ਬੀਚ ਤੋਂ ਫ਼ਰੈਂਚ ਜੋੜੇ ਨੇ 40 ਕਿੱਲੋ ਰੇਤ ਕੀਤੀ ਚੋਰੀ, 6 ਸਾਲ ਦੀ ਜੇਲ, 2.30 ਲੱਖ ਰੁਪਏ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਿਸ ਨੇ ਕਿਹਾ ਕਿ ਰੇਤ ਨਾਲ ਭਰੀਆਂ 14 ਬੋਤਲਾਂ ਨੂੰ ਬਰਾਮਦ ਕੀਤਾ ਗਿਆ

French couple stole 40 kilo sand from beach

ਰੋਮ  : ਇਟਲੀ ਦੇ ਸਾਰਡੀਨੀਆ ਵਿਚ ਸਮੁੰਦਰ ਤੱਟ ਤੋਂ ਰੇਤ ਚੋਰੀ ਕਰਨ ਦੇ ਦੋਸ਼ੀ ਫਰਾਂਸ ਦੇ ਜੋੜੇ ਨੂੰ ਛੇ ਸਾਲ ਦੀ ਸਜ਼ਾ ਸੁਣਾਈ ਗÂ ਹੈ। ਜੋੜਾ ਇਥੇ ਛੁੱਟੀ ਮਨਾਉਣ ਆਇਆ ਸੀ। ਉੁਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਪਤਾ ਹੀਨਹੀਂ ਸੀ ਕਿ ਅਸੀਂ ਜੋ ਕੀਤਾ, ਉਹ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਟਲੀ ਦੇ ਥਾਈਲੈਂਡ ਵਿਚ ਸਫ਼ੇਦ ਰੇਤ ਹੁੰਦੀ ਹੈ। ਸਮੁੰਦਰੀ ਤੱਟਾਂ ਤੋਂ ਰੇਤ ਹਟਾਉਣ ਲਈ ਸੈਲਾਨੀਆਂ ਨੂੰ ਜੁਰਮਾਨਾ ਅਤੇ ਇਥੋਂ ਤਕ ਕਿ ਜੇਲ ਦੀ ਸਜ਼ਾ ਦਾ ਵੀ ਕਾਨੂੰਨ ਹੈ।

ਉੱਤਰ ਫਰਾਂਸ ਦੇ ਸ਼ਹਿਰ ਪੋਰਟੋ ਟੋਰੇਸ ਵਿਚ ਪੁਲਿਸ ਨੇ ਦਖਣੀ ਫਰਾਂਸ ਦੇ ਟਾਲੋਨ ਲਈ ਇਕ ਕਿਸ਼ਤੀ ਵਿਚ ਸਵਾਰ ਹੋਣ ਦਾ ਇੰਤਜ਼ਾਰ ਕਰ ਰਹੇ ਜੋੜੇ  ਤੋਂ ਨਿਯਮਿਤ ਜਾਂਚ ਦੌਰਾਨ ਰੇਤ ਪਾਇਆ। ਪੁਲਿਸ ਨੇ ਕਿਹਾ ਕਿ ਰੇਤ ਨਾਲ ਭਰੀਆਂ 14 ਬੋਤਲਾਂ ਨੂੰ ਬਰਾਮਦ ਕੀਤਾ ਗਿਆ। ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬੋਤਲਾਂ ਵਿਚ ਕਰੀਬ 40 ਕਿੱਲੋ ਰੇਤ ਸੀ। ਜੋੜੇ ਨੂੰ ਸਸਾਰੀ ਸ਼ਹਿਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।

ਕੋਰਟ ਨੇ 3,300 ਡਾਲਰ (2,39,415 ਰੁਪਏ) ਜੁਰਮਾਨਾ ਲਗਾਇਆ। ਨਾਲ ਹੀ 1 ਅਤੇ 6 ਸਾਲ ਦੇ ਵਿਚ ਜੇਲ ਦੀ ਸਜ਼ਾ ਸੁਣਾਈ। ਪੁਲਿਸ ਮੁਤਾਬਕ ਸੈਲਾਨੀਆਂ ਨੇ ਕਿਹਾ ਕਿ ਉਹ ਰੇਤ ਹਟਾਉਣ ਦੇ ਨਿਯਮਾਂ ਤੋਂ ਅਣਜਾਣ ਸਨ। ਪਰ ਸਮੁੰਦਰ ਤੱਟਾਂ 'ਤੇ ਸੈਲਾਨੀਆਂ ਨੂੰ ਸੂਚਿਤ ਕਰਨ ਲਈ ਕਈ ਭਾਸ਼ਾਵਾਂ ਵਿਚ ਨਿਰਦੇਸ਼ ਦਿਤੇ ਗਏ ਹਨ। ਸਾਰਡੀਨੀਆ ਦੇ ਵਿਚ ਸਫ਼ੇਦ ਰੇਤ ਅਤੇ ਪੱਥਰਾਂ ਦੀ ਚੋਰੀ ਆਮ ਹੋ ਗਈ ਹੈ। ਇੰਟਰਨੈੱਟ 'ਤੇ ਇਸ ਦੀ ਕਾਲਾਬਾਜ਼ਾਰੀ ਕੀਤੀ ਜਾਂਦੀ ਹੈ।