ਹੁਣ ਸਮਾਰਟਫ਼ੋਨ ਨਾਲ ਹੋਵੇਗੀ ਕੋਵਿਡ-19 ਦੀ ਜਾਂਚ, ਇਕ ਮਿੰਟ ਵਿਚ ਆਵੇਗਾ ਨਤੀਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਪ੍ਰਣਾਲੀ ਨੇ 81 ਤੋਂ 100 ਫ਼ੀ ਸਦੀ ਇੰਫ਼ੈਕਟਿਡ ਲੋਕਾਂ ਦੇ ਸਮਾਰਟਫ਼ੋਨ ’ਤੇ ਵਾਇਰਸ ਦੀ ਮੌਜੂਦਗੀ ਦਾ ਪਤਾ ਲਗਾਇਆ, ਜੋ ਕਿ ਢੁਕਵੀਂ ਜਾਂਚ ਸਾਬਤ ਹੋ ਸਕਦੀ ਹੈ।

Now, swab samples from phone screens can detect COVID-19

ਲੰਡਨ  : ਕੋਵਿਡ-19 ਦਾ ਪਤਾ ਲਗਾਉਣ ਲਈ ਖੋਜਕਰਤਾਵਾਂ ਨੇ ਇਕ ਅਜਿਹੀ ਕਿਫ਼ਾਇਤੀ ਪ੍ਰਣਾਲੀ ਵਿਕਸਤ ਕੀਤੀ ਹੈ ਜਿਸ ਵਿਚ ਸਮਾਰਟਫ਼ੋਨ ਦੀ ਸਕ੍ਰੀਨ ਤੋਂ ਲਏ ਗਏ ਨਮੂਨਿਆਂ ਦੀ ਜਾਂਚ ਕਰ ਕੇ ਇਕ ਮਿੰਟ ਵਿਚ ਵਾਇਰਸ ਦਾ ਢੁੱਕਵਾਂ ਅਤੇ ਜਲਦ ਤੋਂ ਜਲਦ ਪਤਾ ਲਗਾਇਆ ਜਾ ਸਕਦਾ ਹੈ। ਬ੍ਰਿਟੇਨ ਦੇ ਯੂਨੀਵਰਸਟੀ ਕਾਲਜ ਲੰਡਨ ਦੇ ਖੋਜੀਆਂ ਨੇ ਸਮਾਰਟਫ਼ੋਨ ਦੀ ਸਕ੍ਰੀਨ ਤੋਂ ਲਏ ਸਵਾਬ ਦਾ ਵਿਸ਼ਲੇਸ਼ਣ ਕੀਤਾ।

ਉਨ੍ਹਾਂ ਦੇਖਿਆ ਕਿ ਨੱਕ ਦੇ ਸਵਾਬ ਵਾਲੀ ਪੀ.ਸੀ.ਆਰ. ਜਾਂਚ ਵਿਚ ਇੰਫ਼ੈਕਟਡ ਪਾਏ ਗਏ ਲੋਕ ਸਮਾਰਟਫ਼ੋਨ ਸਕ੍ਰੀਨ ਤੋਂ ਲਏ ਗਏ ਸਵਾਬ ਦੀ ਜਾਂਚ ਵਿਚ ਵੀ ਇੰਫੈਕਟਡ ਪਾਏ ਗਏ। ਇਸ ਪ੍ਰਣਾਲੀ ਨੇ 81 ਤੋਂ 100 ਫ਼ੀ ਸਦੀ ਇੰਫ਼ੈਕਟਿਡ ਲੋਕਾਂ ਦੇ ਸਮਾਰਟਫ਼ੋਨ ’ਤੇ ਵਾਇਰਸ ਦੀ ਮੌਜੂਦਗੀ ਦਾ ਪਤਾ ਲਗਾਇਆ, ਜੋ ਕਿ ਢੁਕਵੀਂ ਜਾਂਚ ਸਾਬਤ ਹੋ ਸਕਦੀ ਹੈ। ਖੋਜਕਰਤਾਵਾਂ ਨੇ ਦਸਿਆ ਕਿ ਇਸ ਪ੍ਰਣਾਲੀ ਤਹਿਤ ਨਮੂਨੇ ਇਕੱਠੇ ਕਰਨ ਵਿਚ ਇਕ ਮਿੰਟ ਤੋਂ ਵੀ ਘੱਟ ਸਮਾਂ ਲਗਦਾ ਹੈ ਅਤੇ ਇਸ ਵਿਚ ਮੈਡੀਕਲ ਕਰਮੀ ਦੀ ਵੀ ਜ਼ਰੂਰਤ ਨਹੀਂ ਪੈਂਦੀ।

ਇਹ ਵੀ ਪੜ੍ਹੋ - ਮੁੰਬਈ 'ਚ 2000 ਲੋਕਾਂ ਨੂੰ ਲਾਇਆ ਗਿਆ ਨਕਲੀ ਕੋਰੋਨਾ ਟੀਕਾ, 10 ਲੋਕ ਗ੍ਰਿਫਤਾਰ

ਯੂ.ਸੀ.ਐਲ. ਇੰਸਟੀਚਿਊਟ ਆਫ ਓਪਥਲਮੋਲਾਜੀ ਦੇ ਰੋਡਰਿਗੋ ਯੰਗ ਨੇ ਕਿਹਾ, ‘ਕਈ ਲੋਕਾਂ ਦੀ ਤਰ੍ਹਾਂ, ਮੈਂ ਵੀ ਖ਼ਾਸ ਤੌਰ ’ਤੇ ਘੱਟ ਆਮਦਨ ਵਾਲੇ ਦੇਸ਼ਾਂ ਵਿਚ ਮਹਾਮਾਰੀ ਦੇ ਸਮਾਜਕ ਅਤੇ ਆਰਥਕ ਪ੍ਰਭਾਵਾਂ ਨੂੰ ਲੈ ਕੇ ਪ੍ਰੇਸ਼ਾਨ ਸੀ।’ ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਨਾ ਸਿਰਫ਼ ਕੋਵਿਡ-19 ਦੀ ਵਿਆਪਕ ਪੱਧਰ ’ਤੇ ਜਾਂਚ ਨੂੰ ਆਸਾਨ ਬਣਾਏਗੀ, ਸਗੋਂ ਇਸ ਦੀ ਵਰਤੋਂ ਭਵਿੱਖ ਵਿਚ ਮਹਾਮਾਰੀ ਨੂੰ ਰੋਕਣ ਵਿਚ ਵੀ ਕੀਤੀ ਜਾ ਸਕੇਗੀ। ਇਸ ਪ੍ਰਣਾਲੀ ਤਹਿਤ ਜਾਂਚ ਲਈ ਡਾਇਗਨੋਸਿਸ ਬਾਇਓਟੈਕ ਵੱਲੋਂ ਇਕ ਮਸ਼ੀਨ ਬਣਾਈ ਜਾ ਰਹੀ ਹੈ।