ਲਈ ਸਊਦੀ ਅਰਬ ਇਕ ਸਾਲ ਦੇ ਲਈ 300 ਕਰੋੜ ਅਮਰੀਕੀ ਡਾਲਰ ਦਾ ਭੁਗਤਾਨ ਕਰੇਗਾ।

Saudi Arabia to give Pakistan $3

ਰਿਆਦਾ, ( ਭਾਸ਼ਾ ) : ਸਊਦੀ ਅਰਬ ਨੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਭੁਗਤਾਨ ਸੰਤੁਲਨ ਦੇ  ਸੰਕਟ ਤੋਂ ਮੁਕਤ ਕਰਨ ਲਈ 300 ਕਰੋੜ ਡਾਲਰ ਦੀ ਮਦਦ ਦੇਣ ਤੇ ਸਹਿਮਤੀ ਪ੍ਰਗਟ ਕੀਤੀ ਹੈ। ਇਕ ਅਧਿਕਾਰਕ ਬਿਆਨ ਵਿਚ ਇਸ ਸਬੰਧੀ ਦਸਿਆ ਗਿਆ ਕਿ ਸਊਦੀ ਅਰਬ ਪਾਕਿਸਤਾਨ ਨੂੰ ਤੇਲ ਦੇ ਆਯਾਤ ਲਈ ਇਕ ਸਾਲ ਦੇ ਡੈਫਰਡ ਭੁਗਤਾਨ ਦੀ ਸੁਵਿਧਾ ਦੇਣ ਤੇ ਵੀ ਸਹਿਮਤ ਹੋ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਫਿਊਚਰ ਇਨਵੇਸਟਮੇਂਟ ਇਨੀਸ਼ਿਏਟਿਵ  (ਐਫਆਈਆਈ) ਕਾਨਫਰੰਸ ਵਿਚ ਭਾਗ ਲੈਣ ਲਈ ਸਊਦੀ ਅਰਬ ਦੀ ਯਾਤਰਾ ਦੌਰਾਨ

ਇਸ ਸਬੰਧ ਵਿਚ ਸਮਝੌਤੇ ਤੇ ਹਸਤਾਖਰ ਕੀਤੇ ਗਏ ਹਨ।  ਸਊਦੀ ਸਰਕਾਰ ਵੱਲੋਂ ਜਾਰੀ ਇਕ ਪ੍ਰੈਸ ਰਿਲੀਜ਼ ਵਿਚ ਦੱਸਿਆ ਗਿਆ ਕਿ ਪਾਕਿਸਤਾਨ ਅਤੇ ਸਊਦੀ ਅਰਬ ਦੇ ਅਧਿਕਾਰੀਆਂ ਵਿਚ ਹੋਈ ਚਰਚਾ ਦੌਰਾਨ ਦੋ ਪੱਖੀ ਆਰਥਕਿ ਅਤੇ ਵਿੱਤੀ ਸਹਾਇਤਾ ਤੇ ਫੈਸਲਾ ਲਿਆ ਗਿਆ ਕਿ ਪਾਕਿਸਤਾਨ ਦੇ ਭੁਗਤਾਨ ਸੰਤੁਲਨ ਨੂੰ ਸਮਰਥਨ ਦੇਣ ਲਈ ਸਊਦੀ ਅਰਬ ਇਕ ਸਾਲ ਦੇ ਲਈ 300 ਕਰੋੜ ਅਮਰੀਕੀ ਡਾਲਰ ਦਾ ਭੁਗਤਾਨ ਕਰੇਗਾ। ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਉਮਰ ਅਤੇ ਸਊਦੀ ਦੇ ਵਿੱਤ ਮੰਤਰੀ ਮੁਹੰਮਦ ਅਬਦੁੱਲਾ ਅਲ-ਜਦਾਨ ਨੇ ਇਕ ਸਮਝੋਤੇ ਤੇ ਹਸਤਾਖਰ ਕੀਤੇ।

ਸਊਦੀ ਅਰਬ ਨੇ ਪਾਕਿਸਤਾਨ ਵਿਚ ਪੈਟਰੋਲੀਅਮ ਰਿਫਾਈਨਰੀ ਦੇ ਨਿਵੇਸ਼ ਵਿਚ ਵੀ ਅਪਣੀ ਦਿਲਚਸਪੀ ਪ੍ਰਗਟਾਈ ਹੈ। ਮੰਤਰੀ ਮੰਡਲ ਦੀ ਮੰਜੂਰੀ ਮਿਲਣ ਤੋਂ ਬਾਅਦ ਇਸ ਪਰਿਯੋਜਨਾ ਲਈ ਇਕ ਸਮਝੌਤੇ ਤੇ ਹਸਤਾਖਰ ਕੀਤੇ ਜਾਣਗੇ। ਦੱਸਿਆ ਗਿਆ ਕਿ ਰਿਆਦ ਤੇਲ ਦੇ ਆਯਾਤ ਲਈ ਇਕ ਸਾਲ ਦੇ ਡੈਫਰਡ 300 ਕਰੋੜ ਡਾਲਰ ਤੱਕ ਦੇ ਭੁਗਤਾਨ ਦੀ ਸਹੂਲਤ ਦੇਵੇਗਾ। ਇਹ ਵਿਵਸਥਾ ਤਿੰਨ ਸਾਲ ਤੱਕ ਹੋਵੇਗੀ,

ਜਿਸ ਤੋਂ ਬਾਅਦ ਇਸਦੀ ਸਮੀਖਿਆ ਕੀਤੀ ਜਾਵੇਗੀ। ਸਊਦੀ ਸਰਕਾਰ ਪਾਕਿਸਤਾਨੀ ਮਜ਼ੂਦਰਾਂ ਲਈ ਸਊਦੀ ਵੀਜ਼ਾ ਫੀਸ ਵਿਚ ਕਟੌਤੀ ਕਰਨ ਤੇ ਵੀ ਸਹਿਮਤ ਹੋਇਆ। ਸਊਦੀ ਵਿਚ ਪਾਕਿਸਤਾਨ ਦੇ ਕਰਮਚਾਰੀ ਵਰਗ ਨੂੰ ਵਧਾਉਣ ਦੇ ਨਾਲ-ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਇਕ ਮਹੱਤਵਪੂਰਨ ਕਦਮ ਹੈ।