ਇਜ਼ਰਾਈਲ ਨੂੰ 2,000 ਪੌਂਡ ਭਾਰੇ ਬੰਬਾਂ ਦੀ ਸਪਲਾਈ ਕਰੇਗਾ ਅਮਰੀਕਾ, ਟਰੰਪ ਨੇ ਹਟਾਈ ਬਾਈਡਨ ਦੀ ਲਾਈ ਪਾਬੰਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਮਜ਼ੋਰ ਜੰਗਬੰਦੀ ਕਾਰਨ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਫਿਲਹਾਲ ਰੁਕੀ ਹੋਈ ਹੈ

Benjamin Netanyahu and Donald Trump

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਨੂੰ 2,000 ਪੌਂਡ ਦਾ ਬੰਬ ਭੇਜਣ ’ਤੇ ਲੱਗੀ ਪਾਬੰਦੀ ਹਟਾ ਦਿਤੀ ਹੈ। ਬਾਈਡਨ ਨੇ ਗਾਜ਼ਾ ਵਿਚ ਹਮਾਸ ਨਾਲ ਇਜ਼ਰਾਈਲ ਦੀ ਲੜਾਈ ਵਿਚ ਨਾਗਰਿਕਾਂ ਦੀ ਮੌਤ ਦੀ ਗਿਣਤੀ ਨੂੰ ਘਟਾਉਣ ਲਈ ਬੰਬਾਂ ਦੀ ਸਪਲਾਈ ’ਤੇ ਪਾਬੰਦੀ ਲਗਾਈ ਸੀ। ਕਮਜ਼ੋਰ ਜੰਗਬੰਦੀ ਕਾਰਨ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਫਿਲਹਾਲ ਰੁਕੀ ਹੋਈ ਹੈ। 

ਟਰੰਪ ਨੇ ਸਨਿਚਰਵਾਰ ਨੂੰ ਟਰੂਥ ਸੋਸ਼ਲ ਨੈੱਟਵਰਕ ’ਤੇ ਇਕ ਪੋਸਟ ਵਿਚ ਲਿਖਿਆ, ‘‘ਹੁਣ ਬਹੁਤ ਸਾਰੀਆਂ ਚੀਜ਼ਾਂ ਭੇਜੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਭੁਗਤਾਨ ਇਜ਼ਰਾਈਲ ਨੇ ਕੀਤਾ ਹੈ ਪਰ ਬਾਈਡਨ ਨੇ ਨਹੀਂ ਦਿਤਾ ਸੀ।’’ ਟਰੰਪ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਪੁਸ਼ਟੀ ਕੀਤੀ ਕਿ ਇਹ ਪੋਸਟ ਭਾਰੀ ਬੰਬਾਂ ਦੀ ਸਪਲਾਈ ਦਾ ਹਵਾਲਾ ਦੇ ਰਹੀ ਹੈ।