ਸਿੰਗਾਪੁਰ ਦੀ ਰਾਸ਼ਟਰਪਤੀ ਨੇ ਸਮਾਜ ਪ੍ਰਤੀ ਯੋਗਦਾਨ ਲਈ ਸਿੱਖਾਂ ਦੀ ਕੀਤੀ ਪ੍ਰਸ਼ੰਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਿੰਗਾਪੁਰ ਦੀ ਰਾਸ਼ਟਰਪਤੀ ਹਲੀਮਾ ਯਾਕੂਬ ਨੇ ਬਹੁ ਸਭਿਆਚਾਰਕ ਅਤੇ ਬਹੁ-ਜਾਤੀ ਦੇਸ਼ ਵਿਚ ਅੰਤਰ-ਨਸਲੀ ਅਤੇ ਅੰਤਰ-ਧਾਰਮਕ ਮਾਮਲਿਆਂ ਵਿਚ ਸਰਗਰਮੀ ਦਿਖਾਉਣ...

Halima Yakub

ਸਿੰਗਾਪੁਰ,  ਸਿੰਗਾਪੁਰ ਦੀ ਰਾਸ਼ਟਰਪਤੀ ਹਲੀਮਾ ਯਾਕੂਬ ਨੇ ਬਹੁ ਸਭਿਆਚਾਰਕ ਅਤੇ ਬਹੁ-ਜਾਤੀ ਦੇਸ਼ ਵਿਚ ਅੰਤਰ-ਨਸਲੀ ਅਤੇ ਅੰਤਰ-ਧਾਰਮਕ ਮਾਮਲਿਆਂ ਵਿਚ ਸਰਗਰਮੀ ਦਿਖਾਉਣ ਲਈ ਸਿੱਖਾਂ ਦੀ ਪ੍ਰਸ਼ੰਸਾ ਕੀਤੀ ਹੈ। ਰਾਸ਼ਟਰਪਤੀ ਨੇ ਸ੍ਰੀ ਗੁਰੂ ਸਿੰਘ ਸਭਾ ਦੇ 100 ਸਾਲ ਪੂਰੇ ਹੋਣ 'ਤੇ ਜਸ਼ਨ ਮਨਾ ਰਹੇ ਸਿੱਖਾਂ ਵਲੋਂ ਇਕ ਪੁਸਤਕ ਲੋਕ ਅਰਪਣ ਕੀਤੇ ਜਾਣ ਮੌਕੇ ਇਕ ਸੰਦੇਸ਼ ਵਿਚ ਕਿਹਾ ਕਿ ਸੱਭ ਤੋਂ ਪੁਰਾਣੇ ਗੁਰਦਵਾਰਿਆਂ ਵਿਚੋਂ ਇਕ ਇਸ ਗੁਰਦਵਾਰੇ ਨੇ ਮਿਲ ਕੇ ਇਕ ਦੂਜੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸੰਗਠਤ ਸਮਾਜ ਦੇ ਨਿਰਮਾਣ ਦੀਆਂ ਕੋਸ਼ਿਸ਼ਾਂ ਵਿਚ ਬਹੁਤ ਵੱਡਾ ਯੋਗਦਾਨ ਦਿਤਾ ਹੈ।

ਉਨ੍ਹਾਂ ਨੇ 'ਦਾਸਤਾਨ : ਸ੍ਰੀ ਗੁਰੂ ਸਿੰਘ ਸਭਾ ਸਿੰਗਾਪੁਰ ਜਰਨੀ' ਵਿਚ ਲਿਖਿਆ,''ਸਿੰਗਾਪੁਰ ਨੂੰ ਅਪਣੇ ਬਹੁ ਸਭਿਆਚਾਰਕ ਅਤੇ ਬਹੁ-ਜਾਤੀ ਸਮਾਜ 'ਤੇ ਮਾਣ ਹੈ। ਸਾਲਾਂ ਦੌਰਾਨ ਵੱਖ-ਵੱਖ ਭਾਈਚਾਰਿਆਂ ਨੇ ਸਿੰਗਾਪੁਰ ਦੇ ਸਮਾਜਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਵਿਚ ਅਪਣੀ ਭੂਮਿਕਾ ਨਿਭਾਈ।'' ਉਨ੍ਹਾਂ ਨੇ ਸਿੰਗਾਪੁਰ ਦੇ ਸਿੱਖਾਂ ਦੀਆਂ ਸਮਾਜਕ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਅਪਣੇ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਪੂਰੇ ਸਮਾਜ ਨਾਲ ਜੁੜੇ ਰਹਿਣ ਵਿਚ ਵੀ ਸਰਗਰਮ ਰਿਹਾ ਹੈ।        (ਪੀ.ਟੀ.ਆਈ)