ਕੈਨੇਡਾ ਦੇ ਸਿੱਖ ਐੱਮ.ਪੀ ਰਾਜ ਗਰੇਵਾਲ ਨੇ ਅਚਾਨਕ ਦਿੱਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਬਰੈਂਪਟਨ ਈਸਟ ਹਲਕੇ ਤੋਂ ਐਮਪੀ ਰਾਜ ਗਰੇਵਾਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਉਨ੍ਹਾਂ ਸਿਹਤ...

Raj Grewal

ਬਰੈਂਪਟਨ (ਭਾਸ਼ਾ) : ਕੈਨੇਡਾ ਦੇ ਬਰੈਂਪਟਨ ਈਸਟ ਹਲਕੇ ਤੋਂ ਐਮਪੀ ਰਾਜ ਗਰੇਵਾਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਸਿਹਤ ਤੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਗਰੇਵਾਲ ਨੇ ਆਪਣੇ ਫੇਸਬੁੱਕ ਪੇਜ 'ਤੇ ਪਾਈ ਪੋਸਟ 'ਚ ਬਰੈਂਪਟਨ ਈਸਟ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਅਸਤੀਫ਼ਾ ਦੇਣ ਦਾ ਕਾਰਨ ਸਿਰਫ਼ ਸਿਹਤ ਤੇ ਨਿੱਜੀ ਹੀ ਦੱਸਿਆ ਹੈ। ਲਿਬਰਲ ਪਾਰਟੀ ਦੇ ਚੀਫ਼ ਨੇ ਵੀ ਗਰੇਵਾਲ ਦੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ ਪਰ ਉਨ੍ਹਾਂ ਅਹੁਦੇ ਤੋਂ ਫਾਰਗ ਹੋਣ ਦੀ ਕਿਸੇ ਵੀ ਤਾਰੀਖ਼ ਦਾ ਐਲਾਨ ਨਹੀਂ ਕੀਤਾ।

ਰਾਜ ਗਰੇਵਾਲ ਵੱਲੋਂ ਦਿੱਤੇ ਅਚਾਨਕ ਇਸ ਅਸਤੀਫ਼ੇ ਨਾਲ ਪੰਜਾਬੀ ਭਾਈਚਾਰੇ 'ਚ ਅਟਕਲਾਂ ਤੇਜ਼ ਹੋ ਗਈਆਂ ਹਨ। ਉਹ ਪਹਿਲੀ ਵਾਰ 2015 'ਚ ਬਰੈਂਪਟਨ ਈਸਟ ਹਲਕੇ ਤੋਂ ਲਿਬਰਲ ਪਾਰਟੀ ਦੀ ਟਿਕਟ 'ਤੇ ਪਾਰਲੀਮੈਂਟ ਮੈਂਬਰ ਚੁਣੇ ਗਏ ਸਨ।ਕੁਝ ਸਮਾਂ ਪਹਿਲਾਂ ਹੀ ਫੈਡਰਲ ਲਿਬਰਲ ਪਾਰਟੀ ਨੇ ਬਰੈਂਪਟਨ ਈਸਟ ਹਲਕੇ ਤੋਂ ਰਾਜ ਗਰੇਵਾਲ ਨੂੰ ਮੁੜ ਤੋਂ 2019 'ਚ ਹੋਣ ਵਾਲੀਆਂ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਐਲਾਨਿਆ ਸੀ।ਬਰੈਂਪਟਨ ਈਸਟ ਕੈਨੇਡੀਅਨ ਸਿਆਸਤ 'ਚ ਖ਼ਾਸ ਮਾਇਨੇ ਰੱਖਦਾ ਹੈ। ਕਿਉਂਕਿ ਫੈਡਰਲ ਐਨ.ਡੀ.ਪੀ ਦੇ ਲੀਡਰ ਜਗਮੀਤ ਸਿੰਘ ਦੇ ਵੀ ਇਸ ਤੋਂ ਚੋਣ ਲੜ੍ਹਨ ਦੇ ਆਸਾਰ ਸਨ ਪਰ ਰਾਜ ਗਰੇਵਾਲ ਦੀ ਬਰੈਂਪਟਨ ਈਸਟ 'ਚ ਮਕਬੂਲੀਅਤ ਨੂੰ ਦੇਖਦਿਆਂ ਹੁਣ ਬਰਨਰੀ ਬੀਸੀ ਤੋਂ ਜਾ ਕੇ ਚੋਣ ਲੜ ਰਹੇ ਹਨ।