Amazon ਨੇ ਛਾਂਟੀ ਦੀਆਂ ਰਿਪੋਰਟਾਂ ਦਾ ਕੀਤਾ ਖੰਡਨ, ਕਿਹਾ- ਕੁਝ ਲੋਕਾਂ ਨੇ ਮਰਜ਼ੀ ਨਾਲ ਛੱਡੀ ਕੰਪਨੀ
ਸਰਕਾਰੀ ਸੂਤਰਾਂ ਮੁਤਾਬਕ ਐਮਾਜ਼ੋਨ ਨੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਮਾਮਲੇ ਨੂੰ ਪੂਰੀ ਤਰ੍ਹਾਂ ਨਾਲ ਗਲਤ ਦੱਸਿਆ ਹੈ।
ਨਵੀਂ ਦਿੱਲੀ: ਬਲੈਕ ਫ੍ਰਾਈਡੇ ਸੇਲ ਵਿਚਕਾਰ 40 ਦੇਸ਼ਾਂ ਵਿਚ ਵੇਅਰਹਾਊਸ ਕਰਮਚਾਰੀਆਂ ਦੀ ਹੜਤਾਲ ਵਿਚ ਘਿਰੀ ਵੱਡੀ ਤਕਨੀਕੀ ਕੰਪਨੀ ਐਮਾਜ਼ੋਨ ਨੇ ਸਪੱਸ਼ਟ ਕੀਤਾ ਹੈ ਕਿ ਉਸ ਨੇ ਕਿਸੇ ਨੂੰ ਵੀ ਨੌਕਰੀ ਤੋਂ ਨਹੀਂ ਕੱਢਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਆਪਣੀ ਇੱਛਾ ਨਾਲ ਕੰਪਨੀ ਛੱਡ ਦਿੱਤੀ ਹੈ। ਸਰਕਾਰੀ ਸੂਤਰਾਂ ਮੁਤਾਬਕ ਐਮਾਜ਼ੋਨ ਨੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਮਾਮਲੇ ਨੂੰ ਪੂਰੀ ਤਰ੍ਹਾਂ ਨਾਲ ਗਲਤ ਦੱਸਿਆ ਹੈ।
ਭਾਰਤ ਵਿਚ ਨੌਕਰੀਆਂ ਘਟਾਉਣ ਬਾਰੇ ਪੁੱਛੇ ਜਾਣ 'ਤੇ ਆਨਲਾਈਨ ਸ਼ਾਪਿੰਗ ਪਲੇਟਫਾਰਮ ਵਜੋਂ ਮਸ਼ਹੂਰ ਐਮਾਜ਼ੋਨ ਨੇ ਕਿਹਾ ਕਿ ਉਸ ਨੇ ਕਿਸੇ ਨੂੰ ਨਹੀਂ, ਸਗੋਂ ਕੁਝ ਸਟਾਫ਼ ਮੈਂਬਰ ਕੰਪਨੀ ਦੇ ਸਵੈ-ਇੱਛਤ ਰਿਟਾਇਰਮੈਂਟ ਪ੍ਰੋਗਰਾਮ ਦੇ ਅਧੀਨ ਆਪਣੀ ਇੱਛਾ ਨਾਲ ਨੌਕਰੀ ਛੱਡ ਕੇ ਚਲੇ ਗਏ ਹਨ।
ਅਮਰੀਕਾ, ਯੂਕੇ, ਭਾਰਤ, ਜਾਪਾਨ, ਆਸਟ੍ਰੇਲੀਆ, ਦੱਖਣੀ ਅਫਰੀਕਾ ਅਤੇ ਪੂਰੇ ਯੂਰਪ ਵਿਚ ਕਾਮੇ ਅਜਿਹੇ ਸਮੇਂ ਵਿਚ ਬਿਹਤਰ ਤਨਖਾਹ ਅਤੇ ਕੰਮ ਦੀਆਂ ਸਥਿਤੀਆਂ ਦੀ ਮੰਗ ਕਰ ਰਹੇ ਹਨ ਜਦੋਂ ਜੀਵਨ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਹ ਕਰਮਚਾਰੀ ''ਮੇਕ ਐਮਾਜ਼ੋਨ ਪੇ'' ਨਾਂ ਦੀ ਮੁਹਿੰਮ ਚਲਾ ਰਹੇ ਹਨ।