ਡੋਨਾਲਡ ਟਰੰਪ ਨੇ ਕਿੰਮ ਨਾਲ ਮੀਟਿੰਗ ਰੱਦ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਜੂਨ ਨੂੰ ਸਿੰਗਾਪੁਰ ਵਿਚ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਤਜਵੀਜ਼ਸ਼ੁਦਾ ਅਪਣੀ ਬੈਠਕ ਅੱਜ ਰੱਦ ...

Donald Trump

ਵਾਸ਼ਿੰਗਟਨ, 24 ਮਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਜੂਨ ਨੂੰ ਸਿੰਗਾਪੁਰ ਵਿਚ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਤਜਵੀਜ਼ਸ਼ੁਦਾ ਅਪਣੀ ਬੈਠਕ ਅੱਜ ਰੱਦ ਕਰ ਦਿਤੀ ਅਤੇ ਇਸ ਫ਼ੈਸਲੇ ਦਾ ਕਾਰਨ ਉੱਤਰ ਕੋਰੀਆ ਦੇ 'ਗੁੱਸੇ ਅਤੇ ਦੁਸ਼ਮਣੀ' ਨੂੰ ਦਸਿਆ ਹੈ। ਟਰੰਪ ਦੇ ਐਲਾਨ ਦੇ ਕੁੱਝ ਘੰਟੇ ਪਹਿਲਾਂ ਉੱਤਰ ਕੋਰੀਆ ਨੇ ਕਥਿਤ ਰੂਪ ਵਿਚ ਅਪਣੇ ਪਰਮਾਣੂ ਪਰਖ ਸਥਾਨ ਨੂੰ ਢਾਹ ਦਿਤਾ ਸੀ।

ਅਪ੍ਰੈਲ ਵਿਚ ਟਰੰਪ ਨੇ ਕਿਮ ਦੇ ਬੈਠਕ ਦੇ ਸੱਦੇ ਨੂੰ ਪ੍ਰਵਾਨ ਕਰ ਕੇ ਦੁਨੀਆਂ ਨੂੰ ਹੈਰਾਨ ਕਰ ਦਿਤਾ ਸੀ। ਦੋਵੇਂ ਨੇਤਾ ਕਈ ਵਾਰ ਇਕ ਦੂਜੇ ਲਈ ਅਪਮਾਨਜਨਕ ਭਾਸ਼ਾ ਵਰਤ ਚੁਕੇ ਹਨ ਅਤੇ ਇਕ ਦੂਜੇ ਨੂੰ ਧਮਕੀਆਂ ਵੀ ਦੇ ਚੁਕੇ ਹਨ। ਇਹ ਮੀਟਿੰਗ ਅਗਲੇ ਮਹੀਨੇ ਸਿੰਗਾਪੁਰ ਵਿਚ ਹੋਣੀ ਸੀ। ਕਿਮ ਜੋਂਗ ਉਨ ਨੂੰ ਲਿਖੀ ਚਿੱਠੀ ਵਿਚ ਟਰੰਪ ਨੇ ਕਿਹਾ ਹੈ , 'ਰੱਬ ਅੱਗੇ ਮੇਰੀ ਦੁਆ ਹੈ ਕਿ ਸਾਨੂੰ ਪਰਮਾਣੂ ਹਥਿਆਰ ਕਦੇ ਵਰਤਣੇ ਨਾ ਪੈਣ।

ਅਮਰੀਕੀ ਪਰਮਾਣੂ ਹਥਿਆਰ ਏਨੇ ਤਾਕਤਵਰ ਅਤੇ ਵੱਡੇ ਹਨ ਕਿ ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਸਾਨੂੰ ਕਦੇ ਵਰਤਣੇ ਨਾ ਪੈਣ।' ਉਨ੍ਹਾਂ ਕਿਹਾ ਕਿ ਕਿਮ ਜੋਂਗ ਦੇ ਬਿਆਨ ਵਿਚੋਂ ਝਲਕਦੇ ਗੁੱਸੇ ਅਤੇ ਨਫ਼ਰਤ ਕਾਰਨ ਉਹ ਮਹਿਸੂਸ ਕਰਦੇ ਹਨ ਕਿ ਇਸ ਵੇਲੇ ਬੈਠਕ ਕਰਨ ਦਾ ਢੁਕਵਾਂ ਸਮਾਂ ਨਹੀਂ।ਇਹ ਤਜਵੀਜ਼ਸ਼ੁਦਾ ਬੈਠਕ ਪੂਰੀ ਦੁਨੀਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਪੂਰੀ ਦੁਨੀਆਂ ਇਸ ਬੈਠਕ ਨੂੰ ਉਤਸੁਕਤ ਭਰੀਆਂ ਨਜ਼ਰਾਂ ਨਾਲ ਵੇਖ ਰਹੀ ਸੀ। (ਏਜੰਸੀ)