ਜਾਣੋ ਕੀ ਹੈ Christmas Tree ਦੀ ਪੂਰੀ ਕਹਾਣੀ
ਕ੍ਰਿਸਮਿਸ ਡੇ ਦੇ ਮੌਕੇ ਕ੍ਰਿਸਮਿਸ ਟ੍ਰੀ ਨੂੰ ਸਜਾਉਣ ਦਾ ਇਤਿਹਾਸ ਸੈਂਕੜੇ ਸਾਲ ਪੁਰਾਣਾ ਹੈ।
ਨਵੀਂ ਦਿੱਲੀ: ਕ੍ਰਿਸਮਿਸ ਡੇ ਦੇ ਮੌਕੇ ਕ੍ਰਿਸਮਿਸ ਟ੍ਰੀ ਨੂੰ ਸਜਾਉਣ ਦਾ ਇਤਿਹਾਸ ਸੈਂਕੜੇ ਸਾਲ ਪੁਰਾਣਾ ਹੈ। ਪ੍ਰਾਚੀਨ ਕਾਲ ਵਿਚ ਕ੍ਰਿਸਮਿਸ ਟ੍ਰੀ ਨੂੰ ਜੀਵਨ ਦੀ ਨਿਰੰਤਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਇਸ ਨੂੰ ਈਸ਼ਵਰ ਵੱਲੋਂ ਲੰਬੇ ਜੀਵਨ ਲਈ ਦਿੱਤੇ ਜਾਣ ਵਾਲੇ ਆਸ਼ਿਰਵਾਦ ਦੇ ਰੂਪ ਵਿਚ ਦੇਖਿਆ ਜਾਂਦਾ ਰਿਹਾ ਹੈ।ਮੰਨਿਆ ਜਾਂਦਾ ਸੀ ਕਿ ਇਸ ਨੂੰ ਸਜਾਉਣ ਨਾਲ ਘਰ ਦੇ ਬੱਚਿਆਂ ਦੀ ਉਮਰ ਲੰਬੀ ਹੁੰਦੀ ਹੈ।
ਇਸੇ ਕਾਰਨ ਕ੍ਰਿਸਮਿਸ ਡੇ ‘ਤੇ ਕ੍ਰਿਸਮਿਸ ਟ੍ਰੀ ਨੂੰ ਸਜਾਇਆ ਜਾਣ ਲੱਗਿਆ। ਦੱਸਿਆ ਜਾਂਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਉੱਤਰੀ ਯੂਰੋਪ ਵਿਚ ਇਸ ਦੀ ਸ਼ੁਰੂਆਤ ਹੋਈ ਸੀ। ਇਸ ਟ੍ਰੀ ਨੂੰ ਚੇਨ ਦੀ ਮਦਦ ਨਾਲ ਘਰ ਤੋਂ ਬਾਹਰ ਲਟਕਾਇਆ ਜਾਂਦਾ ਸੀ। ਅਜਿਹੇ ਲੋਕ ਜੋ ਕ੍ਰਿਸਮਿਸ ਟ੍ਰੀ ਨੂੰ ਖਰੀਦਣ ਦੇ ਅਸਮਰੱਥ ਸਨ, ਉਹ ਲਕੜੀ ਨੂੰ ਪਿਰਾਮਿਡ ਆਕਾਰ ਦੇ ਕੇ ਸਜਾਉਂਦੇ ਸੀ।
19ਵੀਂ ਸਦੀ ਤੋਂ ਇਹ ਪਰੰਪਰਾ ਇੰਗਲੈਂਡ ਵਿਚ ਪਹੁੰਚੀ, ਜਿੱਥੋਂ ਇਹ ਪੂਰੇ ਵਿਸ਼ਵ ਵਿਚ ਪ੍ਰਚੱਲਿਤ ਹੋ ਗਿਆ। ਕ੍ਰਿਸਮਿਸ ਟ੍ਰੀ ਨੂੰ ਸਜਾਉਣ ਲਈ ਇਸ ਵਿਚ ਖਾਣ ਵਾਲੀਆਂ ਚੀਜ਼ਾਂ ਨੂੰ ਰੱਖਣ ਦਾ ਰਿਵਾਜ ਸਭ ਤੋਂ ਪਹਿਲਾਂ ਜਰਮਨੀ ਵਿਚ ਹੀ ਸ਼ੁਰੂ ਹੋਇਆ। ਮੰਨਿਆ ਜਾਂਦਾ ਹੈ ਕਿ ਕ੍ਰਿਸਮਿਸ ਟ੍ਰੀ ਦਾ ਸਬੰਧ ਯੀਸ਼ੂ ਮਸੀਹ ਦੇ ਜਨਮ ਨਾਲ ਹੈ।
ਇਸ ਤਿਉਹਾਰ ਤੋਂ ਪਹਿਲਾਂ ਈਸਾਈ ਧਰਮ ਦੇ ਲੋਕ ਲਕੜੀ ਨਾਲ ਕ੍ਰਿਸਮਿਸ ਟ੍ਰੀ ਤਿਆਰ ਕਰਦੇ ਹਨ ਅਤੇ ਸਜਾਉਂਦੇ ਹਨ। ਇਸ ਵਿਚ ਜ਼ਿਆਦਾਤਰ ਮੋਮਬੱਤੀਆਂ ਅਤੇ ਟਾਫੀਆਂ, ਘੰਟੀਆਂ ਅਤੇ ਵੱਖ-ਵੱਖ ਰੰਗਾਂ ਦੇ ਰਿਬਨ ਦੀ ਵਰਤੋਂ ਕੀਤੀ ਜਾਂਦੀ ਹੈ। ਕ੍ਰਿਸਮਿਸ ਟ੍ਰੀ ‘ਤੇ ਛੋਟੀਆਂ-ਛੋਟੀਆਂ ਮੋਮਬੱਤੀਆਂ ਲਗਾਉਣ ਦਾ ਰਿਵਾਜ਼ 17ਵੀਂ ਸ਼ਤਾਬਦੀ ਤੋਂ ਸ਼ੁਰੂ ਹੋਇਆ ਸੀ।