'ਉਮੀਦ ਹੈ ਕਿ ਜੌਨਸਨ, ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ ਕੰਮ ਕਰਨਗੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

''ਲੰਦਨ ਦੇ ਮੇਅਰ ਵਜੋਂ, ਜੌਨਸਨ 2012 ਵਿਚ ਭਾਰਤ ਆਇਆ ਸੀ

Lord Jitesh Gadhia

ਲੰਦਨ : ਹਾਊਸ ਆਫ਼ ਲਾਰਡਜ਼ ਦੇ ਮੈਂਬਰ ਅਤੇ ਭਾਰਤੀ ਮੂਲ ਦੇ ਲਾਰਡ ਜੀਤੇਸ਼ ਗੜੀਆ ਨੇ ਆਸ ਜਤਾਈ ਹੈ ਕਿ ਨਵੇਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ 'ਭਾਰਤ ਸਮਰਥਕ' ਹੋਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਕੰਮ ਕਰਨਗੇ। ਭਾਰਤੀ ਮੂਲ ਦੇ ਕਈ ਸੰਸਦ ਮੈਂਬਰਾਂ ਦੀ ਕੈਬਨਿਟ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਗੜੀਆ ਨੇ ਇਹ ਉਮੀਦ ਵੀ ਜ਼ਾਹਰ ਕੀਤੀ ਕਿ ਜੌਨਸਨ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਵੱਧ ਅਲੱਗ ਕੈਬਨਿਟ ਦੀ ਨਿਯੁਕਤੀ ਕਰਣਗੇ। 

ਗੜੀਆ ਨੇ ਬ੍ਰਿਟਿਸ਼ ਪਾਰਲੀਮੈਂਟ ਵਿਚ ਪਹਿਲੇ ਭਾਰਤ ਦਿਵਸ ਦੀ ਮੇਜ਼ਬਾਨੀ ਕੀਤੀ ਸੀ। ਉਨ੍ਹਾਂ ਨੇ ਕਿਹਾ, “ਬੋਰਿਸ ਵਿਸ਼ਵ ਦੇ ਪਹਿਲੇ ਨੇਤਾਵਾਂ ਵਿਚੋਂ ਇਕ ਸੀ ਜਿਸ ਨੇ ਪ੍ਰਧਾਨਗੀ ਲਈ ਵੋਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿਤੀ ਸੀ ਅਤੇ ਨਵੇਂ ਭਾਰਤ ਦੇ ਉਨ੍ਹਾਂ ਦੇ ਆਦਰਸ਼ ਦ੍ਰਿਸ਼ਟੀਕੋਣ ਦਾ ਸਵਾਗਤ ਕੀਤਾ ਸੀ। ਨਾਲ ਹੀ, ਆਉਣ ਵਾਲੇ ਸਾਲਾਂ ਵਿਚ, ਬ੍ਰਿਟੇਨ ਅਤੇ ਭਾਰਤ ਵਿਚ ਇਕ ਕਰੀਬੀ ਰਿਸ਼ਤੇ ਦੀ ਆਸ ਪ੍ਰਗਟਾਈ ਗਈ ਸੀ।

''ਲੰਦਨ ਦੇ ਮੇਅਰ ਵਜੋਂ, ਜੌਨਸਨ 2012 ਵਿਚ ਭਾਰਤ ਆਇਆ ਸੀ। ਭਾਰਤੀ ਮੂਲ ਦੇ ਕੰਜ਼ਰਵੇਟਿਵ ਪਾਰਟੀ ਦੇ ਬ੍ਰਿਟਿਸ਼ ਸਾਂਸਦਾ - ਪ੍ਰੀਤੀ ਪਟੇਲ, ਰਿਸ਼ੀ ਸੂਨਕ ਅਤੇ ਆਲੋਕ ਸ਼ਰਮਾ ਦੇ ਨਵੀਂ ਮੰਤਰੀ ਮੰਡਲ ਵਿਚ ਅਹਿਮ ਰੋਲ ਅਦਾ ਕਰਨ ਦੀ ਸੰਭਾਵਨਾ ਦੇ ਵਿਚਾਲੇ ਗੜੀਆ ਨੇ ਕਿਹਾ ਕਿ ਇਸ ਨਾਲ ਸੰਕੇਤ ਮਿਲਦਾ ਹੈ ਰਾਜਨੀਤੀ ਦੇ ਪ੍ਰਤੀ ਨਵੇਂ ਪ੍ਰਧਾਨ ਮੰਤਰੀ ਦਾ ਰੁਝਾਨ  ਬਹੁਤ ਹੀ ਵੱਖ ਅਤੇ ਇਮੀਗ੍ਰੇਸ਼ਨ ਜਿਹੇ ਮੁੱਦੇ 'ਤੇ ਗੰਭੀਰ ਹਨ।

ਪਟੇਲ ਅਤੇ ਇਨਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਕ, “ਬੋਰਿਸ ਦਾ ਸਹਿਯੋਗ ਕਰੋ'' ਮੁਹਿੰਮ ਦੇ ਮੁੱਖ ਮੈਂਬਰ ਰਹੇ ਹਨ ਅਤੇ ਕੈਬਨਿਟ ਵਿਚ ਉਸ ਨੂੰ ਵੀ ਅਹਿਮ ਸਥਾਨ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਇੱਥੇ ਹੀ, ਟੈਰੇਸਾ ਕੈਬੀਨੇਟ ਵਿਚ ਜੂਨੀਅਰ ਮੰਤਰੀ ਰਹੇ ਆਲੋਕ ਸ਼ਰਮਾ ਨੂੰ ਤਰੱਕੀ ਦੇਣ ਦੀ ਸੰਭਾਵਨਾ ਹੈ।