ਪਾਕਿਸਤਾਨ ‘ਚ ਹਰੀ ਸਿੰਘ ਨਲੂਆ ਕਿਲ੍ਹੇ ਨੂੰ ਮਿਊਜ਼ੀਅਮ ‘ਚ ਤਬਦੀਲ ਕੀਤਾ ਜਾਵੇਗਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਹਰੀ ਸਿੰਘ ਨਲੂਆ ਕਿਲ੍ਹੇ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ....

Hari Singh Nalwa

ਇਸਲਾਮਾਬਾਦ : ਹਰੀ ਸਿੰਘ ਨਲੂਆ ਕਿਲ੍ਹੇ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਵਲੋਂ ਮਿਊਜ਼ੀਅਮ ਵਿਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਰੀਪੁਰ ਜ਼ਿਲ੍ਹੇ ਦੇ ਇਸ ਕਿਲ੍ਹੇ ਦਾ ਨਾਮ ਸਿੱਖ ਸਾਮਰਾਜ ਦੀ ਫ਼ੌਜ ਸਿੱਖ ਖਾਲਸਾ ਦੇ ਫ਼ੌਜ ਮੁਖੀ ਹਰੀ ਸਿੰਘ ਨਲੂਆ ਦੇ ਨਾਮ ਉਤੇ ਰੱਖਿਆ ਗਿਆ ਹੈ।

ਨਲੂਆ ਨੇ ਸਾਲ 1822 ਵਿਚ 35,420 ਵਰਗ ਫੁੱਟ ਖੇਤਰ ਵਿਚ ਇਸ ਕਿਲ੍ਹੇ ਦੀ ਉਸਾਰੀ ਕਰਵਾਈ ਸੀ। ਖੈਬਰ ਪਖਤੂਨਖਵਾ ਦੇ ਪੁਰਾਤੱਤਵ ਵਿਭਾਗ ਨੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੂੰ ਕਿਲ੍ਹੇ ਨੂੰ ਕੰਟਰੋਲ ਵਿਚ ਲੈਣ ਅਤੇ ਇਸ ਨੂੰ ਸੈਲਾਨੀਆਂ ਲਈ ਖੋਲ੍ਹਣ ਦੇ ਸਬੰਧ ਵਿਚ ਇਕ ਚਿੱਠੀ ਭੇਜੀ ਹੈ।

ਹਰੀਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਰਾਤੱਤਵ ਵਿਭਾਗ ਨੂੰ ਕਿਲ੍ਹਾ ਸੌਂਪਣ ਦੀ ਇੱਛਾ ਜ਼ਾਹਰ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅੰਗਰੇਜ਼ਾਂ ਨੇ ਵੀ ਕਿਲ੍ਹੇ ਵਿਚ ਉਸਾਰੀ ਸਬੰਧੀ ਕੁਝ ਕੰਮ ਕੀਤਾ ਸੀ।