''ਬੀਬੀ ਖਾਲੜਾ ਦਾ ਹਾਰਨਾ ਸਿੱਖ ਕੌਮ ਲਈ ਬੇਹੱਦ ਮੰਦਭਾਗਾ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੈਲਬੌਰਨ ਤੋਂ ਭਾਈ ਜਸਵਿੰਦਰ ਸਿੰਘ ਮਲੋਆ ਦਾ ਬਿਆਨ

Parmjeet Kaur Khalra

ਮੈਲਬੌਰਨ- ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਹੋਏ ਪੰਜਾਬ ਅਤੇ ਪੰਜਾਬੀਆਂ ਲਈ ਆਪਣੀ ਜਾਨ ਤੱਕ ਕੁਰਬਾਨ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦਾ ਲੋਕ ਸਭਾ ਚੋਣਾਂ ਵਿਚ ਹਾਰਨਾ ਸਿੱਖ ਕੌਮ ਲਈ ਬੇਹੱਦ ਮੰਦਭਾਗਾ ਹੈ। ਇਹ ਗੱਲ ਆਸਟ੍ਰੇਲੀਆ ਦੇ ਮੈਲਬੋਰਨ ਵਿਚ ਰਹਿੰਦੇ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਜਸਵਿੰਦਰ ਸਿੰਘ ਮਲੋਆ ਨੇ ਮੀਡੀਆ ਦੇ ਨਾਂਅ ਜਾਰੀ ਇਕ ਬਿਆਨ ਦੌਰਾਨ ਕਹੀ।

ਭਾਈ ਮਲੋਆ ਅਨੁਸਾਰ ਸਿੱਖ ਕੌਮ ਦੇ ਹੀਰੇ ਮੰਨੇ ਜਾਂਦੇ ਭਾਈ ਖਾਲੜਾ ਦੀ ਪਤਨੀ ਬੀਬੀ ਖਾਲੜਾ ਦੀ ਹਾਰ ਸਮੁੱਚੇ ਸਿੱਖ ਪੰਥ ਨੂੰ ਇਹ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਅੱਜ ਅਸੀਂ ਕਿੱਥੇ ਖੜ੍ਹੇ ਹੈ। ਮਲੋਆ ਨੇ ਕਿਹਾ ਕਿ ਜੇਕਰ ਸਮੁੱਚੀ ਸਿੱਖ ਕੌਮ ਇਕੱਠੀ ਹੋ ਕੇ ਬਿਨਾ ਕਿਸੇ ਭੇਦਭਾਵ ਤੋਂ ਬੀਬੀ ਖਾਲੜਾ ਨੂੰ ਜਿੱਤਾ ਕੇ ਸੰਸਦ ਵਿਚ ਭੇਜਦੀ ਤਾਂ ਬੀਬੀ ਖਾਲੜਾ ਨੇ ਬੇਖ਼ੌਫ਼ ਪੰਥ ਦੀ ਆਵਾਜ਼ ਬੁਲੰਦ ਕਰਨੀ ਸੀ ਪਰ ਅਫ਼ਸੋਸ ਅਜਿਹਾ ਨਹੀਂ ਹੋ ਸਕਿਆ।

ਮਲੋਆ ਅਨੁਸਾਰ ਅਜੋਕੇ ਸਮੇਂ ਬੀਬੀ ਖਾਲੜਾ ਵਰਗੇ ਆਗੂਆਂ ਦੀ ਪੰਥ ਨੂੰ ਬਹੁਤ ਜ਼ਿਆਦਾ ਲੋੜ ਹੈ। ਪਰ ਸਿੱਖ ਵਿਰੋਧੀ ਤਾਕਤਾਂ ਹਰ ਤਰ੍ਹਾਂ ਦੇ ਹਥਕੰਡੇ ਅਪਣਾ ਕੇ ਅਜਿਹੇ ਲੋਕਾਂ ਨੂੰ ਅੱਗੇ ਵੱਧਣ ਤੋਂ ਰੋਕ ਰਹੀਆਂ ਹਨ। ਇਸ ਦੇ ਨਾਲ ਹੀ ਮਲੋਆ ਨੇ ਬੀਬੀ ਖਾਲੜਾ ਨੂੰ ਦੋ ਲੱਖ ਤੋਂ ਵੀ ਵੱਧ ਵੋਟਾਂ ਪਾਉਣ ਵਾਲੇ ਸਾਰੇ ਪੰਥ ਤੇ ਪੰਜਾਬ ਦਾ ਦਰਦ ਰੱਖਣ ਵਾਲੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।