ਪੰਜਾਬ ਦੇ ਸੁਮਿਤਪਾਲ ਨੇ ਆਸਟਰੇਲੀਆ ’ਚ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

‘ਮਿਸਟਰ ਤਸਮਾਨੀਆ’ ਦਾ ਖ਼ਿਤਾਬ ਜਿੱਤਣ ਵਾਲਾ ਪਹਿਲਾ ਸਿੱਖ ਬਣਿਆ

Punjab's Sumitpal creates history in Australia

ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਸੁਮਿਤਪਾਲ ਸਿੰਘ ਨੇ ਆਸਟਰੇਲੀਆ ਦੀ ਸਟੇਟ ਤਸਮਾਨੀਆ ’ਚ ਬਾਡੀ ਬਿਲਡਿੰਗ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕਰ ਕੇ ਪੰਜਾਬ ਦਾ ਨਾਮ ਚਮਕਾਇਆ ਹੈ। ਤੁਹਾਨੂੰ ਦੱਸ ਦਈਏ ਕਿ ਤਸਮਾਨੀਆ ਦੀ ਰਾਜਧਾਨੀ ਹੌਬਰਟ ’ਚ ਹੋਏ ਬਾਡੀ ਬਿਲਡਿੰਗ ਦੇ ਮੁਕਾਬਲਿਆਂ ’ਚ ਸੁਮਿਤਪਾਲ ਸਿੰਘ ਪਹਿਲਾ ਸਿੱਖ ਨੌਜਵਾਨ ਹੈ, ਜਿਹੜਾ ‘ਮਿਸਟਰ ਲੌਨਸਿਸਟਨ ਤਸਮਾਨੀਆ’ ਬਣਿਆ ਹੈ।

ਸੁਮਿਤਪਾਲ ਸਿੰਘ ਨੇ ਤਸਮਾਨੀਆ ਤੋਂ ਕੀਤੀ ਗੱਲਬਾਤ ਦੌਰਾਨ ਦਸਿਆ ਕਿ ਉਸ ਦਾ ਅਗਲਾ ਨਿਸ਼ਾਨਾ ਨੈਸ਼ਨਲ ਜਿੱਤ ਕੇ ਪ੍ਰੋਕਾਰਡ ਲੈਣਾ ਹੈ। ਉਹ ਤਿੰਨ ਸੋਨ ਤਮਗ਼ੇ ਜਿੱਤ ਕੇ ਓਵਰਆਲ ਮੁਕਾਬਲੇ ਵਿਚ ਮੋਹਰੀ ਰਿਹਾ। ਉਸ ਨੂੰ ਇਸ ਗੱਲ ’ਤੇ ਫ਼ਖ਼ਰ ਹੈ ਕਿ ਉਹ ਪਹਿਲਾ ਸਿੱਖ ਹੈ, ਜਿਸ ਨੇ ਇਹ ਵੱਕਾਰੀ ਖ਼ਿਤਾਬ ਜਿੱਤਿਆ ਹੈ। ਉਸ ਨੇ ਇਹ ਖ਼ਿਤਾਬ ਆਪਣੇ ਮਰਹੂਮ ਪਿਤਾ ਕੁਲਦੀਪ ਸਿੰਘ ਨੂੰ ਸਮਰਪਤ ਕੀਤਾ ਹੈ, ਜਿਨ੍ਹਾਂ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਇੱਥੇ ਮਾਡਲ ਹਾਊਸ ਵਿਚ ਰਹਿੰਦੀ ਸੁਮਿਤਪਾਲ ਦੀ ਮਾਂ ਜਸਬੀਰ ਕੌਰ ਨੇ ਪੁੱਤਰ ਦੇ ਖ਼ਿਤਾਬ ਜਿੱਤਣ ’ਤੇ ਖ਼ੁਸ਼ੀ ਜ਼ਾਹਿਰ ਕੀਤੀ।