ਕੀ ਭਾਰਤ ਵਿਚ ਨੇ ਜੋ ਬਾਇਡਨ ਦੇ ਰਿਸ਼ਤੇਦਾਰ? ਅਮਰੀਕੀ ਰਾਸ਼ਟਰਪਤੀ ਨੇ ਸੁਣਾਇਆ ਦਿਲਚਸਪ ਕਿੱਸਾ
ਜਦੋਂ ਬਾਇਡਨ ਨੇ ਪੁੱਛਿਆ ਕਿ ਕੀ ਭਾਰਤ ਵਿਚ ਰਹਿ ਰਹੇ ਬਾਇਡਨ ਉਪਨਾਮ ਵਾਲੇ ਲੋਕਾਂ ਨਾਲ ਉਹਨਾਂ ਦਾ ਸਬੰਧ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਨੇ 'ਹਾਂ' ਵਿਚ ਜਵਾਬ ਦਿੱਤਾ।
ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨਾਲ ਪਹਿਲੀ ਦੁਵੱਲੀ ਮੁਲਾਕਾਤ ਦੌਰਾਨ ਕਿਹਾ ਕਿ ਉਹ ਅਪਣੇ ਨਾਲ ਅਜਿਹੇ ਦਸਤਾਵੇਜ਼ ਲੈ ਕੇ ਆਏ ਹਨ ਜੋ ਇਹ ਸਾਬਤ ਕਰਦੇ ਹਨ ਕਿ ਭਾਰਤ ਵਿਚ ਬਾਇਡਨ ਉਪਨਾਮ ਵਾਲੇ ਉਹਨਾਂ ਨਾਸ ਸੰਬੰਧਤ ਹਨ। ਦੋਹਾਂ ਨੇਤਾਵਾਂ ਨੇ ਵ੍ਹਾਈਟ ਹਾਊਸ ਵਿਚ ਇਸ ਮੁੱਦੇ 'ਤੇ ਮਜ਼ਾਕੀਆ ਢੰਗ ਨਾਲ ਚਰਚਾ ਕੀਤੀ।
ਹੋਰ ਪੜ੍ਹੋ: ਸੰਪਾਦਕੀ: ਔਰਤਾਂ ਦੀ ਦੁਰਗਤੀ ਬਾਰੇ ਲੋਕ ਸਭਾ ਦੀ ਵਿਸ਼ੇਸ਼ ਬੈਠਕ ਬੁਲਾਈ ਜਾਵੇ?
ਜਦੋਂ ਬਾਇਡਨ ਨੇ ਪੁੱਛਿਆ ਕਿ ਕੀ ਭਾਰਤ ਵਿਚ ਰਹਿ ਰਹੇ ਬਾਇਡਨ ਉਪਨਾਮ ਵਾਲੇ ਲੋਕਾਂ ਨਾਲ ਉਹਨਾਂ ਦਾ ਸਬੰਧ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਨੇ 'ਹਾਂ' ਵਿਚ ਜਵਾਬ ਦਿੱਤਾ। ਪੀਐਮ ਮੋਦੀ ਨੇ ਕਿਹਾ ਕਿ ਉਹ ਭਾਰਤ ਵਿਚ ਰਹਿ ਰਹੇ ਬਾਇਡਨ ਉਪਨਾਮ ਵਾਲੇ ਲੋਕਾਂ ਨਾਲ ਸਬੰਧਤ ਦਸਤਾਵੇਜ਼ ਲੈ ਕੇ ਆਏ ਹਨ। ਤਾਂ ਬਾਇਡਨ ਨੇ ਪੁੱਛਿਆ, 'ਕੀ ਮੇਰਾ ਉਹਨਾਂ ਨਾਲ ਕੋਈ ਸਬੰਧ ਹੈ?' ਇਸ 'ਤੇ ਮੋਦੀ ਨੇ ਕਿਹਾ, "ਹਾਂ"।
ਹੋਰ ਪੜ੍ਹੋ: ਅੰਤਰਰਾਸ਼ਟਰੀ ਭਾਈਚਾਰੇ ਅਤੇ ਭਾਰਤੀ ਪ੍ਰਵਾਸੀਆਂ ਤੋਂ ਆਨਲਾਈਨ ਸਮਰਥਨ ਪ੍ਰਾਪਤ ਕਰ ਰਿਹੈ ਕਿਸਾਨ ਅੰਦੋਲਨ
ਪੀਐਮ ਮੋਦੀ ਨੇ ਕਿਹਾ, “ ਤੁਸੀਂ ਅੱਜ ਭਾਰਤ ਵਿਚ ਬਾਇਡਨ ਉਪਨਾਮ ਬਾਰੇ ਲੰਮੀ ਗੱਲ ਕੀਤੀ। ਅਤੀਤ ਵਿਚ ਵੀ ਤੁਸੀਂ ਮੇਰੇ ਨਾਲ ਇਸ ਬਾਰੇ ਚਰਚਾ ਕੀਤੀ ਸੀ। ਤੁਹਾਡੇ ਵਲੋਂ ਜ਼ਿਕਰ ਕੀਤੇ ਜਾਣ ਤੋਂ ਬਾਅਦ, ਮੈਂ ਦਸਤਾਵੇਜ਼ਾਂ ਦੀ ਜਾਂਚ ਕੀਤੀ। ਅੱਜ ਮੈਂ ਆਪਣੇ ਨਾਲ ਅਜਿਹੇ ਬਹੁਤ ਸਾਰੇ ਦਸਤਾਵੇਜ਼ ਲੈ ਕੇ ਆਇਆ ਹਾਂ। ” ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਪਹਿਲੀ ਮੁਲਾਕਾਤ ਦੌਰਾਨ ਸੰਭਾਵਤ ਇੰਡੀਆ ਕਨੈਕਸ਼ਨ' ਬਾਰੇ ਗੱਲ ਕੀਤੀ ਸੀ।
ਹੋਰ ਪੜ੍ਹੋ: ਕੈਨੇਡਾ ਦੇ 15 ਸਾਲਾ ਸਿੱਖ ਵਿਦਿਆਰਥੀ ਨੇ ਚਮਕਾਇਆ ਪੰਜਾਬੀਆਂ ਦਾ ਨਾਮ
ਉਹਨਾਂ ਨੇ ਬਾਇਡਨ ਉਪਨਾਮ ਵਾਲੇ ਇਕ ਆਦਮੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੇ ਉਹਨਾਂ ਨੂੰ 1972 ਵਿਚ ਇਕ ਚਿੱਠੀ ਲਿਖੀ ਸੀ ਜਦੋਂ ਉਹ ਪਹਿਲੀ ਵਾਰ ਸੈਨੇਟਰ ਚੁਣੇ ਗਏ ਸਨ। ਬਾਇਡਨ ਨੇ 2013 ਵਿਚ ਯੂਐਸ ਦੇ ਉਪ ਰਾਸ਼ਟਰਪਤੀ ਹੁੰਦਿਆਂ ਮੁੰਬਈ ਵਿਚ ਹੋਈ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਉਹਨਾਂ ਦਾ ਭਾਰਤ ਵਿਚ ਕੋਈ ਰਿਸ਼ਤੇਦਾਰ ਹੈ।
ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (25 ਸਤੰਬਰ 2021)
ਅਮਰੀਕੀ ਰਾਸ਼ਟਰਪਤੀ ਨੇ ਦੱਸਿਆ, “ਮੈਂ ਕਿਹਾ ਕਿ ਮੈਨੂੰ ਇਸ ਬਾਰੇ ਪੱਕਾ ਪਤਾ ਨਹੀਂ ਸੀ, ਪਰ ਜਦੋਂ ਮੈਂ 1972 ਵਿਚ 29 ਸਾਲ ਦੀ ਉਮਰ ਵਿਚ ਪਹਿਲੀ ਵਾਰ ਚੁਣਿਆ ਗਿਆ ਸੀ ਤਾਂ ਮੈਨੂੰ‘ ਬਾਇਡਨ ’ਉਪਨਾਮ ਵਾਲੇ ਵਿਅਕਤੀ ਵੱਲੋਂ ਮੁੰਬਈ ਤੋਂ ਇਕ ਪੱਤਰ ਮਿਲਿਆ ਸੀ। " ਉਹਨਾਂ ਦੱਸਿਆ ਕਿ ਅਗਲੀ ਸਵੇਰ ਪ੍ਰੈਸ ਨੇ ਉਹਨਾਂ ਨੂੰ ਦੱਸਿਆ ਕਿ ਭਾਰਤ ਵਿਚ ਪੰਜ ਬਾਇਡਨ ਰਹਿੰਦੇ ਹਨ।
ਹੋਰ ਵਿਸਥਾਰ ਵਿਚ ਦੱਸਦੇ ਹੋਏ ਬਾਇਡਨ ਨੇ ਮਜ਼ਾਕ ਲਹਿਜ਼ੇ ਵਿਚ ਕਿਹਾ, "ਈਸਟ ਇੰਡੀਆ ਟੀ (ਚਾਹ) ਕੰਪਨੀ ਵਿਚ ਇਕ ਕੈਪਟਨ ਜਾਰਜ ਬਾਇਡਨ ਸੀ। ਜੋ ਇਕ ਆਇਰਿਸ਼ਮੈਨ ਲਈ ਸਵੀਕਾਰ ਕਰਨਾ ਮੁਸ਼ਕਲ ਸੀ। ਮੈਨੂੰ ਉਮੀਦ ਹੈ ਕਿ ਤੁਸੀਂ ਮਜ਼ਾਕ ਸਮਝ ਰਹੇ ਹੋ। ਉਹ ਸ਼ਾਇਦ ਉੱਥੇ ਹੀ ਰਿਹਾ ਅਤੇ ਇਕ ਭਾਰਤੀ ਔਰਤ ਨਾਲ ਵਿਆਹ ਕੀਤਾ”। ਬਾਇਡਨ ਨੇ ਕਿਹਾ, "ਮੈਂ ਕਦੇ ਵੀ ਉਸ ਦਾ ਪਤਾ ਨਹੀਂ ਲਗਾ ਸਕਿਆ, ਇਸ ਲਈ ਇਸ ਮੀਟਿੰਗ ਦਾ ਪੂਰਾ ਉਦੇਸ਼ ਇਸ ਨੂੰ ਸੁਲਝਾਉਣ ਵਿਚ ਮੇਰੀ ਸਹਾਇਤਾ ਕਰਨਾ ਹੈ।" ਇਸ 'ਤੇ ਪ੍ਰਧਾਨ ਮੰਤਰੀ ਮੋਦੀ ਸਮੇਤ ਮੀਟਿੰਗ ਰੂਮ ਵਿਚ ਮੌਜੂਦ ਸਾਰੇ ਲੋਕ ਹੱਸਣ ਲੱਗ ਪਏ।