ਸਾਊਦੀ ਅਰਬ ਦੇ ਮਸ਼ਹੂਰ YouTuber ਅਜ਼ੀਜ਼ ਅਲ ਅਹਿਮਦ ਦਾ ਹੋਇਆ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

27 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ

photo

 

 ਨਵੀਂ ਦਿੱਲੀ: ਸੋਸ਼ਲ ਮੀਡੀਆ ਸਟਾਰ ਸ਼ੇਖ ਅਜ਼ੀਜ਼ ਅਲ ਅਹਿਮਦ (27) ਦਾ ਦਿਹਾਂਤ ਹੋ ਗਿਆ। ਉਹ ਦੁਨੀਆ ਦੇ ਸਭ ਤੋਂ ਨੌਜਵਾਨ ਸ਼ੇਖ ਵਜੋਂ ਜਾਣੇ ਜਾਂਦੇ ਸਨ। ਅਜ਼ੀਜ਼ ਇਕ ਮਾਡਲ ਨਾਲ ਉਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਰਖੀਆਂ ਵਿਚ ਆਇਆ ਸੀ। ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਸ਼ੇਖ ਅਜ਼ੀਜ਼ ਆਲੀਸ਼ਾਨ ਜੀਵਨ ਬਤੀਤ ਕਰਦੇ ਸਨ। ਉਹ ਇੱਕ ਆਲੀਸ਼ਾਨ ਘਰ ਵਿੱਚ ਰਹਿੰਦੇ ਸਨ ਅਤੇ ਇੱਕ ਲਗਜ਼ਰੀ ਕਾਰ ਚਲਾਉਂਦਾ ਸੀ। ਉਹ ਲੋਕਾਂ ਵਿੱਚ ਬਹੁਤ ਮਸ਼ਹੂਰ ਸੀ। ਉਨ੍ਹਾਂ ਦੀ ਲੋਕਪ੍ਰਿਅਤਾ ਨਾ ਸਿਰਫ ਸਾਊਦੀ ਅਰਬ 'ਚ ਸੀ ਸਗੋਂ ਉਨ੍ਹਾਂ ਦੀ ਫੈਨ ਫਾਲੋਇੰਗ ਯੂਏਈ ਯਾਨੀ ਸੰਯੁਕਤ ਅਰਬ ਅਮੀਰਾਤ 'ਚ ਵੀ ਸੀ।

ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਦੀ ਖਬਰ ਉਨ੍ਹਾਂ ਦੇ ਦੋਸਤ ਯਜਾਨ ਅਲ ਅਸਮਰ ਨੇ ਦਿੱਤੀ। ਅਸਮਰ ਨੇ ਦੱਸਿਆ ਕਿ ਅਜ਼ੀਜ਼ ਦਾ 19 ਜਨਵਰੀ ਨੂੰ ਦਿਹਾਂਤ ਹੋ ਗਿਆ ਸੀ। ਉਸ ਨੇ ਕਿਹਾ ਸੀ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਪਿਆਰ ਕਰਦੇ ਹਨ। ਉਸਦਾ ਜਨਮ 1995 ਵਿੱਚ ਰਿਆਦ ਵਿੱਚ ਹੋਇਆ ਸੀ। ਉਹ ਟਿਕਟੋਕ 'ਤੇ ਕਾਫੀ ਮਸ਼ਹੂਰ ਸੀ। ਉਨ੍ਹਾਂ ਦੇ 94 ਲੱਖ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਯੂਟਿਊਬ 'ਤੇ ਉਸ ਦੇ 9 ਲੱਖ ਦੇ ਕਰੀਬ ਸਬਸਕ੍ਰਾਈਬਰ ਹਨ।

 ਪੜ੍ਹੋ ਪੂਰੀ ਖਬਰ: ਜਲੰਧਰ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਸੁਲਝਾਈ ਕਤਲ ਦੀ ਗੁੱਥੀ, ਦੋਵੇਂ ਕਾਤਲ ਕੀਤੇ ਕਾਬੂ

 ਦੱਸ ਦੇਈਏ ਕਿ ਸ਼ੇਖ ਦੀ ਇੱਕ ਮਾਡਲ ਨਾਲ ਬਹੁਤ ਚੰਗੀ ਦੋਸਤੀ ਸੀ ਅਤੇ ਉਹ ਕਈ ਵਾਰ ਉਸ ਦੇ ਨਾਲ ਆਪਣੇ ਵੀਡੀਓਜ਼ ਵਿੱਚ ਦਿਖਾਈ ਦਿੰਦਾ ਸੀ। ਰੇਗਿਸਤਾਨ 'ਚ ਕਾਰ ਤੋਂ ਵੀਡੀਓ ਬਣਾਉਂਦੇ ਹੋਏ ਮਾਡਲ ਨੂੰ ਉਸ ਨਾਲ ਦੇਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀਆਂ ਮਹਿੰਗੀਆਂ ਕਾਰਾਂ ਵੀ ਦੇਖਣ ਨੂੰ ਮਿਲੀਆਂ, ਜਿਸ ਕਾਰਨ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਸੀ।

 ਪੜ੍ਹੋ ਪੂਰੀ ਖਬਰ: ਰੋਹਤਕ 'ਚ ਡਾਕਟਰ ਨੇ ਪਤਨੀ ਤੇ ਦੋ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਵੱਢਿਆ ਉਹਨਾਂ ਦਾ ਗਲਾ

ਅਜ਼ੀਜ਼ ਅਲ ਅਹਿਮਦ ਨੂੰ ਅਲ ਕਾਜ਼ਮ ਵਜੋਂ ਵੀ ਜਾਣਿਆ ਜਾਂਦਾ ਸੀ ਜਿਸਦਾ ਅਰਬੀ ਵਿੱਚ ਬੌਣਾ ਹੁੰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜ਼ੀਜ਼ ਜਨਮ ਤੋਂ ਹੀ ਹਾਰਮੋਨਲ ਡਿਸਆਰਡਰ ਅਤੇ ਜੈਨੇਟਿਕ ਬਿਮਾਰੀ ਤੋਂ ਪੀੜਤ ਸੀ। ਉਹ ਵਿਆਹਿਆ ਹੋਇਆ ਸੀ ਅਤੇ ਉਸਦਾ ਇੱਕ ਪੁੱਤਰ ਵੀ ਹੈ। ਅਜ਼ੀਜ਼ ਯੂਟਿਊਬ 'ਤੇ ਮਜ਼ਾਕੀਆ ਵੀਡੀਓਜ਼ ਅਪਲੋਡ ਕਰਦਾ ਸੀ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਸਨ।