ਪਿਛਲੇ ਦੋ ਦਿਨਾਂ ਵਿਚ ਭੂ ਮੱਧ ਸਾਗਰ ਵਿਚੋਂ ਬਚਾਏ ਗਏ 1500 ਤੋਂ ਵੱਧ ਪਰਵਾਸੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਭੂ ਮੱਧ ਸਾਗਰ ਵਿਚ ਵੱਡੇ ਪੈਮਾਨੇ ਉੱਤੇ ਚਲਾਏ ਗਏ ਬਚਾਉ ਅਭਿਆਨਾਂ ਵਿਚ ਕਰੀਬ 1500 ਪ੍ਰਵਾਸੀਆਂ ਨੂੰ ਬਚਾਇਆ ਗਿਆ.........

Mediterranean Sea

Mediterranean Sea

ਰੋਮ , 26 ਮਈ (ਏਜੰਸੀ)  ਭੂ ਮੱਧ ਸਾਗਰ ਵਿਚ ਵੱਡੇ ਪੈਮਾਨੇ ਉੱਤੇ ਚਲਾਏ ਗਏ ਬਚਾਉ ਅਭਿਆਨਾਂ ਵਿਚ ਕਰੀਬ 1500 ਪ੍ਰਵਾਸੀਆਂ ਨੂੰ ਬਚਾਇਆ ਗਿਆ| ਇਨ੍ਹਾਂ ਅਭਿਆਨਾਂ ਵਿਚ ਇਤਾਲਵੀ ਨੌਸੈਨਾ ਅਤੇ ਗੈਰ ਸਰਕਾਰੀ ਸੰਗਠਨ ਅਤੇ ਯੂਰਪੀ ਸੰਘ ਦੀ ਸੀਮਾ ਏਜੰਸੀ ਫਰੋਂਟੇਕਸ ਦੇ ਜਹਾਜ਼ ਸ਼ਾਮਿਲ ਸਨ| ਇਤਾਲਵੀ ਤਟ ਰਖਿਅਕ ਨੇ ਇਹ ਜਾਣਕਾਰੀ ਦਿਤੀ| ਕੇਵਲ ਅੱਜ ਚਲਾਏ ਗਏ ਸੱਤ ਅਭਿਆਨਾਂ ਵਿਚ ਹੀ ਉਨ੍ਹਾਂ 1050 ਲੋਕਾਂ ਨੂੰ ਬਚਾਇਆ ਗਿਆ ਜੋ ਯੂਰਪ ਵਿਚ ਜਾਣ ਦੀ ਕੋਸ਼ਿਸ਼ ਕਰ ਰਹੇ ਸਨ| ਇਨ੍ਹਾਂ ਅਭਿਆਨਾਂ ਦਾ ਸੰਚਾਲਨ ਇਤਾਲਵੀ ਤਟ ਰਖਿਅਕ ਨੇ ਕੀਤਾ ਸੀ|