ਇਮਰਾਨ ਖ਼ਾਨ ਦੇ ਦਫ਼ਤਰ ਵਿਚ ਟਿਕਟਾਕ ਸਟਾਰ ਨੇ ਬਣਾਈ ਵੀਡੀਓ, ਪਾਕਿਸਤਾਨ ਦੀ ਹੋ ਰਹੀ ਹੈ ਬੇਇੱਜ਼ਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਵੀਡੀਓ ਵਿਚ ਉਹ ਕਾਨਫ਼ਰੰਸ ਰੂਮ ਵਿਚ ਇਕ ਕੁਰਸੀ ‘ਤੇ ਬੈਠਦੀ ਨਜ਼ਰ ਆ ਰਹੀ ਹੈ ਜੋ ਕਿ ਵਿਦੇਸ਼ ਮੰਤਰੀ ਦੀ ਹੈ। ਵੀਡੀਓ ਵਿਚ ਪੰਜਾਬੀ ਅਤੇ ਹਿੰਦੀ ਗਾਣਾ ਬੈਕਗ੍ਰਾਊਡ ‘ਤੇ ਵੱਜ ਰਿਹਾ ਹੈ।

Tik Tok star Hareem Shah wanted to meet this politician during her visit to MoFA

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਦਫ਼ਤਰ ਵਿਚ ਇਕ ਮਹਿਲਾ ਟਿਕਟਾਕ ਸਟਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨਾਲ ਇਕ ਵਾਰ ਫਿਰ ਪਾਕਿਸਤਾਨ ਦੀ ਬੇਇੱਜ਼ਤੀ ਹੋ ਰਹੀ ਹੈ। ਟਿਕਟਾਕ ਸਟਾਰ ਦਾ ਨਾਮ ਹਰੀਮ ਸ਼ਾਹ ਹੈ। ਹਰੀਮ ਨੇ ਮਨਿਸਟਰੀ ਆਫ਼ਿਸ ਦੇ ਕਾਨਫ਼ਰੰਸ ਰੂਮ ਵਿਚ ਘੁੰਮ ਫਿਰ ਕੇ ਇਹ ਟਿਕਟਾਕ ਵੀਡੀਓ ਬਣਾਈ ਹੈ। ਹਰੀਮ ਦੇ ਟਿਕਟਾਕ ‘ਤੇ ਮਿਲੀਅਨ ਤੋਂ ਜ਼ਿਆਦਾ ਫਾਲਵਰ ਹਨ।

ਹਾਲਾਂਕਿ ਪਹਿਲਾ ਕਿਹਾ ਜਾ ਰਿਹਾ ਸੀ ਉਹ ਪੀਐਮ ਸੈਕ੍ਰੇਟੇਰੇਟ ਵਿਚ ਸੀ ਪਰ ਫਿਰ ਸਰਕਾਰ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਉਹ ਆਫ਼ਿਸ ਦੇ ਕਾਨਫ਼ਰੰਸ ਰੂਮ ਵਿਚ ਹੀ ਸ਼ੂਟ ਕਰ ਰਹੀ ਸੀ। ਇਸ ਵੀਡੀਓ ਵਿਚ ਉਹ ਕਾਨਫ਼ਰੰਸ ਰੂਮ ਵਿਚ ਇਕ ਕੁਰਸੀ ‘ਤੇ ਬੈਠਦੀ ਨਜ਼ਰ ਆ ਰਹੀ ਹੈ ਜੋ ਕਿ ਵਿਦੇਸ਼ ਮੰਤਰੀ ਦੀ ਹੈ। ਵੀਡੀਓ ਵਿਚ ਪੰਜਾਬੀ ਅਤੇ ਹਿੰਦੀ ਗਾਣਾ ਬੈਕਗ੍ਰਾਊਡ ‘ਤੇ ਵੱਜ ਰਿਹਾ ਹੈ।

ਉੱਥੇ ਹੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਟਿਕਟਾਕ ਸਟਾਰ ਦਾ ਕਹਿਣਾ ਹੈ ਕਿ ਉਸ ਨੇ ਇਜ਼ਾਜ਼ਤ ਲੈ ਕੇ ਹੀ ਦਫ਼ਤਰ ਦਾ ਦੌਰਾ ਕੀਤਾ ਸੀ ਉਸ ਨੇ ਕਿਹਾ ਕਿ ਜੇ ਇਹ ਨਿਯਮਾਂ ਦੇ ਖਿਲਾਫ਼ ਹੁੰਦਾ ਤਾਂ ਉਹਨਾਂ ਨੇ ਵੀਡੀਓ ਬਣਾਉਣ ਤੋਂ ਮਨ੍ਹਾਂ ਕਰ ਦੇਣਾ ਸੀ। ਹਰੀਮ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਨੈਸ਼ਨਲ ਅਸੈਂਬਲੀ ਵਿਚ ਵੀ ਜਾ ਚੁੱਕੀ ਹੈ।

ਉਸ ਦਾ ਕਹਿਣਾ ਹੈ ਕਿ ਉਹ ਇਕ ਪਾਸ ਦੇ ਜ਼ਰੀਏ ਅੰਦਰ ਗਈ ਸੀ ਅਤੇ ਕਿਸੇ ਵੀ ਸੁਰੱਖਿਆ ਕਰਮਚਾਰੀ ਨੇ ਉਸ ਨੂੰ ਨਹੀਂ ਰੋਕਿਆ। ਉੱਥੇ ਹੀ ਹਰੀਮ ਸ਼ਾਹ ਦੀਆਂ ਪਾਕਿਸਤਾਨ ਦੇ ਟਾਪ ਲੀਡਰਸ ਨਾਲ ਕਈ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਟਵਿੱਟਰ ਯੂਜ਼ਰਸ ਨੇ ਵੀ ਇਸ ਵੀਡੀਓ ‘ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਹਨ।

ਕਿਸੇ ਨੇ ਲਿਖਿਆ ਹੈ ਕਿ ਐਨੀ ਸਕਿਊਰਟੀ ਹੋਣ ਦੇ ਬਾਵਜੂਦ ਵੀ ਟਿਕਟਾਕ ਸਟਾਰ ਨੂੰ ਐਂਟਰੀ ਕਿਵੇਂ ਮਿਲ ਗਈ। ਇਸ ਤੋਂ ਇਲਾਵਾ ਕਈ ਯੂਜ਼ਰਸ ਨੇ ਇਮਰਾਨ ਖ਼ਾਨ ਸਰਕਾਰ ਦੀ ਗੰਭੀਰਤਾ ‘ਤੇ ਸਵਾਲ ਉਠਾਇਆ ਹੈ। ਇਕ ਨੇ ਲਿਖਿਆ ਕਿ ਜੇ ਕਿਸੇ ਦੀ ਟਾਪ ਲੀਡਰਸ ਨਾਲ ਚੰਗੀ ਜਾਣ-ਪਛਾਣ ਹੋਵੇ ਤਾਂ ਉਸ ਨੂੰ ਅਜਿਹੀਆਂ ਜਗ੍ਹਾ ‘ਤੇ ਜਾਣ ਲਈ ਇਜ਼ਾਜ਼ਤ ਦੀ ਜ਼ਰੂਰਤ ਨਹੀਂ ਹੁੰਦੀ।      

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।