ਬਰਾਕ -8 ਮਿਜ਼ਾਇਲ ਹੈ ਖਾਸ, ਪਰਮਾਣੂ ਹੱਥਿਆਰ ਲਿਜਾਣ 'ਚ ਵੀ ਹੈ ਸਮੱਰਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਜ਼ਰਾਈਲ ਦੀ ਕੰਪਨੀ ਭਾਰਤੀ ਨੇਵੀ ਦੇ 7 ਜਹਾਜਾਂ ਨੂੰ ਐਲਆਰਐਸਏਐਮ ਏਅਰ ਅਤੇ ਮਿਜ਼ਾਇਲ ਡਿਫੈਂਸ ਪ੍ਰਣਾਲੀ ਦੀ ਸਪਲਾਈ ਕਰੇਗੀ।

BRAK-8

 ਨਵੀਂ ਦਿੱਲੀ, ( ਭਾਸ਼ਾ) : ਰੂਸ ਨਾਲ ਐਸ-400 ਏਅਰ ਡਿਫੈਂਸ ਡੀਲ ਤੋਂ ਬਾਅਦ ਹੁਣ ਭਾਰਤ ਨੇ ਇਜ਼ਰਾਈਲ ਦੇ ਆਧੁਨਿਕ ਮਿਜ਼ਾਇਲ ਡਿਫੈਂਸ ਸਿਸਟਮ ਲਈ ਵੱਡਾ ਸੌਦਾ ਕੀਤਾ ਹੈ। ਇਸ ਦੇ ਲਈ ਇਜ਼ਰਾਈਲ ਦੀ ਏਅਰੋਸਪੇਸ ਇੰਡਸਟਰੀਜ਼ ਨੂੰ 777 ਮਿਲੀਅਨ ਡਾਲਰ ਦਾ ਕਰਾਰ ਮਿਲਿਆ ਹੈ। ਇਸ ਕਰਾਰ ਅਧੀਨ ਇਜ਼ਰਾਈਲ ਦੀ ਕੰਪਨੀ ਭਾਰਤੀ ਨੇਵੀ ਦੇ 7 ਜਹਾਜਾਂ ਨੂੰ ਐਲਆਰਐਸਏਐਮ ਏਅਰ ਅਤੇ ਮਿਜ਼ਾਇਲ ਡਿਫੈਂਸ ਪ੍ਰਣਾਲੀ ਦੀ ਸਪਲਾਈ ਕਰੇਗੀ। ਇਸ ਪ੍ਰਣਾਲੀ ਦੀ ਵਰਤੋਂ ਇਜ਼ਰਾਇਲੀ ਨੇਵੀ ਤੋਂ ਇਲਾਵਾ ਭਾਰਤੀ ਨੇਵੀ, ਹਵਾਈ ਸੈਨਾ ਅਤੇ ਫ਼ੌਜ ਕਰਦੀ ਹੈ।

ਬਰਾਕ-8 ਭਾਰਤੀ-ਇਜ਼ਰਾਇਲੀ ਲੰਮੀ ਦੂਰੀ ਵਾਲੀ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਇਲ ਹੈ। ਇਸ ਨੂੰ ਜਹਾਜ, ਹੈਲੀਕਾਪਟਰ, ਐਂਟੀ ਸ਼ਿਪ ਮਿਜ਼ਾਇਲ ਅਤੇ ਯੂਏਵੀ ਦੇ ਨਾਲ-ਨਾਲ ਕਰੂਜ਼ ਮਿਜ਼ਾਇਲਾਂ ਅਤੇ ਲੜਾਕੂ ਜੇਟ ਜਹਾਜਾਂ ਤੋਂ ਕਿਸੀ ਵੀ ਤਰ੍ਹਾਂ ਦੇ ਹਵਾਈ ਖਤਰਿਆਂ ਤੋਂ ਬਚਾਅ ਲਈ ਡਿਜ਼ਾਇਨ ਕੀਤਾ ਗਿਆ ਹੈ। ਇਹ ਸਾਂਝੇ ਤੌਰ ਤੇ ਇਜ਼ਰਾਇਲ ਦੀ ਏਅਰੋਸਪੇਸ ਇੰਡਸਟੀਰਜ਼ ਅਤੇ ਭਾਰਤ ਦੀ ਰੱਖਿਆ ਖੋਜ ਅਤੇ ਵਿਕਾਸ ਸਗੰਠਨ ਵੱਲੋਂ ਵਿਕਸਤ ਕੀਤਾ ਗਿਆ। ਹੱਥਿਆਰਾਂ ਅਤੇ ਤਕਨੀਕੀ ਬੁਨਿਆਦੀ ਢਾਂਚਾ, ਐਲਟਾ ਸਿਸਟਮਜ

ਅਤੇ ਹੋਰਨਾਂ ਚੀਜ਼ਾਂ ਦੇ ਵਿਕਾਸ ਲਈ ਇਜ਼ਰਾਇਲ ਪ੍ਰਸ਼ਾਸਨ ਜਿੰਮ੍ਹੇਵਾਰ ਹੋਵੇਗਾ ਜਦਕਿ ਭਾਰਤ ਡਾਇਨੋਮਿਕਸ ਲਿਮਿਟੇਡ ਮਿਜ਼ਾਇਲਾਂ ਦਾ ਉਤਪਾਦਨ ਕਰੇਗੀ। ਬਰਾਕ-8 ਮੂਲ ਬਰਾਕ-1 ਤੇ ਆਧਾਰਿਤ ਹੈ ਪਰ ਇਸ ਵਿਚ ਵੱਧ ਵਿਕਸਤ ਖੋਜ ਦੀ ਸਹੂਲਤ ਅਤੇ ਲੰਮੀ ਦੂਰੀ ਤਕ ਜਾਣ ਦੀ ਸਮਰੱਥਾ ਹੈ। ਬਰਾਕ-8 ਮਿਜ਼ਾਇਲ ਦੀ ਆਤਮ-ਤਾਕਤ 70 ਤੋਂ 90 ਕਿਲੋਮੀਟਰ ਹੈ। ਸਾਢੇ ਚਾਰ ਮੀਟਰ ਲੰਮੀ ਮਿਜ਼ਾਇਲ ਦਾ ਭਾਰ ਲਗਭਗ ਤਿੰਨ ਟਨ ਹੈ ਅਤੇ ਇਹ 70 ਕਿਲੋ ਭਾਰ ਲਿਜਾਣ ਦੀ ਤਾਕਤ ਰੱਖਦੀ ਹੈ।

ਇਹ ਬਹੁਪੱਖੀ ਸਰਵੇਲੇਂਸ ਅਤੇ ਖਤਰਿਆਂ ਦਾ ਪਤਾ ਲਗਾਉਣ ਵਾਲੀ ਰਡਾਰ ਪ੍ਰਣਾਲੀ ਨਾਲ ਲੈਸ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਆਈਏਆਈ ਨੇ ਭਾਰਤੀ ਫ਼ੌਜ ਅਤੇ ਨੇਵੀ ਨੂੰ ਮਿਜ਼ਾਇਲ ਡਿਫੈਂਸ ਸਿਮਟਮ ਦੀ ਸਪਲਾਈ ਲਈ ਲਗਭਗ 2 ਅਰਬ ਡਾਲਰ ਦਾ ਸੌਦਾ ਕੀਤਾ ਸੀ ਅਤੇ ਇਸ ਤੋਂ ਬਾਅਦ ਭਾਰਤ ਇਲੈਕਟਰਾਨਿਕਸ ਲਿਮਿਟੇਡ ਨਾਲ ਮਿਲ ਕੇ 630 ਮਿਲਿਅਨ ਡਾਲਰ ਦਾ ਕਰਾਰ ਬਰਾਕ-8 ਦੀ ਸਪਲਾਈ ਲਈ ਕੀਤਾ ਸੀ। ਇਹ ਏਅਰ ਹਿਟਿੰਗ ਮਿਜ਼ਾਇਲ ਹੈ। ਜਹਾਜ਼ ਤੇ ਇਸ ਦੀ ਵਰਤੋਂ ਐਂਟੀ ਮਿਜ਼ਾਇਲ ਡਿਫੈਂਸ ਸਿਸਟਮ ਦੇ ਤੌਰ ਤੇ ਕੀਤੀ ਜਾਂਦੀ ਹੈ।