ਹੁਣ ‘ਪਾਕਿਸਤਾਨ’ ਚੀਨ ਨੂੰ ਵੇਚੇਗਾ ਗਧੇ, ਇਹ ਹੈ ਵੱਡਾ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ, ਜੋ ਗਧਿਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਵਾਲਾ ਤੀਜਾ ਦੇਸ਼, ਚੀਨ ਨੂੰ ਗਧੇ ਐਕਸਪੋਰਟ ਕਰਨ ਦੀ ਤਿਆਰੀ ‘ਚ ਹੈ। ਸਥਾਨਕ ਮੀਡੀਆ ਵਲੋਂ ਦਿੱਤੀ...

Pakistan Donkey

ਇਸਲਾਮਾਬਾਦ : ਪਾਕਿਸਤਾਨ, ਜੋ ਗਧਿਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਵਾਲਾ ਤੀਜਾ ਦੇਸ਼, ਚੀਨ ਨੂੰ ਗਧੇ ਐਕਸਪੋਰਟ ਕਰਨ ਦੀ ਤਿਆਰੀ ‘ਚ ਹੈ। ਸਥਾਨਕ ਮੀਡੀਆ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਆਪਣੇ ਇਸ ਕਦਮ ਨਾਲ ਪਾਕਿਸਤਾਨ ਨੂੰ ਲੱਖਾਂ ਡਾਲਰ ਦਾ ਮੁਨਾਫਾ ਹੋਣ ਦੀ ਉਮੀਦ ਹੈ। ਚੀਨ ‘ਚ ਗਧਿਆਂ ਦੀ ਕੀਮਤ ਬਹੁਤ ਜ਼ਿਆਦਾ ਹੈ। ਇਸ ਦਾ ਇਕ ਕਾਰਨ ਹੈ ਕਿ ਚੀਨ ‘ਚ ਗਧਿਆਂ ਦੀ ਸਕਿਨ ਦੀ ਵਰਤੋਂ ਦਵਾਈਆਂ ‘ਚ ਕੀਤੀ ਜਾਂਦੀ ਹੈ।

ਗਧਿਆਂ ਦੀ ਸਕਿਨ ਦੀ ਜ਼ਿਆਦਾ ਵਰਤੋਂ ਗੈਲਾਨਿਟ ਦਵਾਈ ‘ਚ ਕੀਤੀ ਜਾਂਦੀ ਹੈ ਜੋ ਕਿ ਖੂਨ ਵਧਾਉਣ ਤੇ ਇਮਿਊਨ ਸਿਸਟਮ ਠੀਕ ਕਰਨ ‘ਚ ਵਰਤੀ ਜਾਂਦੀ ਹੈ। ਪਾਕਿਸਤਾਨ ਦੁਨੀਆਂ ਦਾ ਸਭ ਤੋਂ ਵਧ ਗਧਿਆਂ ਵਾਲਾ ਤੀਜਾ ਮੁਲਕ ਹੈ ਤੇ ਇਸ ਸੂਚੀ ‘ਚ ਚੀਨ ਪਹਿਲੇ ਨੰਬਰ ‘ਤੇ ਹੈ। ਪਾਕਿਸਤਾਨ ‘ਚ 50 ਲੱਖ ਤੋਂ ਵਧੇਰੇ ਗਧੇ ਹਨ। ਦੁਨੀਆ ਭਰ ‘ਚ 4 ਕਰੋੜ 40 ਲੱਖ ਗਧੇ ਹਨ।

ਇਸ ਸੂਚੀ ‘ਚ ਪਹਿਲੇ ਨੰਬਰ ‘ਤੇ ਚੀਨ ਹੈ, ਜਿਥੇ 1 ਕਰੋੜ 10 ਲੱਖ ਗਧੇ ਹਨ, ਉਥੇ ਦੂਜੇ ਨੰਬਰ ‘ਤੇ ਇਥੋਪੀਆ ਹੈ, ਜਿਥੇ ਗਧਿਆਂ ਦੀ ਗਿਣਤੀ 50 ਲੱਖ ਤੋਂ ਵਧੇਰੇ ਹੈ। ਪਾਕਿਸਤਾਨ ਦੀ ਪੱਤਰਕਾਰ ਏਜੰਸੀ ਮੁਤਾਬਕ ਵਿਦੇਸ਼ੀ ਕੰਪਨੀਆਂ ਇਸ ਧੰਦੇ ‘ਚ ਤਿੰਨ ਬਿਲੀਅਨ ਡਾਲਰ ਇਨਵੈਸਟ ਕਰਨ ਲਈ ਤਿਆਰ ਹਨ। ਸਥਾਨਕ ਪੱਤਰਕਾਰ ਏਜੰਸੀ ਦੀ ਰਿਪੋਰਟ ਮੁਤਾਬਕ ਸਰਕਾਰ ਪਹਿਲੇ ਤਿੰਨ ਸਾਲਾਂ ‘ਚ ਚੀਨ ਨੂੰ 80 ਹਜ਼ਾਰ ਦੇ ਕਰੀਬ ਗਧੇ ਐਕਸਪੋਰਟ ਕਰੇਗਾ।