ਅਮਰੀਕਾ ਚ 24 ਘੰਟੇ ਚ 532 ਮੌਤਾਂ, ਕੁੱਲ ਗਿਣਤੀ 1 ਲੱਖ ਦੇ ਕਰੀਬ, ਟਰੰਪ ਦੇਸ਼ ਨੂੰ ਖੋਲ੍ਣ ਦੀ ਤਿਆਰੀ ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੀਤੇ 24 ਘੰਟੇ ਵਿਚ ਅਮਰੀਕਾ ਵਿਚ 532 ਲੋਕਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ।

Corona Virus

ਅਮਰੀਕਾ ਵਿਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਬੀਤੇ 24 ਘੰਟੇ ਵਿਚ ਅਮਰੀਕਾ ਵਿਚ 532 ਲੋਕਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਦੇਸ਼ ਵਿਚ ਕੁੱਲ ਮੌਤਾਂ ਦੀ ਗਿਣਤੀ 98,218 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਉਧਰ ਰਿਪੋਰਟ ਦੇ ਅਨੁਸਾਰ ਅਮਰੀਕਾ ਵਿਚ ਹੁਣ ਤੱਕ 16 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

ਇਕ ਪਾਸੇ ਅਮਰੀਕਾ ਵਿਚ ਕਰੋਨਾ ਵਾਇਰਸ ਆਪਣਾ ਕਹਿਰ ਢਾਹ ਰਿਹਾ ਹੈ ਉੱਥੇ ਹੀ ਅਮਰੀਕਾ ਨੂੰ ਖੋਲਣ ਲਈ ਕੰਮ ਸ਼ੁਰੂ ਹੋ ਰਿਹਾ ਹੈ। ਰਾਸ਼ਟਰ ਪਤੀ ਡੋਨਲ ਟਰੰਪ ਦੇ ਵੱਲੋਂ ਰਾਜਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਵਿਚ ਇੱਥੇ ਛੂਟਾਂ ਦੇਣੀਆਂ ਸ਼ੁਰੂ ਕਰਨ ਅਤੇ ਬਜ਼ਾਰ, ਚਰਚ, ਖੋਲਣਾਂ ਸ਼ੁਰੂ ਕਰਨ। ਇਸ ਤੋਂ ਇਲਾਵਾ ਡੋਨਲ ਟਰੰਪ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਰਾਜ ਅਜਿਹਾ ਨਹੀਂ ਕਰਦੇ ਤਾਂ ਉਹ ਖੁਦ ਰਾਸ਼ਟਰਪਤੀ ਦੀ ਤਾਕਤ ਦੀ ਵਰਤੋਂ ਕਰਕੇ ਇਸਨੂੰ ਖੋਲਣ ਦੀ ਆਗਿਆ ਦੇਣਗੇ।

ਇਸ ਦੇ ਨਾਲ ਹੀ ਟਰੰਪ ਵੱਲੋਂ ਨਾਰਥ ਕੈਰਿਲੀਨਾ ਦੇ ਗਵਰਨਰ ਨੂੰ ਖਾਸ ਤੋਰ ਤੇ ਚੇਤਾਵਨੀ ਦਿੱਤੀ ਗਈ ਹੈ। ਦਰਅਸਲ ਕੈਰੋਲੀਨਾ ਵਿਚ ਕੁਝ ਸਮੇਂ ਬਾਅਦ ਰਿਪਬਲਿਕ ਪਾਰਟੀ ਦਾ ਕਨਬੇਕਸ਼ਨ ਹੋਣਾ ਹੈ। ਦੱਸ ਦੱਈਏ ਕਿ ਇਹ ਉਹ ਹੀ ਪ੍ਰੋਗਰਾਮ ਹੈ ਜਿੱਥੇ ਇਕ ਵਾਰ ਫਿਰ ਡੋਨਲ ਟਰੰਪ ਨੂੰ ਰੀਪਬਲਿਕ ਪਾਰਟੀ ਦਾ ਰਾਸ਼ਟਰਪਤੀ ਉਮੀਦਵਾਰ ਚੁਣਿਆ ਜਾਣਾ ਹੈ।

 ਇਸ ਲਈ ਹੁਣ ਟਰੰਪ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਰਾਜਾਂ ਵਿਚ ਸੋਸ਼ਲ ਡਿਸਟੈਸਿੰਗ ਦੇ ਆਦੇਸ਼ ਨੂੰ ਜਲਦ ਨਹੀਂ ਹਟਾਇਆ ਗਿਆ ਤਾਂ ਉਹ ਐਕਸ਼ਨ ਲੈਣਗੇ ਅਤੇ ਰਾਜਾਂ ਵਿਚਲੇ ਪ੍ਰੋਗਰਾਮ ਵੀ ਰੱਦ ਕਰਨਗੇ। ਅਜਿਹੇ ਵਿਚ ਹੁਣ ਇਕ ਵਾਰ ਫਿਰ ਤੋਂ ਫੈਡਰਲ ਅਤੇ ਰਾਜਾਂ ਦੀ ਸਰਕਾਰਾਂ ਵਿਚ ਆਰ-ਪਾਰ ਦੀ ਲੜਾਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।