ਕਿਮ ਜੋਂਗ 'ਤੇ ਅਜੇ ਵੀ ਭਰੋਸਾ ਹੈ: ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ - ਉੱਤਰੀ ਕੋਰੀਆ ਨੇ ਕੁਝ ਛੋਟੀਆਂ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ, ਜਿਸ ਨਾਲ ਮੇਰੇ ਕੁੱਝ ਲੋਕਾਂ ਅਤੇ ਹੋਰਾਂ ਨੂੰ ਪ੍ਰੇਸ਼ਾਨੀ ਹੋਈ ਪਰ ਮੈਨੂੰ ਨਹੀਂ

Still Have "Confidence" In North Korea's Kim Jong Un: Trump

ਟੋਕਿਓ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੇ ਹਾਲੀਆ ਮਿਜ਼ਾਇਲ ਪ੍ਰੀਖਣ ਅਤੇ ਬੰਦ ਪਈ ਪ੍ਰਮਾਣੂ ਵਾਰਤਾ ਵਿਚਕਾਰ ਕਿਹਾ ਕਿ ਉਨ੍ਹਾਂ ਨੂੰ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ 'ਤੇ ਅਜੇ ਵੀ ਭਰੋਸਾ ਹੈ। ਟਰੰਪ ਫਿਲਹਾਲ ਜਾਪਾਨ ਦੀ ਯਾਤਰਾ 'ਤੇ ਹਨ ਅਤੇ ਉਨ੍ਹਾਂ ਦਾ ਮਕਸਦ ਇਸ ਨੇੜਲੇ ਸਹਿਯੋਗੀ ਦੇਸ਼ ਨਾਲ ਸਬੰਧ ਮਜ਼ਬੂਤ ਕਰਨਾ ਹੈ। 

ਉਨ੍ਹਾਂ ਨੇ ਉੱਤਰੀ ਕੋਰੀਆ ਦੀ ਸਰਕਾਰੀ ਮੀਡੀਆ 'ਤੇ ਚਲਾਏ ਗਏ ਇਕ ਪ੍ਰੋਗਰਾਮ ਦੀ ਵੀ ਗੱਲ ਕੀਤੀ। ਇਸ ਪ੍ਰੋਗਰਾਮ 'ਚ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ 'ਤੇ ਇਕ ਪ੍ਰੋਗਰਾਮ ਰਾਹੀਂ ਕਿਮ ਉਨ੍ਹਾਂ ਨੂੰ ਇਕ ਸੰਦੇਸ਼ ਦੇ ਰਹੇ ਸਨ। ਇਸ ਪ੍ਰੋਗਰਾਮ 'ਚ ਸਾਬਕਾ ਉਪ ਰਾਸ਼ਟਰਪਤੀ ਬਿਡੇਨ ਨੂੰ ਕਿਮ ਦੀ ਨਿੰਦਾ ਕਰਨ ਲਈ ਬੇਹੱਦ ਘੱਟ ਆਈ. ਕਿਊ. ਵਾਲਾ ਮੂਰਖ ਵਿਅਕਤੀ ਦਸਿਆ ਗਿਆ ਸੀ।

ਟਰੰਪ ਨੇ ਇਸ ਮਗਰੋਂ ਟਵੀਟ ਕੀਤਾ,''ਉੱਤਰੀ ਕੋਰੀਆ ਨੇ ਕੁਝ ਛੋਟੀਆਂ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ, ਜਿਸ ਨਾਲ ਮੇਰੇ ਕੁੱਝ ਲੋਕਾਂ ਅਤੇ ਹੋਰਾਂ ਨੂੰ ਪ੍ਰੇਸ਼ਾਨੀ ਹੋਈ ਪਰ ਮੈਨੂੰ ਨਹੀਂ।'' ਟਰੰਪ ਦਾ ਸਪੱਸ਼ਟ ਰੂਪ ਤੋਂ ਇਸ਼ਾਰਾ ਇਸ ਮਹੀਨੇ ਦੀ ਸ਼ੁਰੂਆਤ 'ਚ ਕੀਤੇ ਗਏ ਮਿਜ਼ਾਇਲ ਪ੍ਰੀਖਣ ਵਲ ਸੀ।

ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਕਿਮ ਮੈਨੂੰ ਕੀਤੇ ਗਏ ਵਾਅਦੇ 'ਤੇ ਕਾਇਮ ਰਹਿਣਗੇ। ਜਦ ਕਿਮ ਨੇ ਜੋ ਬਿਡਨ ਨੂੰ ਘੱਟ ਆਈ. ਕਿਊ. ਵਾਲਾ ਅਤੇ ਬੇਕਾਰ ਵਿਅਕਤੀ ਕਿਹਾ ਸੀ ਤਾਂ ਉਹ ਇਹ ਸੁਣ ਕੇ ਹੱਸ ਪਏ ਅਤੇ ਉਨ੍ਹਾਂ ਕਿਹਾ ਕਿ ਸ਼ਾਇਦ ਕਿਮ ਮੈਨੂੰ ਕੁੱਝ ਸੰਦੇਸ਼ ਦੇ ਰਹੇ ਹਨ।