ਅਮਰੀਕਾ ਵਿੱਚ ਭਾਰਤੀ ਮੂਲ ਦਾ ਵਿਅਕਤੀ ਬਣੇਗਾ ਚੋਟੀ ਦੇ ਵਿਗਿਆਨੀਆਂ ਦੀ ਸੰਸਥਾ ਦਾ ਉਪ-ਪ੍ਰਧਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛੋਕੜ ਤੋਂ ਝਾਰਖੰਡ ਨਾਲ ਸੰਬੰਧਿਤ ਹਨ ਗਣੇਸ਼ ਠਾਕੁਰ  

Image

 

ਹਿਊਸਟਨ - ਭਾਰਤੀ ਮੂਲ ਦੇ ਪ੍ਰੋਫੈਸਰ ਗਣੇਸ਼ ਠਾਕੁਰ ਨੂੰ ਅਮਰੀਕਾ ਵਿੱਚ ਟੈਕਸਾਸ ਅਕੈਡਮੀ ਆਫ਼ ਮੈਡੀਸਿਨ, ਇੰਜੀਨੀਅਰਿੰਗ, ਸਾਇੰਸ ਐਂਡ ਟੈਕਨਾਲੋਜੀ (ਟੇਮੈਸਟ) ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਸ ਸੰਸਥਾ ਵਿੱਚ ਰਾਜ ਦੇ ਚੋਟੀ ਦੇ ਵਿਗਿਆਨੀ ਤੇ ਖੋਜਕਰਤਾ, ਨਵੀਨਤਾ ਅਤੇ ਖੋਜ ਲਈ ਇਕੱਠੇ ਕੰਮ ਕਰਦੇ ਹਨ।

ਟੇਮੈਸਟ ਦੇ ਨਿਰਦੇਸ਼ਕ ਮੰਡਲ ਨੇ ਮੰਗਲਵਾਰ ਨੂੰ ਬ੍ਰੈਂਡਨ ਲੀ ਦੀ ਪ੍ਰਧਾਨਗੀ ਹੇਠ ਠਾਕੁਰ ਨੂੰ ਉਪ-ਚੇਅਰਮੈਨ ਨਿਯੁਕਤ ਕੀਤਾ। ਠਾਕੁਰ ਹਿਊਸਟਨ ਯੂਨੀਵਰਸਿਟੀ ਵਿੱਚ ਪੈਟਰੋਲੀਅਮ ਇੰਜਨੀਅਰਿੰਗ ਦੇ ਪ੍ਰੋਫੈਸਰ ਹਨ।

ਮੂਲ ਰੂਪ ਵਿੱਚ ਝਾਰਖੰਡ ਨਾਲ ਜੁੜੇ ਠਾਕੁਰ, ਟੇਮੈਸਟ ਦੀ ਅਗਵਾਈ ਕਰਨ ਵਾਲੇ ਹਿਊਸਟਨ ਯੂਨੀਵਰਸਿਟੀ ਦੇ ਪਹਿਲੇ ਫੈਕਲਟੀ ਮੈਂਬਰ ਹਨ। ਉਹ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਬੋਰਡ ਆਫ਼ ਡਾਇਰੈਕਟਰਜ਼ ਨੂੰ ਰਣਨੀਤਕ ਯੋਜਨਾਬੰਦੀ, ਪ੍ਰੋਗਰਾਮਿੰਗ ਅਤੇ ਸੰਚਾਰ ਬਾਰੇ ਸਲਾਹ ਦੇਣਗੇ।