ਅਮਰੀਕਾ 'ਚ ਕਰੋਨਾ ਦਾ ਕਹਿਰ, 97 ਹਜ਼ਾਰ ਤੋਂ ਜ਼ਿਆਦਾ ਮੌਤਾਂ, ਬਾਜ਼ਿਲ ਤੋਂ ਆਉਂਣ ਵਾਲੇ ਯਾਤਰੀਆਂ 'ਤੇ ਰੋਕ
ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਇਸ ਸਮੇਂ ਪੂਰੇ ਵਿਸ਼ਵ ਵਿਚ ਹੜਕੰਪ ਮਚਾ ਰੱਖਿਆ ਹੈ।
ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਇਸ ਸਮੇਂ ਪੂਰੇ ਵਿਸ਼ਵ ਵਿਚ ਹੜਕੰਪ ਮਚਾ ਰੱਖਿਆ ਹੈ। ਬੀਤੇ ਕੁਝ ਦਿਨਾਂ ਤੋਂ ਦਨੀਆਂ ਭਰ ਵਿਚੋਂ ਹਰ ਰੋਜ ਇਕ ਲੱਖ ਤੋੰ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਇਸ ਮਹਾਂਮਾਰੀ ਨੇ ਸਭ ਤੋਂ ਵੱਧ ਮਾਰ ਅਮਰੀਕਾ ਵਿਚ ਕੀਤੀ ਹੈ। ਇਥੇ ਬੀਤੇ 24 ਘੰਟੇ ਵਿਚ 638 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਹੁਣ ਤੱਕ ਅਮਰੀਕਾ ਵਿਚ 97 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਇਸ ਹਫ਼ਤੇ ਦੇ ਵਿਚ ਹੀ ਇੱਥੇ ਮੌਤਾਂ ਦਾ ਅੰਕੜਾ ਇਕ ਲੱਖ ਨੂੰ ਪਾਰ ਕਰ ਸਕਦਾ ਹੈ।
ਇਸ ਸਮੇਂ ਅਮਰੀਕਾ ਹੀ ਦੁਨੀਆਂ ਦਾ ਇਕ ਅਜਿਹਾ ਦੇਸ਼ ਜਿੱਥੇ ਕਰੋਨਾ ਮਹਾਂਮਾਰੀ ਨੇ ਇੰਨੀ ਵੱਡੀ ਗਿਣਤੀ ਵਿਚ ਨੁਕਸਾਨ ਕੀਤਾ ਹੈ। ਹੁਣ ਤੱਕ ਇੱਥੇ 16 ਲੱਖ ਤੋਂ ਜ਼ਿਆਦਾ ਲੋਕਾਂ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਲ ਟਰੰਪ ਦੇ ਵੱਲੋਂ ਹੁਣ ਅਮਰੀਕਾ ਵਿਚ ਥੋੜੀ ਰਾਹਤ ਦੇਣੀ ਸ਼ੁਰੂ ਕਰ ਦਿੱਤੀ ਹੈ। ਕਈ ਇਲਾਕਿਆਂ ਵਿਚ ਛੂਟ ਦਿੱਤੀ ਜਾ ਚੁੱਕੀ ਹੈ।
ਹਾਲਾਂਕਿ ਅਮਰੀਕਾ ਵੱਲੋਂ ਬਾਜ਼ਿਲ ਤੋਂ ਆਉਂਣ ਵਾਲੇ ਕਿਸੇ ਵੀ ਯਾਤਰੀ ਦੇ ਰੋਕ ਲਗਾ ਦਿੱਤੀ ਸੀ। ਅਗਲੇ ਆਦੇਸ਼ ਤੱਕ ਕਿਸੇ ਵੀ ਵਿਅਕਤੀ ਨੂੰ ਬਾਜ਼ੀਲ ਤੋਂ ਅਮਰੀਕਾ ਆਉਂਣ ਦੀ ਇਜ਼ਾਜ ਨਹੀਂ ਹੈ, ਪਰ ਇਸ ਵਿਚ ਅਮਰੀਕਾ ਤੋਂ ਵਾਪਿਸ ਪਰਤ ਰਹੇ ਨਾਗਰਿਕਾਂ ਨੂੰ ਇਸ ਤੋਂ ਰਾਹਤ ਮਿਲੇਗੀ। ਅਮਰੀਕਾ ਵੱਲੋਂ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਇਨ੍ਹਾਂ ਦਿਨਾਂ ਵਿਚ ਬਾਜ਼ਿਲ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਕਾਫੀ ਵਾਧਾ ਹੋ ਰਿਹਾ ਹੈ, ਕਿਉਂਕਿ ਉੱਥੇ ਹੁਣ ਤੱਕ ਸਾਢੇ ਤਿੰਨ ਲੱਖ ਦੇ ਕਰੀਬ ਲੋਕ ਕਰੋਨਾ ਵਾਇਰਸ ਦੇ ਲਪੇਟ ਵਿਚ ਆ ਚੁੱਕੇ ਹਨ ਅਤੇ 22 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਇੱਥੇ ਹਰ-ਰੋਜ਼ 25 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਦਰਜ਼ ਹੋ ਰਹੇ ਹਨ। ਦੱਸ ਦੱਈਏ ਕਿ ਕਰੋਨਾ ਵਾਇਰਸ ਦੇ ਮਾਮਲੇ ਦੇ ਵਿਚ ਬਾਜ਼ਿਲ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਤੇ ਚੱਲ ਰਿਹਾ ਹੈ। ਇਸ ਨੂੰ ਦੇਖਦਿਆਂ ਅਮਰੀਕਾ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰ ਯੋਗ ਹੈ ਕਿ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਮਾਮਲੇ 60 ਲੱਖ ਦੇ ਕਰੀਬ ਪਹੁੰਚ ਚੁੱਕੇ ਹਨ ਅਤੇ ਸਾਢੇ ਤਿੰਨ ਲੱਖ ਲੋਕਾਂ ਦੀ ਇਸ ਮਹਾਂਮਾਰੀ ਦੇ ਕਾਰਨ ਮੌਤ ਹੋ ਚੁੱਕਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।