ਬੰਗਲਾਦੇਸ਼ ’ਚ ਇੱਕ ਹੋਰ ਹਿੰਦੂ ਦਾ ਕਤਲ, ਸੁੱਤੇ ਪਏ ਨੂੰ ਜ਼ਿੰਦਾ ਸਾੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਰਸਿੰਦੀ ਸ਼ਹਿਰ ’ਚ ਮਸਜਿਦ ਮਾਰਕਿਟ ’ਚ ਵਾਪਰੀ ਘਟਨਾ

Another Hindu murdered in Bangladesh news

Another Hindu murdered in Bangladesh news: ਬੰਗਲਾਦੇਸ਼ ਦੇ ਨਰਸਿੰਦੀ ਜ਼ਿਲ੍ਹੇ ਵਿੱਚ ਇੱਕ ਹੋਰ ਹਿੰਦੂ ਨੌਜਵਾਨ ਨੂੰ ਜ਼ਿੰਦਾ ਸਾੜਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। 23 ਸਾਲਾ ਚੰਚਲ ਚੰਦਰ ਭੌਮਿਕ ਦੀ ਸੜੀ ਹੋਈ ਲਾਸ਼ ਇੱਕ ਦੁਕਾਨ ਦੇ ਅੰਦਰੋਂ ਮਿਲੀ। ਪਰਿਵਾਰ ਨੇ ਇਸ ਨੂੰ ਇੱਕ ਯੋਜਨਾਬੱਧ ਕਤਲ ਦੱਸਿਆ ਹੈ।

ਇਹ ਘਟਨਾ ਨਰਸਿੰਦੀ ਕਸਬੇ ਵਿੱਚ ਪੁਲਿਸ ਲਾਈਨਾਂ ਦੇ ਨਾਲ ਲੱਗਦੇ ਮਸਜਿਦ ਮਾਰਕੀਟ ਖੇਤਰ ਵਿੱਚ ਵਾਪਰੀ। ਚੰਚਲ ਜਿੱਥੇ ਕੰਮ ਕਰਦਾ ਸੀ ਉਥੋਂ ਹੀ ਉਸ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

ਸਥਾਨਕ ਲੋਕਾਂ ਦੇ ਅਨੁਸਾਰ, ਘਟਨਾ ਦੇ ਸਮੇਂ ਚੰਚਲ ਗੈਰਾਜ ਦੇ ਅੰਦਰ ਸੌਂ ਰਿਹਾ ਸੀ। ਰਾਤ ਨੂੰ ਕਿਸੇ ਨੇ ਬਾਹਰੋਂ ਸ਼ਟਰ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਅੱਗ ਤੇਜ਼ੀ ਨਾਲ ਅੰਦਰ ਫੈਲ ਗਈ ਤੇ ਚੰਚਲ ਅੰਦਰ ਹੀ ਜ਼ਿੰਦਾ ਸੜ ਗਿਆ।