ਆਸਟਰੇਲੀਆ 'ਚ ਰਹਿੰਦੇ ਪਤੀ ਨੇ ਹੀ ਕਰਵਾਇਆਂ ਪਤਨੀ ਦਾ ਕਤਲ
ਆਸਟਰੇਲੀਆ ਦੇ ਇਲਾਕੇ ਗੋਲਡ ਕੋਸਟ ਦੀ ਰਹਿਣ ਵਾਲੀ ਰਵਨੀਤ ਕੌਰ ਜੋ ਕਿ ਕਿੱਤੇ ਵਜੋਂ ਨਰਸ ਸੀ ਅਤੇ ਕੁਝ...
Family Member
ਮੈਲਬੋਰਨ (ਪਰਮਵੀਰ ਸਿੰਘ ਆਹਲੂਵਾਲੀਆ) : ਆਸਟਰੇਲੀਆ ਦੇ ਇਲਾਕੇ ਗੋਲਡ ਕੋਸਟ ਦੀ ਰਹਿਣ ਵਾਲੀ ਰਵਨੀਤ ਕੌਰ ਜੋ ਕਿ ਕਿੱਤੇ ਵਜੋਂ ਨਰਸ ਸੀ ਅਤੇ ਕੁਝ ਸਮੇਂ ਪਹਿਲਾ ਹੀ ਆਪਣੇ ਪਰਿਵਾਰ ਨੂੰ ਮਿਲਣ ਲਈ ਪੰਜਾਬ ਗਈ ਸੀ ਦਾ ਕਤਲ ਉਸ ਦੇ ਹੀ ਆਸਟਰੇਲੀਆ ਰਹਿੰਦੇ ਪਤੀ ਨੇ ਆਪਣੀ ਇੱਕ ਮਹਿਲਾ ਦੋਸਤ ਦੀ ਮਦਦ ਨਾਲ ਕਰਵਾ ਦਿੱਤਾ ਹੈ।
ਜਿਕਰਯੋਗ ਹੈ ਕਿ ਰਵਨੀਤ ਦਾ ਜਦੋਂ ਕਤਲ ਕੀਤਾ ਗਿਆ ਉਸ ਸਮੇਂ ਉਹ ਗਰਭਵਤੀ ਸੀ। ਰਵਨੀਤ ਦੇ ਮਾਪਿਆ ਨੇ ਆਸਟਰੇਲੀਆ ‘ਚ ਵੱਸਦੇ ਸਮੁੱਚੇ ਭਾਰਤੀ ਨੂੰ ਮਦਦ ਲਈ ਅਪੀਲ ਕੀਤੀ ਹੈ ਤਾਂ ਜੋ ਕਿ ਰਵਨੀਤ ਦੇ ਦੋਸ਼ੀ ਪਤੀ ਵਿਰੁੱਧ ਕਰਵਾਈ ਹੋ ਸਕੇ ਜੋ ਕਿ ਆਸਟਰੇਲੀਆ ਚ ਖੁੱਲ੍ਹੇ ਆਮ ਘੁੰਮ ਰਿਹਾ ਹੈ।