#MeToo ਦਾ ਸ਼ਿਕਾਰ ਹੋਏ ਪਾਕਿਸਤਾਨ ਦੇ ਬੱਲੇਬਾਜ਼ ਇਮਾਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਮਾਮ ਸਾਬਕਾ ਪਾਕਿਸਤਾਨ ਕਪਤਾਨ ਇੰਜ਼ਮਾਮ-ਉਲ-ਹਕ ਦੇ ਭਤੀਜੇ ਹਨ।

Imam-ul-Haq

ਪਾਕਿਸਤਾਨ- ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇਮਾਮ-ਉਲ-ਹਕ ਵਿਵਾਦਾ ਨਾਲ ਘਿਰ ਚੁੱਕੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਉਹਨਾਂ ਦੀ ਕਥਿਤ ਵਟਸਐਪ ਚੈਟ ਦੇ ਸਕਰੀਨ ਸ਼ਾਰਟ ਵਾਇਰਲ ਹੋ ਰਹੇ ਹਨ। ਜਿਸ ਵਿਚ ਉਹ ਲੜਕੀਆਂ ਨਾਲ ਗਲਤ ਤਰੀਕੇ ਨਾਲ ਗੱਲਾਂ ਕਰ ਰਹੇ ਹਨ। ਉਹਨਾਂ 'ਤੇ ਲੜਕੀਆਂ ਨੇ ਨਾਜ਼ਾਇਜ਼ ਸੰਬੰਧ ਰੱਖਣ ਅਤੇ ਧੋਖਾ ਦੇਣ ਦੇ ਇਲਜ਼ਾਮ ਲਗਾਏ ਹਨ।

ਟਵਿੱਟਰ 'ਤੇ ਯੂਜ਼ਰਸ ਨੇ ਉਹਨਾਂ ਦੀ ਵਟਸਐਪ ਚੈਟ ਲੀਕ ਕਰ ਦਿੱਤੀ। ਜਿਸ ਤੋਂ ਬਾਅਦ ਉਹ ਟਵਿੱਟਰ 'ਤੇ ਟਾਪ ਟ੍ਰੈਡ ਕਰ ਰਹੇ ਹਨ। ਵਾਇਰਲ ਹੋ ਰਹੇ ਸਕਰੀਨ ਸ਼ਾਟਸ ਵਿਚ ਉਹ 'ਬੇਬੀ' ਕਹਿੰਦੇ ਦਿਖਾਈ ਦੇ ਰਹੇ ਹਨ ਉੱਥੇ ਹੀ ਦੂਜੇ ਪਾਸੇ ਉਹ ਦੂਸਰੇ ਵਾਇਰਲ ਹੋ ਰਹੇ ਸਕਰੀਨ ਸ਼ਾਟ ਵਿਚ ਲੜਕੀ ਨਾਲ ਬ੍ਰੇਕਅੱਪ ਕਰਦੇ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ ਇਹ ਗੱਲਾਂ ਪਿਛਲੇ 6 ਮਹੀਨੇ ਦੀਆਂ ਦੱਸੀਆਂ ਜਾ ਰਹੀਆਂ ਹਨ।

ਇਕ ਟਵਿੱਟਰ ਯੂਜ਼ਰ ਨੇ ਸਕਰੀਨ ਸ਼ਾਟ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਮਾਮ-ਉਲ-ਹਕ 7 ਤੋਂ 8 ਲੜਕੀਆਂ ਨੂੰ ਡੇਟ ਕਰ ਰਹੇ ਹਨ ਅਤੇ ਉਹਨਾਂ ਨੂੰ ਮੈਨੂਪਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਮਾਮ ਵਾਰ-ਵਾਰ ਲੜਕੀਆਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਸਿੰਗਲ ਹਨ ਅਤੇ ਉਹਨਾਂ ਵਿਚੋਂ ਇਕ ਲੜਕੀ ਨੇ ਹੀ ਇਹ ਸਕਰੀਨ ਸ਼ਾਟ ਟਵਿੱਟਰ 'ਤੇ ਸ਼ੇਅਰ ਕੀਤੇ ਹਨ।

ਇਕ ਯੂਸਰ ਨੇ ਇਮਾਮ ਦਾ ਬਚਾਅ ਕਰਦੇ ਹੋਏ ਲਿਖਿਆ ਕਿ ''ਜਦੋਂ ਤੁਸੀਂ ਕਿਸੇ ਨਾਲ ਡੇਟ 'ਤੇ ਜਾਂਦੇ ਹੋ ਅਤੇ ਉਸ ਨਾਲ ਵਿਆਹ ਨਹੀਂ ਕਰਾਉਂਦੇ ਹੋ ਤਾਂ ਉਹ ਵੀ #Me Too ਦਾ ਹਿੱਸਾ ਹੈ ਪਰ ਮੈਨੂੰ ਤਾਂ ਨੀ ਦਿਖ ਰਿਹਾ ਕਿ ਇਮਾਮ ਇੱਥੇ ਲੜਕੀਆਂ ਨੂੰ ਛੇੜ ਰਿਹਾ ਹੈ ਜਾਂ ਫਿਰ ਕਿਸੇ ਲੜਕੀ ਤੋਂ ਫੋਟੋ ਮੰਗ ਰਹੇ ਹਨ। ਕਿਸੇ ਨੂੰ ਬਦਨਾਮ ਕਰਨ ਲਈ ਇਸ ਤਰ੍ਹਾਂ ਦਾ ਕਦਮ ਚੁੱਕਣਾ ਬੰਦ ਕਰੋ।

ਇਸ ਤਰ੍ਹਾਂ ਕਰਨ ਨਾਲ ਪੀੜਤ ਨੂੰ ਮਦਦ ਨਹੀਂ ਮਿਲੇਗੀ। ਇਸ ਵਿਚ ਕੋਈ #Me Too ਨਹੀਂ ਹੈ।'' ਇਮਾਮ-ਉਲ-ਹਕ ਵਰਲਡ ਕੱਪ ਵਿਚ ਪਾਕਿਸਤਾਨ ਕ੍ਰਿਕਟ ਟਮ ਦਾ ਹਿੱਸਾ ਸਨ। ਵਧੀਆ ਨਾ ਖੇਡਣ ਕਰ ਕੇ ਉਹਨਾਂ ਦੀ ਖੂਬ ਆਲੋਚਨਾ ਕੀਤੀ ਗਈ। ਉਹ ਸਾਬਕਾ ਪਾਕਿਸਤਾਨ ਕਪਤਾਨ ਇੰਜਮਾਮ-ਉਲ-ਹਕ ਦੇ ਭਤੀਜੇ ਹਨ।