ਕੈਨੇਡਾ ਦੇ ਸਿੱਖ ਐੱਮ.ਪੀ ਦਾ ਅਸਤੀਫ਼ੇ ਪਿੱਛੇ ਹੈਰਾਨੀਜਨਕ ਖੁਲਾਸਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਪੂਰਬੀ ਬਰੈਂਪਟਨ ਤੋਂ ਸੰਸਦ ਮੈਂਬਰ ਰਾਜ ਗਰੇਵਾਲ ਵੱਲੋਂ ਅਚਾਨਕ ਦਿੱਤੇ ਅਸਤੀਫ਼ੇ ਨੇ ਪੰਜਾਬੀ ਭਾਈਚਾਰੇ ‘ਚ ਹੱਲਚੱਲ ਪੈਦਾ...

Raj Grewal

ਬਰੈਂਪਟਨ (ਭਾਸ਼ਾ) : ਕੈਨੇਡਾ ਦੇ ਪੂਰਬੀ ਬਰੈਂਪਟਨ ਤੋਂ ਸੰਸਦ ਮੈਂਬਰ ਰਾਜ ਗਰੇਵਾਲ ਵੱਲੋਂ ਅਚਾਨਕ ਦਿੱਤੇ ਅਸਤੀਫ਼ੇ ਨੇ ਪੰਜਾਬੀ ਭਾਈਚਾਰੇ ‘ਚ ਹੱਲਚੱਲ ਪੈਦਾ ਕਰ ਦਿੱਤੀ ਸੀ।ਰਾਜ ਗਰੇਵਾਲ ਨੇ ਹੁਣ ਅਸਤੀਫ਼ੇ ਦਾ ਹੈਰਾਨੀਜਨਕ ਕਾਰਨ ਦੱਸਿਆ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੂਏ ਦੀ ਲਤ ਲੱਗਣ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਰਿਹਾ ਹੈ।ਗਰੇਵਾਲ ਨੇ ਫ਼ੇਸਬੁੱਕ ‘ਤੇ ਪੋਸਟ ਪਾ ਕੇ ਕਿਹਾ ਕਿ ਉਹ ਆਪਣੀ ਇਸ ਜੂਏ ਦੀ ਲਤ ਕਾਰਨ ਆਪਣੀ ਕਮਿਊਨਿਟੀ ਅਤੇ ਕੰਮ ਪ੍ਰਤੀ ਦਿਮਾਗੀ ਤੌਰ 'ਤੇ ਸੁਚੇਤ ਨਹੀਂ ਹਨ।

ਜਿਸ ਕਾਰਨ ਉਹ ਫਿਲਹਾਲ ਆਪਣੀ ਦਿਮਾਗੀ ਸ਼ਾਂਤੀ ਲਈ ਆਪਣੇ ਪਰਿਵਾਰ ਨਾਲ ਸਮਾਂ ਬਿਤਉਣਾ ਚਾਹੁੰਦੇ ਨੇ ਤੇ ਪੂਰੀ ਤਰ੍ਹਾਂ ਠੀਕ ਹੋਣ ਉਪਰੰਤ ਦੁਬਾਰਾ ਫਿਰ ਤੋਂ ਉਹ ਬਰੈਂਪਟਨ ਵਾਸੀਆਂ ਦੀ ਸੇਵਾ 'ਚ ਹੋਰ ਵੀ ਵਧੇਰੇ ਉਤਸ਼ਾਹ ਨਾਲ ਕੰਮ ਕਰਨ ਲਈ ਉਤਰਨਗੇ। ਰਾਜ ਦੇ ਅਸਤੀਫ਼ੇ ਤੋਂ ਬਾਅਦ ਅਜਿਹਾ ਹੀ ਬਿਆਨ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਹੈ।ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਐਮਪੀ ਗਰੇਵਾਲ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਪੀਐਮਓ ਨੂੰ ਸੂਚਿਤ ਕੀਤਾ ਸੀ ਕਿ ਉਹ ਜੂਏ ਕਾਰਨ ਕਰਜ਼ਦਾਰ ਹੋ ਗਿਆ ਸੀ ਤੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਉਹ ਡਾਕਟਰੀ ਇਲਾਜ ਵੀ ਕਰਵਾ ਰਹੇ ਹਨ।

ਪੀਐਮਓ ਮੁਤਾਬਕ ਇਨ੍ਹਾਂ ਹਾਲਾਤਾਂ ਦੇ ਆਧਾਰ 'ਤੇ ਗਰੇਵਾਲ ਦਾ ਬਰੈਂਪਟਨ ਈਸਟ ਲਈ ਸੰਸਦ ਮੈਂਬਰ ਦੇ ਤੌਰ 'ਤੇ ਅਸਤੀਫ਼ਾ ਦੇਣ ਦਾ ਫੈਸਲਾ ਸਹੀ ਸੀ। ਹਾਲਾਂਕਿ ਪੀ.ਐੱਮ.ਓ ਨੇ ਗਰੇਵਾਲ ਬਾਰੇ ਪੀਲ ਰੀਜਨਲ ਪੁਲਿਸ ਵੱਲੋਂ ਕੀਤੀ ਜਾ ਰਹੀ ਕਿਸੇ ਵੀ ਤਰ੍ਹਾਂ ਦੀ ਰਹੀ ਜਾਂਚ ਤੋਂ ਅਣਜਾਣਤਾ ਪ੍ਰਗਟਾਈ। ਜ਼ਿਕਰ ਏ ਖਾਸ ਹੈ ਕਿ ਬਿਤੇ ਦਿਨ ਕੈਨੇਡਾ ਤੋਂ ਸਿੱਖ ਐਮ.ਪੀ ਰਾਜ ਗਰੇਵਾਲ ਵੱਲੋਂ ਅਸਤੀਫ਼ਾ ਦਿੱਤਾ ਗਿਆ ਸੀ।ਸਿੱਖ ਐਮ.ਪੀ ਵੱਲੋਂ ਆਪਣੇ ਅਸਤੀਫੇ ਪਿੱਛੇ ਸਿਹਤ ਅਤੇ ਕੁਝ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ।

ਪਰ ਜੋ ਖੁਲਾਸਾ ਹੁਣ ਰਾਜ ਗਰੇਵਾਲ ਨੇ ਆਪਣੀ ਫੇਸਬੁੱਕ ਪੋਸਟ ਰਾਹੀਂ ਕੀਤਾ ਹੈ ਉਸ ਨਾਲ ਤਮਾਮ ਪੰਜਾਬੀਆਂ ਅਤੇ ਕੈਨੇਡਾ ‘ਚ ਉਸ ਦੇ ਸਮਰਥਕਾਂ 'ਚ ਹੈਰਾਨਗੀ ਛਾ ਗਈ। ਜ਼ਿਕਰਯੋਗ ਹੈ ਕਿ ਇਸੇ ਸਾਲ ਜੁਲਈ ਮਹੀਨੇ ‘ਚ ਹੀ ਰਾਜ ਗਰੇਵਾਲ ਵਿਆਹ ਬੰਧਨ 'ਚ ਬੱਝੇ ਹਨ।