ਤਾਲਿਬਾਨ ਨੇ ਜਾਰੀ ਕੀਤਾ ਨਵਾਂ ਫਤਵਾ, ਨੇਲ ਪਾਲਸ਼ ਲਗਾਉਣ ’ਤੇ ਔਰਤਾਂ ਦੀਆਂ ਕੱਟੀਆਂ ਜਾਣਗੀਆਂ ਉਂਗਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੁੰਡਿਆਂ ਲਈ ਲਾਗੂ ਹੋਵੇਗਾ ਡਰੈਸ ਕੋਡ, ਜੀਂਜ਼ ਪਾਉਣ ’ਤੇ ਮਿਲੇਗੀ ਸਖ਼ਤ ਸਜ਼ਾ

Women's fingers will be cut off when nail polish is applied

 

ਕਾਬੁਲ : ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦੇ ਕਬਜੇ ਤੋਂ ਬਾਅਦ ਜਿਥੇ ਸੱਭ ਤੋਂ ਜ਼ਿਆਦਾ ਡਰ ਔਰਤਾਂ ਸਬੰਧੀ ਹੈ ਉਥੇ ਹੀ ਮਰਦ ਵੀ ਇਸ ਤੋਂ ਅਲੱਗ ਨਹੀਂ ਹਨ। ਔਰਤਾਂ ਲਈ ਜਿਥੇ ਤਾਲਿਬਾਨ ਨੇ ਸਾਫ਼ ਕਰ ਦਿਤਾ ਹੈ ਕਿ ਉਹ ਬੁਰਕਾ ਜਾਂ ਹਿਜਾਬ ਵਿਚੋਂ ਕਿਸੇ ਇਕ ਦੀ ਚੋਣ ਕਰ ਸਕਦੀਆਂ ਹਨ। ਇਸਦੇ ਨਾਲ ਹੀ ਮਰਦਾਂ ਲਈ ਵੀ ਹੁਣ ਡ੍ਰੈੱਸ ਕੋਡ ਤਿਆਰ ਹੋ ਰਿਹਾ ਹੈ। ਇਸ ਵਿਚ ਸਾਫ਼ ਹੈ ਕਿ ਅਫ਼ਗ਼ਾਨਿਸਤਾਨ ’ਚ ਹੁਣ ਪਛਮੀ ਦੇਸ਼ਾਂ ਦਾ ਸਭਿਆਚਾਰ ਚੱਲਣ ਵਾਲਾ ਨਹੀਂ ਹੈ।

 

 

ਹੁਣ ਤਾਲਿਬਾਨ ਵਲੋਂ ਇਕ ਹੋਰ ਨਵਾਂ ਫਤਵਾ ਜਾਰੀ ਕੀਤਾ ਗਿਆ ਹੈ। ਜਿਸ ਵਿਚ ਤਾਲਿਬਾਨ ਵਲੋਂ ਜੀਂਸ ਪਾਉਣ ’ਤੇ ਰੋਕ ਲਗਾ ਦਿਤੀ ਗਈ ਹੈ ਤੇ ਨਾਲ ਹੀ ਕੁੜੀਆਂ ਨੂੰ ਨੇਲ ਪਾਲਸ਼ ਦੀ ਵਰਤੋਂ ਤੋਂ ਦੂਰ ਰਹਿਣ ਦੀ ਹਿਦਾਇਤ ਦਿਤੀ ਗਈ ਹੈ। ਇਸ ਮਾਮਲੇ ਵਿਚ ਤਾਲਿਬਾਨ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਗੱਲ ਨਾ ਮੰਨਣ ਵਾਲਿਆਂ ਨੂੰ ਇਸਦੀ ਸਜ਼ਾ ਭੁਗਤਣੀ ਪਵੇਗੀ। ਇਸ ਦੇ ਇਲਾਵਾ ਔਰਤਾਂ ਲਈ ਹਾਈ ਹੀਲ ਵਾਲੀ ਸੈਂਡਲ ’ਤੇ ਵੀ ਪਾਬੰਦੀ ਹੈ ਕਿਉਂਕਿ ਇਹ ਆਵਾਜ਼ ਕਰਦੀ ਹੈ, ਜੋ ਮਰਦਾਂ ਨੂੰ ਇਸ਼ਾਰਾ ਕਰਦੀ ਹੈ।

 

 

ਇਕ ਅਖ਼ਬਾਰ ਵਿਚ ਛਪੀ ਇਕ ਖ਼ਬਰ ਅਨੁਸਾਰ ਇਕ ਅਫ਼ਗ਼ਾਨੀ ਬੱਚੇ ਨੇ ਤਾਲਿਬਾਨੀ ਕਰੂਰਤਾ ਉਜਾਗਰ ਕਰਦਿਆਂ ਦਸਿਆ ਕਿ ਉਸ ਨੂੰ ਅਤੇ ਉਸਦੇ ਦੋਸਤ ਨੂੰ ਜੀਂਸ ਪਾਉਣ ਲਈ ਸਖ਼ਤ ਸਜ਼ਾ ਦਿਤੀ ਗਈ। ਉਨ੍ਹਾਂ ਮੁੰਡਿਆਂ ਨੇ ਦਸਿਆ ਕਿ ਉਹ ਕਾਬੁਲ ਵਿਚ ਕਿਤੇ ਜਾ ਰਹੇ ਸਨ ਕਿ ਇਸ ਦੌਰਾਨ ਤਾਲਿਬਾਨੀ ਲੜਾਕਿਆਂ ਨੇ ਜੀਂਸ ਨੂੰ ਇਸਲਾਮ ਦਾ ਅਪਮਾਨ ਦੱਸਦਿਆਂ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਮੁੜ ਇਹ ਗ਼ਲਤੀ ਨਾ ਦੁਹਰਾਉਣ ਦੀ ਧਮਕੀ ਵੀ ਦਿਤੀ।

 

  ਇਹ  ਵੀ ਪੜ੍ਹੋ: ਖੇਤੀ ਕਾਨੂੰਨਾਂ ਵਿਰੁਧ ਚੱਲ ਰਹੇ ਅੰਦੋਲਨ ਦੇ ਭਵਿੱਖ ਲਈ ਬਣੇਗੀ ਰਣਨੀਤੀ

 

ਇਸਦੇ ਨਾਲ ਹੀ ਤਾਲਿਬਾਨ ਨੇ ਕੁੜੀਆਂ ਤੇ ਮਹਿਲਾਵਾਂ ਨੂੰ ਹਿਦਾਇਤ ਦਿੰਦਿਆਂ ਕਿਹਾ ਕਿ ਉਹ ਨੇਲ ਪਾਲਸ਼ ਨਾ ਲਗਾਉਣ। ਕੰਧਾਰ ਵਿਚ ਤਾਲਿਬਾਨ ਨੇ ਮਹਿਲਾਵਾਂ ਅਤੇ ਕੁੜੀਆਂ ਲਈ ਇਕ ਫ਼ਤਵਾ ਜਾਰੀ ਕਰਦਿਆਂ ਨੇਲ ਪਾਲਿਸ਼ ’ਤੇ ਪਾਬੰਦੀ ਲਗਾ ਦਿਤੀ ਹੈ। ਉਨ੍ਹਾਂ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਦੇਖਿਆ ਜਾਂਦਾ ਹੈ ਤਾਂ ਉਸਦੀਆਂ ਉਂਗਲਾਂ ਕੱਟ ਦਿਤੀਆਂ ਜਾਣਗੀਆਂ। 

  ਇਹ  ਵੀ ਪੜ੍ਹੋ: ਸਰਕਾਰੀ ਜਾਇਦਾਦਾਂ ਵਰਤਣਗੇ ਅਮੀਰ ਵਪਾਰੀ ਤੇ ਇਸ ਨੂੰ ਕਿਹਾ ਜਾਏਗਾ, 5 ਸਾਲ 'ਚ 6 ਲੱਖ ਕਰੋੜ ਦਾ...