ਫੁੱਟਬਾਲ ਦੀ ਖਿਡਾਰਣ ਕਾਰਸਨ ਪਿਕੇਟ ਬਣੀ ਅਪਾਹਜ ਲੋਕਾਂ ਲਈ ਪ੍ਰੇਰਨਾ ਸ੍ਰੋਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਕ ਅਪਾਹਿਜਤਾ ਜਿਸ ਨੇ ਉਸ ਨੂੰ ਫੁੱਟਬਾਲ ਵਿਚ ਆਪਣਾ ਕਰੀਅਰ ਬਣਾਉਣ ਤੋਂ ਨਹੀਂ ਰੋਕਿਆ।

Soccer Player Carson Pickett 

ਅਮਰੀਕਾ- ਆਰਲੈਂਡੋ ਪ੍ਰਾਈਡ ਡਿਫੈਂਡਰ ਕਾਰਸਨ ਪਿਕੇਟ ਦਾ ਜਨਮ ਇਕ ਹੱਥ ਤੋਂ ਬਿਨ੍ਹਾਂ ਹੋਇਆ ਸੀ। ਇਕ ਅਪਾਹਜਤਾ ਜਿਸ ਨੇ ਉਸ ਨੂੰ ਫੁੱਟਬਾਲ ਵਿਚ ਆਪਣਾ ਕਰੀਅਰ ਬਣਾਉਣ ਤੋਂ ਨਹੀਂ ਰੋਕਿਆ। 25 ਸਾਲਾ ਰਾਸ਼ਟਰੀ ਮਹਿਲਾ ਪਿਕੇਟ ਨੇ ਨਾ ਸਿਰਫ਼ ਫੁੱਟਬਾਲ ਲੀਗ ਵਿਚ ਆਪਣੇ ਆਪ ਨੂੰ ਵਧੀਆ ਸਥਾਪਿਤ ਕੀਤਾ ਬਲਕਿ ਫਲੋਰੀਡਾ ਸਟੇਟ ਗ੍ਰੈਜੁਏਟ ਵਿਚ ਆਪਣੀ ਸਫ਼ਲਤਾ ਦੇ ਮਾਧਿਅਮ ਨਾਲ ਇਕ ਪੀੜ੍ਹੀ ਨੂੰ ਵੀ ਪ੍ਰੇਰਿਤ ਕੀਤਾ ਹੈ।

ਮੇਰੇ ਕੋਲ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਹੈ। ਪਿਕੇਟ ਨੇ ਪਿਛਲੇ ਸਾਲ 'ਦਾ ਗਾਰਡੀਅਨ' ਨੂੰ ਦੱਸਿਆ ਸੀ ਕਿ ਮੇਰੇ ਮਾਤਾ-ਪਿਤਾ ਨੇ ਮੈਨੂੰ ਭਗਵਾਨ ਦੁਆਰਾ ਦਿੱਤੇ ਗਏ ਇਸ ਪ੍ਰੇਰਨਾ ਸ੍ਰੋਤ ਦੀ ਵਰਤੋਂ ਕਰਨ ਲਈ ਹਰ ਸਮੇਂ ਸਮਝਾਇਆ ਹੈ ਕਿ ਮੈਂ ਉਹਨਾਂ ਲੋਕਾਂ ਲਈ ਇਕ ਢਾਲ ਹਾਂ ਜੋ ਕਿ ਮੇਰੇ ਵਰਗੇ ਹੀ ਅਪਾਹਿਜ ਹਨ ਅਤੇ ਆਪਣੀ ਇਸ ਜ਼ਿੰਦਗੀ ਤੋਂ ਤੰਗ ਆ ਚੁੱਕੇ ਹਨ।

ਮੈਂ ਉਹਨਾਂ ਲੋਕਾਂ ਅਤੇ ਬੱਚਿਆਂ ਲਈ ਪ੍ਰੇਰਨਾ ਸ੍ਰੋਤ ਹਾਂ ਜਿਹੜੇ ਆਪਣੀ ਜ਼ਿੰਦਗੀ ਤੋਂ ਹਾਰ ਚੁੱਕੇ ਹਨ ਅਤੇ ਉਹਨਾਂ ਨੂੰ ਅੱਗੇ ਜਾਣ ਦਾ ਰਸਤਾ ਨਹੀਂ ਮਿਲ ਰਿਹਾ। ਜੋਸਫ਼ ਟਿਡ ਨਾਂ ਦਾ ਇਕ ਦੋ ਸਾਲ ਦਾ ਅਪਾਹਿਜ ਬੱਚਾ ਹੈ ਜਿਸ ਨੂੰ ਪਿਕੇਟ ਹਾਲ ਹੀ ਵਿਚ ਪ੍ਰੇਰਿਤ ਕਰਨ ਵਿਚ ਸਫ਼ਲ ਹੋਈ ਹੈ। ਇਹ ਜੋੜੀ ਪੋਰਟਲੈਂਡ ਥਾਰਨ ਦੇ ਖਿਲਾਫ਼ ਆਰਲੈਡੋ ਪ੍ਰਾਈਡ ਦੀ ਲੀਗ ਗੇਮ ਤੋਂ ਬਾਅਦ ਮਿਲੀ।

25 ਸਾਲਾ ਪਿਕੇਟ ਨੇ ਆਪਣੇ ਹੱਥ ਨਾਲ ਇਸ਼ਾਰਾ ਕਰ ਕੇ ਬੱਚੇ ਨੂੰ ਕਿਹਾ ਕਿ ਆਪਣੇ ਦੋਨਾਂ ਕੋਲ ਇਕ-ਇਕ ਹੱਥ ਹੀ ਹੈ ਪਿਕੇਟ ਬੱਚੇ ਲਈ ਸੱਚਮੁੱਚ ਪ੍ਰੇਰਨਾ ਸ੍ਰੋਤ ਹੈ ਅਤੇ ਉਸ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ। ਜੋਸਫ਼ ਦੇ ਪਿਤਾ ਨੇ ਕਿਹਾ ਕਿ ਉਹਨਾਂ ਦਾ ਬੱਚਾ ਉਸ ਵਰਗੇ ਹੀ ਅਪਾਹਿਜ ਬੱਚਿਆ ਨਾਲ ਗੱਲਬਾਤ ਕਰਦਾ ਹੈ ਅਤੇ ਉਹਨਾਂ ਨੂੰ ਹੀ ਦੇਖਦਾ ਹੈ ਤੇ ਉਹਨਾਂ ਨਾਲ ਹੀ ਸੰਬੰਧ ਰੱਖਦਾ ਹੈ। ਪਿਕੇਟ ਅਤੇ ਜੋਸਫ਼ ਦੀ ਇਸ ਮੁਲਾਕਾਤ ਦੀਆਂ ਤਸਵੀਰਾਂ ਕੁੱਝ ਹੀ ਪਲ ਵਿਚ ਵਾਇਰਲ ਹੋ ਗਈਆਂ ਅਤੇ ਇਹਨਾਂ ਤਸਵੀਰਾਂ ਨੂੰ ਲੱਖਾਂ ਲੋਕਾਂ ਵੱਲੋਂ ਸ਼ੇਅਰ ਅਤੇ ਲਾਈਕ ਵੀ ਕੀਤਾ ਜਾ ਰਿਹਾ ਹੈ।