ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ਅੱਜ ਆਉਣਗੇ ਭਾਰਤ, ਹੋਵੇਗੀ ਖ਼ਾਸ ਗੱਲ-ਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅੱਜ ਭਾਰਤ ਦੌਰੇ ‘ਤੇ ਆ ਰਹੇ ਹਨ। ਪ੍ਰਿੰਸ ਸਲਮਾਨ ਦਾ ਇਹ ਪਹਿਲਾ ਭਾਰਤੀ ਦੌਰਾ ਹੈ ਆਪਣੀ ਯਾਤਰਾ...

Prince Salman

ਨਵੀਂ ਦਿੱਲੀ : ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅੱਜ ਭਾਰਤ ਦੌਰੇ ‘ਤੇ ਆ ਰਹੇ ਹਨ। ਪ੍ਰਿੰਸ ਸਲਮਾਨ ਦਾ ਇਹ ਪਹਿਲਾ ਭਾਰਤੀ ਦੌਰਾ ਹੈ ਆਪਣੀ ਯਾਤਰਾ ਦੌਰਾਨ ਉਹ ਭਾਰਤ ਤੇ ਸਾਊਦੀ ਅਰਬ 5 ਐਮ.ਓ.ਯੂ ‘ਤੇ ਦਸਤਖ਼ਤ ਕਰ ਸਕਦੇ ਹਨ।

ਉਥੇ ਹੀ ਰਣਨੀਤਕ ਸਾਂਝੇਦਾਰੀ ਪ੍ਰੀਸ਼ਦ ਬਣਾਉਣ ਦੇ ਤੌਰ ਤਰੀਕਿਆਂ ‘ਤੇ ਵੀ ਕੰਮ ਕੀਤਾ ਜਾਵੇਗਾ ਨਾਲ ਹੀ ਭਾਰਤ ਤੇ ਸਾਊਦੀ ਅਰਬ ਰੱਖਿਆ ਸਹਿਯੋਗ ਨੂੰ ਡੂੰਘਾ ਕਰਨ ‘ਤੇ ਸੰਯੁਕਤ ਜਲ ਫੌਜ ਅਭਿਆਸ ਜਲਦ ਆਯੋਜਿਤ ਕਰਨਗੇ।