ਡਾਲਫਿਨ ਕਰਦੀਆਂ ਨੇ ਵਿਸ਼ਵ ਦੇ ਸਭ ਤੋਂ ਵੱਡੇ ਪਰਮਾਣੂ ਭੰਡਾਰ ਦੀ ਪਹਿਰੇਦਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਕਰੀਬ ਇਕ ਚੌਥਾਈ ਪਰਮਾਣੂ ਹਥਿਆਰ ਰੱਖੇ ਹੋਏ ਹਨ 

File

ਅੱਜ ਵਿਸ਼ਵ ਭਰ ਦੇ ਦੇਸ਼ ਅਪਣੀ ਸੁਰੱਖਿਆ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਪਰਮਾਣੂ ਹਥਿਆਰਾਂ ਨੂੰ ਹਾਸਲ ਕਰਨ ਦੀ ਦੌੜ ਵਿਚ ਲੱਗੇ ਹੋਏ ਨੇ ਜਦਕਿ ਅਮਰੀਕਾ ਵਰਗੇ ਦੇਸ਼ ਕੋਲ ਪਹਿਲਾਂ ਹੀ ਵੱਡੀ ਮਾਤਰਾ ਵਿਚ ਪਰਮਾਣੂ ਹਥਿਆਰਾਂ ਦਾ ਭੰਡਾਰ ਮੌਜੂਦ ਹੈ। ਸਿਆਟਲ ਤੋਂ ਕਰੀਬ 20 ਮੀਲ ਦੀ ਦੂਰੀ 'ਤੇ ਸਥਿਤ ਹੂਡ ਕੈਨਲ ਵਿਖੇ ਅਮਰੀਕਾ ਦਾ ਨੇਵਲ ਬੇਸ ਕਿਟਸੈਪ ਹੈ। ਇਹ ਉਹ ਥਾਂ ਹੈ ਜਿੱਥੇ ਅਮਰੀਕਾ ਦੇ ਕਰੀਬ ਇਕ ਚੌਥਾਈ ਪਰਮਾਣੂ ਹਥਿਆਰ ਰੱਖੇ ਹੋਏ ਹਨ। 

ਇਹ ਜਗ੍ਹਾ ਦੋ ਕਾਰਨਾਂ ਕਰਕੇ ਕਾਫ਼ੀ ਖ਼ਾਸ ਹੈ, ਇਕ ਤਾਂ ਇਹ ਦੁਨੀਆ ਵਿਚ ਪਰਮਾਣੂ ਹਥਿਆਰਾਂ ਦਾ ਸਭ ਤੋਂ ਵੱਡਾ ਭੰਡਾਰ ਹੈ, ਦੂਜਾ ਇਹ ਕਿ ਇਸ ਦੀ ਰੱਖਿਆ ਕੋਈ ਇਨਸਾਨ ਜਾਂ ਮਸ਼ੀਨ ਨਹੀਂ ਬਲਕਿ ਡਾਲਫਿਨ ਅਤੇ ਸੀ ਲਾਇਨ ਵੱਲੋਂ ਕੀਤੀ ਜਾਂਦੀ ਹੈ। ਹੋ ਗਏ ਨਾ ਹੈਰਾਨ? ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਕਰਦੀਆਂ ਡਾਲਫਿਨ ਅਮਰੀਕਾ ਦੇ ਇਸ ਪਰਮਾਣੂ ਭੰਡਾਰ ਦੀ ਰਾਖੀ। ਦਰਅਸਲ ਅਮਰੀਕਾ ਦੇ ਇਸ ਪਰਮਾਣੂ ਭੰਡਾਰ ਦੀ ਰਖਵਾਲੀ ਕਰੀਬ 85 ਡਾਲਫਿਨ ਅਤੇ 50 ਸੀ-ਲਾਇਨ ਵੱਲੋਂ ਕੀਤੀ ਜਾਂਦੀ ਹੈ।

ਜਿਨ੍ਹਾਂ ਨੂੰ ਕੈਲੇਫੋਰਨੀਆ ਸਥਿਤ ਇਕ ਕੇਂਦਰ ਵਿਚ ਟ੍ਰੇਨਿੰਗ ਦਿੱਤੀ ਗਈ ਹੈ। ਗੰਭੀਰ ਮਾਮਲਿਆਂ ਵਿਚ ਇਨ੍ਹਾਂ ਸਮੁੰਦਰੀ ਜੀਵਾਂ ਦੇ ਸਰੀਰ ਵਿਚ ਇਕ ਬਾਈਟ ਪਲੇਟ ਫਿੱਟ ਕੀਤੀ ਜਾਂਦੀ ਹੈ। ਜਦੋਂ ਡਾਲਫਿਨ ਜਾ ਕੇ ਘੁਸਪੈਠੀਏ ਦੀ ਲੱਤ ਨਾਲ ਟਕਰਾਉਂਦੀ ਹੈ ਤਾਂ ਘੁਸਪੈਠੀਏ ਦੀ ਲੱਤ ਨਾਲ ਪਲੇਟ ਚਿਪਕ ਜਾਂਦੀ ਹੈ। ਇਹ ਪਲੇਟ ਉਦੋਂ ਤਕ ਚਿਪਕੀ ਰਹਿੰਦੀ ਹੈ ਜਦੋਂ ਤਕ ਇਸ ਦੇ ਹੈਂਡਲਰ ਤਕ ਸੰਦੇਸ਼ ਨਹੀਂ ਪਹੁੰਚ ਜਾਂਦਾ। ਘੁਸਪੈਠੀਆ ਖਿੱਚ ਕੇ ਵੀ ਉਸ ਪਲੇਟ ਨੂੰ ਨਹੀਂ ਉਤਾਰ ਸਕਦਾ।

ਇਹ ਸਮੁੰਦਰੀ ਜੀਵ ਇਨਸਾਨ ਦੇ ਨਾਲ ਮਿਲ ਕੇ ਕੰਮ ਕਰਦੇ ਨਹਨ। ਸਮੁੰਦਰੀ ਡਾਲਫਿਨ ਇਕ ਤਰ੍ਹਾਂ ਦੇ ਸੈਂਸਰ ਦੀ ਵਰਤੋਂ ਕਰਕੇ ਪਾਣੀ ਦੇ ਹੇਠਾਂ ਖ਼ਤਰੇ ਦਾ ਪਤਾ ਲਗਾਉਂਦੀ ਹੈ ਅਤੇ ਖ਼ਤਰੇ ਦੀ ਸਥਿਤੀ ਵਿਚ ਪਾਣੀ ਦੀ ਸਤ੍ਹਾ ਦੇ ਉਪਰ ਆ ਕੇ ਅਪਣੇ ਹੈਂਡਲਰ ਨੂੰ ਅਲਰਟ ਕਰਦੀ ਹੈ। ਜੇਕਰ ਹੈਂਡਲਰ ਨੂੰ ਲਗਦਾ ਹੈ ਕਿ ਸਥਿਤੀ ਨਾਲ ਨਿਪਟਣ ਲਈ ਕੁੱਝ ਕਾਰਵਾਈ ਜ਼ਰੂਰੀ ਹੈ ਤਾਂ ਉਹ ਡਾਲਫਿਨ ਦੀ ਨੱਕ 'ਤੇ ਨਾਈਜਮੇਕਰ ਜਾਂ ਆਰਬ ਲਾਈਟ ਰੱਖ ਦਿੰਦੇ ਹੈ। ਇਨ੍ਹਾਂ ਡਾਲਫਿਨਾਂ ਨੂੰ ਘੁਸਪੈਠੀਏ ਨਾਲ ਟਕਰਾਉਣ ਦੀ ਲਈ ਸਿਖਲਾਈ ਦਿੱਤੀ ਜਾਂਦੀ ਹੈ। 

ਇਹ ਘੁਸਪੈਠੀਏ ਦੇ ਨਾਲ ਇੰਝ ਟਕਰਾਉਂਦੀਆਂ ਨੇ ਕਿ ਡਾਲਫਿਨ ਦੇ ਕੋਲੋਂ ਡਿਟੈਕਟਰ ਸ਼ੱਕੀ ਘੁਸਪੈਠੀਏ ਕੋਲ ਚਲਿਆ ਜਾਂਦਾ ਹੈ, ਜਿਸ ਨਾਲ ਉਸ 'ਤੇ ਨਜ਼ਰ ਰੱਖਣ ਵਿਚ ਆਸਾਨੀ ਹੁੰਦੀ ਹੈ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਕੰਮ ਲਈ ਡਾਲਫਿਨ ਦੀ ਵਰਤੋਂ ਹੀ ਕਿਉਂ ਕੀਤੀ ਜਾਂਦੀ ਹੈ? ਦਰਅਸਲ ਡਾਲਫਿਨ ਪਾਣੀ ਦੀ ਸਤ੍ਹਾ ਦੇ ਕਾਫ਼ੀ ਹੇਠਾਂ ਦੀਆਂ ਚੀਜ਼ਾਂ ਦਾ ਪਤਾ ਲਗਾ ਸਕਦੀ ਹੈ। ਉਸ ਦੇ ਅੰਦਰ ਸਮੁੰਦਰ ਦੇ ਕਾਫ਼ੀ ਅੰਦਰ ਦੀ ਆਵਾਜ਼ ਨੂੰ ਫੜਨ ਦੀ ਸਮਰੱਥਾ ਵੀ ਹੁੰਦੀ ਹੈ

ਜਦਕਿ ਸੀ-ਲਾਇਨ ਦੀ ਸੁਣਨ ਅਤੇ ਦੇਖਣ ਦੀ ਸਮਰੱਥਾ ਕਾਫ਼ੀ ਮਜ਼ਬੂਤ ਹੁੰਦੀ ਹੈ। ਖ਼ਾਸ ਤੌਰ 'ਤੇ ਸਮੁੰਦਰ ਦੀ ਗਹਿਰਾਈ ਵਿਚ ਜਿੱਥੇ ਹਨ੍ਹੇਰਾ ਹੀ ਹਨ੍ਹੇਰਾ ਹੁੰਦਾ ਹੈ। ਸੀ-ਲਾਇਨ ਉਥੇ ਵੀ ਆਸਾਨੀ ਨਾਲ ਦੇਖ ਸਕਦੀ ਹੈ, ਇਸੇ ਵਜ੍ਹਾ ਕਰਕੇ ਪਰਮਾਣੂ ਹਥਿਆਰਾਂ ਦੇ ਇਸ ਬੇਸ ਦੀ ਰਖਵਾਲੀ ਲਈ ਡਾਲਫਿਨ ਅਤੇ ਸੀ-ਲਾਇਨ ਨੂੰ ਚੁਣਿਆ ਗਿਆ ਹੈ।