ਜਰਮਨੀ 'ਚ ਕਤਲ ਕਾਂਡ, ਚਾਕੂ ਨਾਲ 3 ਲੋਕਾਂ ਦਾ ਕਤਲ, ਕਈ ਜਖ਼ਮੀ
ਇਹ ਹਮਲਾ ਬਾਵਰੀਆਨ ਸੂਬਾ ਸਥਿਤ ਸ਼ਹਿਰ ਦੇ ਕੇਂਦਰੀ ਹਿੱਸੇ ਵਿੱਚ ਹੋਇਆ ਅਤੇ ਹੁਣ ਤੱਕ ਸਪੱਸ਼ਟ ਨਹੀਂ ਹੈ ਕਿ ਇਸ ਵਿੱਚ ਕਿੰਨੇ ਲੋਕ ਜ਼ਖ਼ਮੀ ਹੋਏ ਹਨ।
ਬਰਲਿਨ - ਜਰਮਨੀ ਦੇ ਬਵੇਰੀਆ ਦੇ ਵੁਰਜ਼ਬਰਗ ਸ਼ਹਿਰ ਵਿਚ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਤਿੰਨ ਲੋਕਾਂ ਦੀ ਜਾਨ ਲੈ ਲਈ। ਨਾਲ ਹੀ ਇਸ ਹਮਲੇ ਵਿੱਚ ਕਈ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ। ਜਰਮਨੀ (Germany) ਦੇ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਕੀਤੀ ਜਾ ਸਕੀ।
ਇਹ ਹਮਲਾ ਬਾਵਰੀਆਨ ਸੂਬਾ ਸਥਿਤ ਸ਼ਹਿਰ ਦੇ ਕੇਂਦਰੀ ਹਿੱਸੇ ਵਿੱਚ ਹੋਇਆ ਅਤੇ ਹੁਣ ਤੱਕ ਸਪੱਸ਼ਟ ਨਹੀਂ ਹੈ ਕਿ ਇਸ ਵਿੱਚ ਕਿੰਨੇ ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਸ਼ੱਕੀ ਹਮਲਾਵਰ ਦੀ ਪਛਾਣ 24 ਸਾਲਾ ਸੋਮਾਲਿਆਈ ਮੂਲ ਦੇ ਵਿਅਕਤੀ ਦੇ ਤੌਰ 'ਤੇ ਕੀਤੀ ਹੈ ਜੋ ਸ਼ਹਿਰ ਵਿੱਚ ਰਹਿੰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਦੀ ਗੋਲੀ ਨਾਲ ਜਖ਼ਮੀ ਹਮਲਾਵਰ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਰਾਹਗੀਰਾਂ ਨੇ ਹਮਲਾਵਾਰਾਂ ਨੂੰ ਘੇਰਿਆਂ ਹੋਇਆ ਹੈ। ਜਰਮਨ ਆਰ.ਟੀ.ਐੱਲ. ਟੈਲੀਵਿਜ਼ਨ 'ਤੇ ਇੱਕ ਬੀਬੀ ਨੇ ਦੱਸਿਆ ਕਿ ਉਸ ਨੇ ਘਟਨਾ ਨੂੰ ਵੇਖਿਆ ਹੈ ਅਤੇ ਪੁਲਿਸ ਪਹੁੰਚ ਚੁੱਕੀ ਹੈ। ਜੂਲੀਆ ਰੁਨਜੇ ਨੇ ਦੱਸਿਆ, ਉਸ ਦੇ ਕੋਲ ਵੱਡਾ ਚਾਕੂ ਸੀ ਅਤੇ ਉਹ ਲੋਕਾਂ 'ਤੇ ਹਮਲਾ ਕਰ ਰਿਹਾ ਸੀ।
ਇਹ ਵੀ ਪੜ੍ਹੋ - ਅੱਜ ਚੰਡੀਗੜ੍ਹ ਵੱਲ ਕੂਚ ਕਰ ਕੇ ਦੋਵੇਂ ਰਾਜ ਭਵਨਾਂ ਵੱਲ ਵਧਣਗੇ ਕਿਸਾਨ
ਇਸ ਤੋਂ ਬਾਅਦ ਕਈ ਲੋਕਾਂ ਨੇ ਉਸ ਨੂੰ ਰੋਕਣ ਲਈ ਕੁਰਸੀ, ਛੱਤਰੀ ਜਾਂ ਮੋਬਾਇਲ ਫੋਨ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਪੁਲਸ ਪਹੁੰਚੀ ਅਤੇ ਮੇਰਾ ਮੰਨਣਾ ਹੈ ਕਿ ਉਸ ਨੂੰ ਗੋਲੀ ਮਾਰ ਦਿੱਤੀ, ਤੁਸੀ ਆਵਾਜ਼ ਸਪੱਸ਼ਟ ਤੌਰ 'ਤੇ ਸੁਣ ਸਕਦੇ ਹੋ। ਪੁਲਿਸ ਬੁਲਾਰਾ ਕਰਸਟਿਨ ਕੁਨਿਕ ਨੇ ਕਿਹਾ ਕਿ ਅਧਿਕਾਰੀਆਂ ਨੂੰ ਸ਼ਾਮ ਕਰੀਬ ਪੰਜ ਵਜੇ ਜਾਣਕਾਰੀ ਮਿਲੀ ਕਿ ਸ਼ਹਿਰ ਦੇ ਵਿਚਕਾਰ ਬਾਰਬਰੋਸਾ ਚੌਕ 'ਤੇ ਚਾਕੂ ਨਾਲ ਲੋਕਾਂ 'ਤੇ ਹਮਲਾ ਕੀਤਾ ਜਾ ਰਿਹਾ ਹੈ।