ਦੇਸ਼ ਅਤੇ ਦੁਨੀਆ 'ਚ ਕੋਰੋਨਾ ਦਾ ਖਤਰਾ: ਚੀਨ 'ਚ ਇਕ ਮਹੀਨੇ 'ਚ 60 ਹਜ਼ਾਰ ਮੌਤਾਂ
4 ਜਨਵਰੀ ਨੂੰ ਹੋਈਆਂ ਸਭ ਤੋਂ ਵੱਧ ਮੌਤਾਂ
ਚੀਨ- ਕੋਰੋਨਾ ਇੱਕ ਵਾਰ ਫਿਰ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਇਸ ਦੌਰਾਨ ਚੀਨ ਦੀ ਸਿਹਤ ਏਜੰਸੀ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਅੰਕੜਿਆਂ ਅਨੁਸਾਰ ਚੀਨ ਵਿੱਚ 22 ਦਸੰਬਰ ਨੂੰ ਕੋਰੋਨਾ ਦਾ ਸਿਖਰ ਪਹੁੰਚਿਆ ਹੈ। ਇਸ ਦੌਰਾਨ 70 ਲੱਖ ਤੋਂ ਵੱਧ ਲੋਕ ਵਾਇਰਸ ਦੀ ਲਪੇਟ ਵਿੱਚ ਆ ਗਏ। ਇਸ ਦੇ ਨਾਲ ਹੀ ਮੌਤਾਂ ਦਾ ਸਿਖਰ 4 ਜਨਵਰੀ ਨੂੰ ਆਇਆ, ਜਿਸ ਵਿਚ 4 ਹਜ਼ਾਰ ਮਰੀਜ਼ਾਂ ਦੀ ਜਾਨ ਚਲੀ ਗਈ। ਪਾਬੰਦੀ ਖ਼ਤਮ ਹੋਣ ਤੋਂ ਬਾਅਦ ਇੱਕ ਮਹੀਨੇ ਵਿੱਚ ਹੀ 60 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੂਜੇ ਪਾਸੇ ਬੁੱਧਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ 88 ਨਵੇਂ ਮਾਮਲੇ ਸਾਹਮਣੇ ਆਏ ਅਤੇ ਇੱਕ ਮਰੀਜ਼ ਦੀ ਮੌਤ ਹੋ ਗਈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਸਮੇਂ 1,934 ਐਕਟਿਵ ਕੇਸ ਹਨ। ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ 5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਲ ਹੀ, 40 ਮਿਲੀਅਨ ਤੋਂ ਵੱਧ ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ। ਇਸ ਦੌਰਾਨ, ਅੱਜ ਭਾਰਤ ਵਿੱਚ, ਸਵਦੇਸ਼ੀ ਫਾਰਮਾ ਕੰਪਨੀ ਭਾਰਤ ਬਾਇਓਟੈੱਕ ਦੁਨੀਆ ਦੀ ਪਹਿਲੀ ਇੰਟਰਨਾਜਲ ਕੋਵਿਡ-19 ਵੈਕਸੀਨ ਲਾਂਚ ਕਰੇਗੀ। ਇਸ ਦਾ ਨਾਮ INCOVACC ਹੈ।