ਸਾਊਦੀ ਅਰਬ ਨੇ ਸ਼ਹਿਜ਼ਾਦੀ ਰੀਮਾ ਬਿਨ ਸੁਲਤਾਨ ਨੂੰ ਪਹਿਲੀ ਵਾਰ ਬਣਾਇਆ ਰਾਜਦੂਤ
ਪੱਤਰਕਾਰ ਜਮਾਲ ਖਗੋਸ਼ੀ ਦੀ ਹੱਤਿਆ ਪਿੱਛੋਂ ਅਮਰੀਕਾ ਨਾਲ ਵਿਗੜੇ ਸਬੰਧਾਂ ਵਿਚਕਾਰ ਸਾਊਦੀ ਅਰਬ ਨੇ ਅਮਰੀਕਾ 'ਚ ਆਪਣਾ ਰਾਜਦੂਤ ਬਦਲ ਦਿੱਤਾ ਹੈ...
ਰਿਆਧ : ਪੱਤਰਕਾਰ ਜਮਾਲ ਖਗੋਸ਼ੀ ਦੀ ਹੱਤਿਆ ਪਿੱਛੋਂ ਅਮਰੀਕਾ ਨਾਲ ਵਿਗੜੇ ਸਬੰਧਾਂ ਵਿਚਕਾਰ ਸਾਊਦੀ ਅਰਬ ਨੇ ਅਮਰੀਕਾ 'ਚ ਆਪਣਾ ਰਾਜਦੂਤ ਬਦਲ ਦਿੱਤਾ ਹੈ ਸ਼ਹਿਜ਼ਾਦੀ ਰੀਮਾ ਬਿਨ ਸੁਲਤਾਨ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਪਹਿਲੀ ਵਾਰ ਕਿਸੇ ਸ਼ਹਿਜ਼ਾਦੀ ਨੂੰ ਇਹ ਅਹਿਮ ਅਹੁਦਾ ਮਿਲਿਆ ਹੈ ਹੁਣ ਤੱਕ ਰਾਜਦੂਤ ਰਹੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਭਰਾ ਪ੍ਰਿੰਸ ਖ਼ਾਲਿਦ ਨੂੰ ਉਪ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ ਸਾਬਕਾ ਪਾਇਲਟ ਪ੍ਰਿੰਸ ਖ਼ਾਲਿਦ ਕਰੀਬ ਦੋ ਸਾਲ ਤੋਂ ਅਮਰੀਕਾ 'ਚ ਸਾਊਦੀ ਅਰਬ ਦੇ ਰਾਜਦੂਤ ਸਨ।
ਸ਼ਹਿਜ਼ਾਦੀ ਰੀਮਾ ਅਮਰੀਕਾ ਵਿਚ ਸਾਊਦੀ ਅਰਬ ਦੀ ਪਹਿਲੀ ਔਰਤ ਰਾਜਦੂਤ ਹੈ ਉਨ੍ਹਾਂ ਦੇ ਪਿਤਾ ਵੀ ਲੰਬੇ ਸਮੇਂ ਤਕ ਅਮਰੀਕਾ ਦੇ ਰਾਜਦੂਤ ਰਹੇ ਸਨ ਸਾਊਦੀ ਸਰਕਾਰ ਦੇ ਇਸ ਕਦਮ ਨੂੰ ਵੱਡੇ ਰਾਜਨੀਤਕ ਫੇਰਬਦਲ ਵਜੋਂ ਵੇਖਿਆ ਜਾ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਅਕਤੂਬਰ 'ਚ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਪਿੱਛੋਂ ਅਮਰੀਕਾ ਨਾਲ ਵਿਗੜੇ ਸਬੰਧਾਂ ਕਾਰਨ ਸਾਊਦੀ ਸਰਕਾਰ ਨੇ ਇਹ ਕਦਮ ਚੁੱਕਿਆ ਹੈ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਅਤੇ ਪ੍ਰਿੰਸ ਸਲਮਾਨ ਦੇ ਮੁੱਖ ਆਲੋਚਕ ਖਸ਼ੋਗੀ ਦੀ ਇਸਤਾਂਬੁਲ ਸਥਿਤ ਸਾਊਦੀ ਵਣਜ ਦੂਤਘਰ 'ਚ ਹੱਤਿਆ ਕਰ ਦਿੱਤੀ ਗਈ ਸੀ।
ਸ਼ੁਰੂਆਤ ਵਿਚ ਨਕਾਰਨ ਪਿੱਛੋਂ ਸਾਊਦੀ ਅਰਬ ਨੇ ਆਪਣੇ ਦੂਤਘਰ ਵਿਚ ਪੱਤਰਕਾਰ ਦੀ ਹੱਤਿਆ ਹੋਣ ਦੀ ਗੱਲ ਸਵੀਕਾਰ ਕੀਤੀ ਸੀ ਅਮਰੀਕਾ ਦੀਆਂ ਕਈ ਏਜੰਸੀਆਂ ਦਾ ਦਾਅਵਾ ਹੈ ਕਿ ਇਹ ਹੱਤਿਆ ਕਰਾਊਨ ਪ੍ਰਿੰਸ ਦੇ ਇਸ਼ਾਰੇ 'ਤੇ ਕੀਤੀ ਗਈ ਸੀ ਸਾਊਦੀ ਸਰਕਾਰ ਹਾਲਾਂਕਿ ਇਸ ਤੋਂ ਇਨਕਾਰ ਕਰਦੀ ਰਹੀ ਹੈ ਇਸ ਮਾਮਲੇ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਿੰਸ ਦਾ ਸਮੱਰਥਨ ਕੀਤਾ ਹੈ।
ਪ੍ਰੰਤੂ ਅਮਰੀਕੀ ਐੱਮਪੀਜ਼ ਨੇ ਸਾਊਦੀ ਅਰਬ 'ਤੇ ਸਖ਼ਤ ਕਾਰਵਾਈ ਦੀ ਧਮਕੀ ਦਿੱਤੀ ਹੈ ਹਾਲ ਹੀ 'ਚ ਅਮਰੀਕੀ ਸੰਸਦ ਦੇ ਹੇਠਲੇ ਸਦਨ ਨੇ ਯਮਨ ਯੁੱਧ 'ਚ ਸਾਊਦੀ ਅਰਬ ਨੂੰ ਅਮਰੀਕਾ ਤੋਂ ਮਿਲ ਰਹੀ ਮਦਦ ਖਤਮ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਹੈ