2014 ‘ਚ ਹੋਈ ਗੋਲੀਬਾਰੀ ਦੇ ਸਿਲਸਿਲੇ ‘ਚ ਪਾਕਿਸਤਾਨ ‘ਚ 116 ਪੁਲਿਸ ਕਰਮਚਾਰੀ ਮੁਅੱਤਲ
ਪਾਕਿਸਤਾਨੀ ਅਧਿਕਾਰੀਆਂ ਨੇ 2014 ਵਿਚ ਪ੍ਰਦਰਸ਼ਨਕਾਰੀਆਂ ਉਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਅਤੇ ਕਈ ਲੋਕਾਂ ਦੀ ਜਾਨ ਲੈਣ ਦੇ ਮਾਮਲੇ ਵਿਚ ਕਈ ਉੱਚ...
ਲਾਹੌਰ (ਭਾਸ਼ਾ) : ਪਾਕਿਸਤਾਨੀ ਅਧਿਕਾਰੀਆਂ ਨੇ 2014 ਵਿਚ ਪ੍ਰਦਰਸ਼ਨਕਾਰੀਆਂ ਉਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਅਤੇ ਕਈ ਲੋਕਾਂ ਦੀ ਜਾਨ ਲੈਣ ਦੇ ਮਾਮਲੇ ਵਿਚ ਕਈ ਉੱਚ ਅਧਿਕਾਰੀਆਂ ਸਮੇਤ ਘੱਟ ਤੋਂ ਘੱਟ 116 ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ ਹੈ। ਪੁਲਿਸ ਦੀ ਗੋਲੀਬਾਰੀ ਦੀ ਇਹ ਘਟਨਾ ਲਾਹੌਰ ਦੇ ਮਾਡਲ ਟਾਊਨ ਇਲਾਕੇ ਵਿਚ 2014 ਵਿਚ ਹੋਈ ਸੀ।
ਉਲੰਘਣਾ ਦੇ ਵਿਰੁੱਧ ਚਲਾਏ ਜਾ ਰਹੇ ਇਕ ਅਭਿਆਨ ਦੇ ਦੌਰਾਨ ਕਨਾਡਾਈ- ਪਾਕਿਸਤਾਨੀ ਮੌਲਵੀ ਤਾਹਿਰ ਉਲ ਕਾਦਰੀ ਦੇ ਘਰ ਦੇ ਬਾਹਰ ਜਮ੍ਹਾਂ ਪਾਕਿਸਤਾਨ ਆਵਾਮੀ ਤਹਿਰੀਕ (ਪੀਏਟੀ) ਦੇ ਕਰਮਚਾਰੀਆਂ ਨੂੰ ਜਗ੍ਹਾ ਤੋਂ ਹਟਾਉਣ ਲਈ ਪੁਲਿਸ ਨੇ ਗੋਲੀਆਂ ਚਲਾਈ ਸਨ। ਘਟਨਾ ਵਿਚ ਘੱਟ ਤੋਂ ਘੱਟ 14 ਲੋਕ ਮਾਰੇ ਗਏ ਸਨ ਜਦੋਂ ਕਿ 100 ਜਖ਼ਮੀ ਹੋ ਗਏ ਸਨ।
ਖ਼ਬਰਾਂ ਦੇ ਮੁਤਾਬਕ, ਪੰਜਾਬ ਦੇ ਨਵੇਂ ਨਿਯੁਕਤ ਪੁਲਿਸ ਇੰਸਪੈਕਟਰ ਜਨਰਲ ਅਮਜਦ ਜਾਵੇਦ ਸਲੀਮੀ ਨੇ 14 ਲੋਕਾਂ ਦੀ ਮੌਤ ਦੇ ਸਿਲਸਿਲੇ ਵਿਚ ਪੁਲਿਸ ਡਿਪਟੀ ਪ੍ਰੈਸੀਡੈਂਟਸ, ਇੰਸਪੈਕਟਰਸ ਅਤੇ ਜਾਂਚ ਅਧਿਕਾਰੀਆਂ ਸਹਿਤ 116 ਪੁਲਿਸ ਕਰਮਚਾਰੀਆਂ ਨੂੰ ਇਸ ਹਫ਼ਤੇ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿਤਾ ਹੈ। ਜਿਨ੍ਹਾਂ ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ
ਉਨ੍ਹਾਂ ਨੂੰ ਅਗਲੇ ਹੁਕਮ ਤੱਕ ਲਾਹੌਰ ਪੁਲਿਸ ਲਾਈਨ ਵਿਚ ਰਿਪੋਟ ਕਰਨ ਨੂੰ ਕਿਹਾ ਗਿਆ ਹੈ। ਕਤਲ ਦੀ ਜਾਂਚ ਦੇ ਸਿਲਸਿਲੇ ਵਿਚ ਚਾਰ ਪੁਲਿਸ ਅਧਿਕਾਰੀਆਂ ਅਤੇ ਹੋਰ ਉੱਚ ਅਧਿਕਾਰੀਆਂ ਦਾ ਪਹਿਲਾਂ ਹੀ ਤਬਾਦਲਾ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ : ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਲਾਈਨ ਦੇ ਨੇੜੇ ਕੁਝ ਦਿਨ ਪਹਿਲਾਂ ਭਾਰਤੀ ਅਤੇ ਪਾਕਿਸਤਾਨੀ ਸੈਨਿਕਾਂ 'ਚ ਭਾਰੀ ਗੋਲੀਬਾਰੀ ਹੋਈ। ਇਸ ਨਾਲ ਆਲੇ ਦੁਆਲੇ ਰਹਿਣ ਵਾਲੇ ਨਾਗਰਿਕਾਂ ਵਿਚ ਹਫੜਾ ਦਫ਼ੜੀ ਮੱਚ ਗਈ। ਰੱਖਿਆ ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਕੰਟਰੋਲ ਲਾਈਨ ਦੇ ਗੁਲਪੁਰ ਸੈਕਟਰ ਵਿਚ ਭਾਰਤੀ ਚੌਕੀਆਂ ਦੇ ਨਾਲ - ਨਾਲ ਨਾਗਰਿਕ ਠਿਕਾਣੀਆਂ 'ਤੇ ਵੀ ਬਿਨਾਂ ਉਕਸਾਵੇ ਦੇ ਗੋਲੀਬਾਰੀ ਕੀਤੀ। ਸੂਤਰਾਂ ਦੇ ਮੁਤਾਬਕ, ਪਾਕਿਸਤਾਨੀ ਸੈਨਿਕਾਂ ਨੇ ਸਵੈਕਰ, ਛੋਟੇ ਹਥਿਆਰਾਂ ਅਤੇ ਮੋਰਟਾਰ ਦਾ ਪ੍ਰਯੋਗ ਕੀਤਾ।
ਸਾਡੀ ਚੌਕੀਆਂ ਨੇ ਵੀ ਜ਼ੋਰਦਾਰ ਅਤੇ ਪਰਭਾਵੀ ਤਰੀਕੇ ਨਾਲ ਜਵਾਬੀ ਕਾਰਵਾਈ ਕੀਤੀ। ਸੂਤਰਾਂ ਨੇ ਕਿਹਾ ਕਿ ਇਲਾਕੇ ਵਿਚ ਭਾਰੀ ਗੋਲੀਬਾਰੀ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਖੇਤਰ ਵਿਚ ਪਾਕਿਸਤਾਨ ਤੋਂ ਆਏ ਦਿਨ ਫਾਇਰਿੰਗ ਦੀਆਂ ਘਟਨਾਵਾਂ ਆਉਂਦੀਆਂ ਰਹਿੰਦੀਆਂ ਹਨ।