48 ਘੰਟੇ ਬਾਅਦ ਬਦਲ ਜਾਵੇਗਾ ਅਮਰੀਕਾ ਦਾ ਇਤਿਹਾਸ, ਫਿਰ ਸ਼ੁਰੂ ਹੋਵੇਗਾ ਮਨੁੱਖੀ ਮਿਸ਼ਨ
48 ਘੰਟਿਆਂ ਬਾਅਦ ਅਮਰੀਕੀ ਵਿਗਿਆਨ ਦਾ ਇਤਿਹਾਸ ਬਦਲਣ ਜਾ ਰਿਹਾ ਹੈ।
ਵਾਸ਼ਿੰਗਟਨ: 48 ਘੰਟਿਆਂ ਬਾਅਦ ਅਮਰੀਕੀ ਵਿਗਿਆਨ ਦਾ ਇਤਿਹਾਸ ਬਦਲਣ ਜਾ ਰਿਹਾ ਹੈ। ਅਮਰੀਕਾ ਪੁਲਾੜ ਵਿਗਿਆਨ ਦੀ ਦੁਨੀਆ ਵਿਚ ਇਕ ਨਵਾਂ ਕਦਮ ਚੁੱਕਣ ਜਾ ਰਿਹਾ ਹੈ। ਇਸ ਮੌਕੇ ਦੇ ਗਵਾਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਸ਼ਵ ਭਰ ਦਾ ਵਿਗਿਆਨਕ ਭਾਈਚਾਰਾ ਹੋਵੇਗਾ। ਪੁਲਾੜ ਵਿਚ ਮਨੁੱਖੀ ਮਿਸ਼ਨ ਨੂੰ ਲੈ ਕੇ 48 ਘੰਟਿਆਂ ਬਾਅਦ ਹੋਣ ਵਾਲੀ ਘਟਨਾ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ।
21 ਜੁਲਾਈ 2011 ਤੋਂ ਬਾਅਦ ਪਹਿਲੀ ਵਾਰ ਅਮਰੀਕੀ ਧਰਤੀ ਦਾ ਕੋਈ ਵੀ ਮਨੁੱਖੀ ਮਿਸ਼ਨ ਪੁਲਾੜ ਵਿਚ ਜਾਵੇਗਾ। ਉਹ ਵੀ ਅਮਰੀਕੀ ਰਾਕੇਟ ਨਾਲ। ਯਾਨੀ 9 ਸਾਲਾਂ ਬਾਅਦ ਯੂਐਸ ਪੁਲਾੜ ਏਜੰਸੀ ਨਾਸਾ ਆਪਣੇ ਪੁਲਾੜ ਕੇਂਦਰ ਤੋਂ ਪੁਲਾੜ ਯਾਤਰੀਆਂ ਨੂੰ ਸਵਦੇਸ਼ੀ ਰਾਕੇਟ ਵਿਚ ਬਿਠਾ ਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੱਕ ਭੇਜੇਗੀ। ਨਾਸਾ ਨੇ ਇਸ ਦੀ ਤਰੀਕ ਤੈਅ ਕਰ ਲਈ ਹੈ।
27 ਮਈ 2020 ਨੂੰ ਸ਼ਾਮ 4.33 ਵਜੇ ਨਾਸਾ ਅਮਰੀਕੀ ਪੁਲਾੜ ਯਾਤਰੀਆਂ ਨੂੰ ਅਮਰੀਕੀ ਧਰਤੀ ਤੋਂ ਰਾਕੇਟ ਵਿਚ ਬਿਠਾ ਕੇ ISS 'ਤੇ ਭੇਜੇਗੀ, ਜੋ ਅਮਰੀਕੀ ਪੁਲਾੜ ਯਾਤਰੀ ਇਸ ਮਿਸ਼ਨ ਵਿਚ ਸਪੇਸ ਸਟੇਸ਼ਨ ਜਾਣ ਵਾਲੇ ਹਨ, ਉਹਨਾਂ ਦਾ ਨਾਂਅ ਹਨ-ਰਾਬਰਟ ਬੇਨਕੇਨ ਅਤੇ ਡਗਲਰ ਹਰਲੇ। ਇਹਨਾਂ ਦੋਵਾਂ ਯਾਤਰੀਆਂ ਨੂੰ ਅਮਰੀਕੀ ਕੰਪਨੀ ਸਪੇਸ ਐਕਸ ਦੇ ਸਪੇਸਕ੍ਰਾਫਟ ਡਰੈਗਨ ਨਾਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਭੇਜਿਆ ਜਾਵੇਗਾ।
ਸਪੇਕ-ਐਕਸ ਅਮਰੀਕੀ ਉਦਯੋਗਪਤੀ ਐਲਨ ਮਾਸਕ ਦੀ ਕੰਪਨੀ ਹੈ। ਇਹ ਨਾਸਾ ਦੇ ਨਾਲ ਮਿਲ ਕੇ ਭਵਿੱਖ ਲਈ ਕਈ ਪੁਲਾੜ ਮਿਸ਼ਨਾਂ 'ਤੇ ਕੰਮ ਕਰ ਰਹੀ ਹੈ।
ਇਸ ਮਿਸ਼ਨ ਵਿਚ ਰਾਬਰਟ ਬੇਨਕੇਨ ਸਪੇਸਕ੍ਰਾਫਟ ਦੀ ਡੌਕਿੰਗ ਯਾਨੀ ਪੁਲਾੜ ਸਟੇਸ਼ਨ ਨਾਲ ਲਗਾਵ, ਅਨੌਡਕਿੰਗ ਯਾਨੀ ਸਪੇਸ ਸਟੇਸ਼ਨ ਨਾਲ ਵੱਖ ਹੋਣਾ ਅਤੇ ਉਸ ਦੇ ਰਾਸਤੇ ਨੂੰ ਤੈਅ ਕਰਨਗੇ।
ਬੇਨਕੇਨ ਪਹਿਲਾਂ ਵੀ ਦੋ ਵਾਰ ਪੁਲਾੜ ਸਟੇਸ਼ਨ ਦਾ ਦੌਰਾ ਕਰ ਚੁਕੇ ਹਨ। ਇਕ 2008 ਵਿਚ ਅਤੇ ਦੂਜਾ 2010 ਵਿਚ। ਉਹਨਾਂ ਨੇ ਤਿੰਨ ਵਾਰ ਸਪੇਸਵਾਕ ਕੀਤਾ ਹੈ।
ਉੱਥੇ ਹੀ ਡਗਲਸ ਹਰਲੇ ਡ੍ਰੈਗਨ ਸਪੇਸਕ੍ਰਾਫਟ ਦੇ ਕਮਾਂਡਰ ਹੋਣਗੇ। ਉਹ ਲਾਂਚ, ਲੈਂਡਿੰਗ ਅਤੇ ਰਿਕਵਰੀ ਲਈ ਜ਼ਿੰਮੇਵਾਰ ਹੋਣਗੇ। ਡ਼ਗਲਸ 2009 ਅਤੇ 2011 ਵਿਚ ਸਪੇਸ ਸਟੇਸ਼ਨ ਜਾ ਚੁੱਕੇ ਹਨ।
ਮਈ ਵਿਚ ਲਾਂਚ ਹੋਣ ਵਾਲੇ ਮਿਸ਼ਨ ਤੋਂ ਬਾਅਦ ਇਹ ਦੋਵੇਂ ਪੁਲਾੜ ਯਾਤਰੀ ਸਪੇਸ ਸਟੇਸ਼ਨ 'ਤੇ 110 ਦਿਨ ਤੱਕ ਰਹਿਣਗੇ। ਦੱਸ ਦਈਏ ਕਿ ਸਪੇਸ ਐਕਸ ਡਰੈਗਨ ਕੈਪਸੂਲ ਇਕ ਵਾਰ ਵਿਚ 210 ਦਿਨਾਂ ਤੱਕ ਪੁਲਾੜ ਵਿਚ ਸਮਾਂ ਬਿਤਾ ਸਕਦੇ ਹਨ। ਉਸ ਤੋਂ ਬਾਅਦ ਰਿਪੇਅਰਿੰਗ ਲਈ ਧਰਤੀ 'ਤੇ ਵਾਪਸ ਆਉਣਾ ਹੋਵੇਗਾ।
ਦੱਸ ਦਈਏ ਕਿ 9 ਸਾਲ ਬਾਅਦ ਅਮਰੀਕੀ ਪੁਲਾੜ ਏਜੰਸੀ ਨਾਸਾ ਅਪਣੀ ਕਮਰਸ਼ੀਅਲ ਕਰੂ ਪ੍ਰੋਗਰਾਮ ਫਿਰ ਤੋਂ ਸ਼ੁਰੂ ਕਰ ਰਹੀ ਹੈ। ਇਸ ਮਿਸ਼ਨ ਦੀ ਸਫਲਤਾ ਤੋਂ ਬਾਅਦ ਅਮਰੀਕਾ ਨੂੰ ਅਪਣੇ ਪੁਲਾੜ ਯਾਤਰੀਆਂ ਨੂੰ ਪੁਲਾੜ ਵਿਚ ਭੇਜਣ ਲਈ ਰੂਸ ਅਤੇ ਯੂਰੋਪੀ ਦੇਸ਼ਾਂ ਦਾ ਸਹਾਰਾ ਨਹੀਂ ਲੈਣਾ ਪਵੇਗਾ।