ਪਾਕਿਸਤਾਨ ਦਾ ਬੜਬੋਲਾ ਰੇਲ ਮੰਤਰੀ ਇਕ ਵਾਰ ਫਿਰ ਸੁਰਖੀਆਂ 'ਚ, ਹੁਣ ਗਰੀਬਾਂ ਦਾ ਉਡਾਇਆ ਮਜ਼ਾਕ !
ਅਕਸਰ ਵੀ ਆਪਣੇ ਦਿੱਤੇ ਵਿਵਾਦਤ ਬਿਆਨਾ ਕਰਕੇ ਸੁਰਖੀਆਂ ਵਿਚ ਰਹਿਣ ਵਾਲੇ ਇਮਰਾਨ ਖਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਫਿਰ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਇਸ ਵਾਰ ਉਨ੍ਹਾਂ...
ਨਵੀਂ ਦਿੱਲੀ : ਪਾਕਿਸਤਾਨ ਦੀ ਇਮਰਾਨ ਸਰਕਾਰ ਵਿਚ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਇਕ ਵਾਰ ਫਿਰ ਬੇਤੁਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਤਸਾਨ ਵਿਚ ਆਟੇ ਦੇ ਰੇਟ ਇਸ ਲਈ ਵੱਧ ਰਹੇ ਹਨ ਕਿਉਂਕਿ ਨਵੰਬਰ ਅਤੇ ਦਸੰਬਰ ਵਿਚ ਲੋਕ ਜਿਆਦਾ ਰੋਟੀਆ ਖਾਂਦੇ ਹਨ।
ਅਕਸਰ ਵੀ ਆਪਣੇ ਦਿੱਤੇ ਵਿਵਾਦਤ ਬਿਆਨਾ ਕਰਕੇ ਸੁਰਖੀਆਂ ਵਿਚ ਰਹਿਣ ਵਾਲੇ ਇਮਰਾਨ ਖਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਫਿਰ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਇਸ ਵਾਰ ਉਨ੍ਹਾਂ ਨੇ ਭਾਰਤ ਬਾਰੇ ਬਿਆਨ ਨਹੀਂ ਦਿੱਤਾ ਹੈ ਬਲਕਿ ਆਪਣੇ ਹੀ ਦੇਸ਼ ਦੇ ਮਹਿੰਗਾਈ ਕਾਰਨ ਪੀੜਤ ਹੋਏ ਗਰੀਬ ਲੋਕਾਂ ਦਾ ਮਜ਼ਾਕ ਉਡਾਉਂਦੇ ਹੋਏ ਇਕ ਬੇਤੁਕਾ ਬਿਆਨ ਦਿੱਤਾ ਹੈ।
ਦਰਅਸਲ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਰਸ਼ੀਦ ਨੇ ਕਿਹਾ ਕਿ ਪਾਕਿਸਤਾਨ ਵਿਚ ਆਟੇ ਦੇ ਰੇਟ ਇਸ ਲਈ ਵੱਧ ਰਹੇ ਹਨ ਕਿਉਂਕਿ ਨਵੰਬਰ ਅਤੇ ਦਸੰਬਰ ਮਹੀਨੇ ਵਿਚ ਲੋਕ ਰੋਟੀਆਂ ਜ਼ਿਆਦਾ ਖਾਂਦੇ ਹਨ। ਇਸ ਬਿਆਨ ਨੂੰ ਸੁਣ ਕੇ ਉੱਥੇ ਮੌਜ਼ੂਦ ਪੱਤਰਕਾਰ ਹੱਸਣ ਲੱਗ ਪਏ ਪਰ ਮੰਤਰੀ ਜੀ ਨੇ ਉੱਲਟ ਆਪਣੀ ਗੱਲ ਨੂੰ ਸ਼ਾਬਤ ਕਰਨ ਲਈ ਕਿਹਾ ਕਿ ਇਹ ਕੋਈ ਮਜ਼ਾਕ ਨਹੀਂ ਹੈ। ਮੈ ਜੋ ਵੀ ਕਹਿ ਰਿਹਾ ਹਾਂ ਇਸ ਦੇ ਪੂਰਾ ਰਿਸਰਚ ਕੀਤਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਰੋਜ਼ਾਨਾ ਲਗਭਗ 13 ਤੋਂ 15 ਫ਼ੀਸਦੀ ਵਰਤੋਂ ਦੀਆਂ ਚੀਜਾਂ ਮਹਿੰਗੀਆਂ ਹੋ ਰਹੀਆ ਹਨ। ਇੱਥੇ ਖਾਣ-ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਆਟੇ ਦੇ ਕਮੀ ਨੇ ਲੋਕਾਂ ਦਾ ਜਿਉਣ ਮੁਸ਼ਕਿਲ ਕਰ ਦਿੱਤਾ ਹੈ। ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਲਾਹੌਰ ਸਮੇਤ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਆਟਾ 70 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ।
ਇਹੀ ਕਾਰਨ ਹੈ ਕਿ ਪਾਕਿਸਤਾਨ ਵਿਚ ਮਹਿੰਗਾਈ ਦੇ ਮੁੱਦੇ 'ਤੇ ਸਿਆਸੀ ਬਿਆਨਬਾਜ਼ੀ ਜ਼ੋਰਾਂ 'ਤੇ ਹੈ ਅਤੇ ਸ਼ੇਖ ਰਸ਼ੀਦ ਵੱਲੋਂ ਦਿੱਤੇ ਇਸ ਬਿਆਨ ਨੇ ਇਸ (ਬਿਆਨਬਾਜ਼ੀ) ਨੂੰ ਹੋਰ ਹਵਾ ਦੇ ਦਿੱਤੀ ਹੈ। ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਕਹਿਣਾ ਹੈ ਕਿ ਇਕ ਪਾਸੇ ਲੋਕ ਮਹਿੰਗਾਈ ਤੋਂ ਪਰੇਸ਼ਾਨ ਹਨ ਦੂਜੇ ਪਾਸੇ ਇਮਰਾਨ ਦੇ ਮੰਤਰੀ ਲੋਕਾਂ ਦਾ ਮਜ਼ਾਕ ਉਡਾ ਰਹੇ ਹਨ। ਲੋਕਾਂ ਨੇ ਰਸ਼ੀਦ ਨੂੰ ਤੁਰੰਤ ਮਾਫ਼ੀ ਮੰਗਣ ਦੇ ਲਈ ਕਿਹਾ ਹੈ।