Canada: ਕੈਲਗਰੀ ’ਚ ਪੰਜਾਬੀ ਵਿਦਿਆਰਥਣ ’ਤੇ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਿਸ ਵਲੋਂ ਮੁਜ਼ਲਮ ਬ੍ਰੇਡਨ ਜੋਸਫ਼ ਜੇਮਜ਼ ਗ੍ਰਿਫ਼ਤਾਰ, ਮਾਮਲਾ ਦਰਜ

Canada: Punjabi student attacked in Calgary

ਬੀਤੇ ਦਿਨ ਕੈਲਗਰੀ ਦੇ ਰੇਲਵੇ ਸਟੇਸ਼ਨ ’ਤੇ ਵਾਪਰੀ ਘਟਨਾ ਦੇ ਸਬੰਧ ਵਿਚ ਕੈਲਗਰੀ ਪੁਲਿਸ ਵਲੋਂ ਬ੍ਰੇਡਨ ਜੋਸਫ਼ ਜੇਮਜ਼ (31) ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਉਸ ਉਪਰ ਲੁੱਟ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ, ਪੁਲਿਸ ਇਸ ਮਾਮਲੇ ਦੀ ਹੋਰ ਪਹਿਲੂਆਂ ਤੋਂ ਵੀ ਤਫ਼ਤੀਸ਼ ਕਰ ਰਹੀ ਹੈ।

ਦੱਸਣਯੋਗ ਹੈ ਕਿ ਕੈਨੇਡਾ ਵਿਚ ਵਾਇਰਲ ਹੋਈ ਵੀਡੀਉ ਬਾਰੇ ਜਾਣਕਾਰੀ ਅਨੁਸਾਰ ਇਹ ਅਲਬਰਟਾ ਸੂਬੇ ਕੈਲਗਰੀ ਨਾਲ ਸਬੰਧਤ ਹੈ ਜਿਸ ਵਿਚ ਇਕ ਪੰਜਾਬੀ ਵਿਦਿਆਰਥਣ ਤੇ ਗੋਰੇ ਵਿਅਕਤੀ ਵਲੋਂ ਰੇਲਵੇ ਸਟੇਸ਼ਨ ਤੇ ਹਮਲਾ ਕੀਤਾ ਗਿਆ। ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਮੁਦਾ ਹੈ। ਅਫਸੋਸ ਦੀ ਗੱਲ ਹੈ ਕਿ ਦੇਸ਼ ਵਿਚ ਇਮੀਗਰਾਂਟਸ ਪ੍ਰਤੀ ਨਫ਼ਰਤ ਪਿਛਲੇ ਸਮੇਂ ਦੌਰਾਨ ਕਾਫ਼ੀ ਵਧੀ ਹੈ,

ਮੁਲਕ ਦੀਆਂ ਵੱਖ-ਵੱਖ ਸਮਸਿਆਵਾਂ ਲਈ ਇਮੀਗਰਾਂਟਸ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਰਿਹਾ ਹੈ। ਅੱਜ ਲੋੜ ਹੈ ਇਸ ਮੁਲਕ ਨੂੰ ਸਭਦੇ ਲਈ ਸੁਰੱਖਿਅਤ ਬਣਾਉਣ ਦੀ ਅਤੇ ਇਸ ਨਫ਼ਰਤ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ। ਪਤਾ ਲੱਗਾ ਹੈ ਕਿ ਦਸਮੇਸ ਦਰਬਾਰ ਗੁਰਦੁਆਰਾ ਸਾਹਿਬ ਕੈਲਗਰੀ ਵਲੋਂ ਇਸ ਮਾਮਲੇ ਦੀ ਪੈਰਵੀ ਕੀਤੀ ਜਾ ਰਹੀ ਹੈ।