ਕਾਬੁਲ ਹਵਾਈ ਅੱਡੇ 'ਤੇ ਭੁੱਖ ਨਾਲ ਤੜਫ ਰਹੇ ਲੋਕ, 3000 ਰੁਪਏ ਵਿੱਚ ਵਿਕ ਰਹੀ ਪਾਣੀ ਦੀ ਇੱਕ ਬੋਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

7500 ਰੁਪਏ 'ਚ ਮਿਲ ਰਹੀ ਚਾਵਲ ਦੀ ਇੱਕ ਪਲੇਟ

Hungry people at Kabul airport

 

ਕਾਬੁਲ: ਅਫਗਾਨਿਸਤਾਨ ( Afghanistan)  ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਸਥਿਤੀ ਇੰਨੀ ਭਿਆਨਕ ਹੋ ਗਈ ਹੈ ਕਿ ਲੋਕ ਬਿਨਾਂ ਕੋਈ ਸਮਾਨ ਲਏ ਦੇਸ਼ ਛੱਡ ਕੇ ਭੱਜ ਰਹੇ ਹਨ। ਇਸ ਦੇ ਨਾਲ ਹੀ ਕਾਬੁਲ ਹਵਾਈ ਅੱਡੇ 'ਤੇ ਪਹੁੰਚਣ ਵਾਲੇ ਲੋਕਾਂ ਲਈ ਇੱਕ ਭਿਆਨਕ ਸਥਿਤੀ ਪੈਦਾ ਹੋ ਗਈ ਹੈ। ਜਾਣਕਾਰੀ ਅਨੁਸਾਰ ਮਹਿੰਗੇ ਭੋਜਨ ਅਤੇ ਪਾਣੀ ਕਾਰਨ ਲੋਕ ਇੱਥੇ ਭੁੱਖੇ ਅਤੇ ਪਿਆਸੇ (Hungry people at Kabul airport)  ਰਹਿਣ ਲਈ ਮਜਬੂਰ ਹੋ ਰਹੇ ਹਨ।

 

 

ਇਕ ਰਿਪੋਰਟ ਦੇ ਅਨੁਸਾਰ ਕਾਬੁਲ ਏਅਰਪੋਰਟ ਉੱਤੇ ਪਾਣੀ ਦੀ ਇੱਕ ਬੋਤਲ 40 ਡਾਲਰ ਯਾਨੀ 3000 ਰੁਪਏ ਵਿੱਚ ਉਪਲਬਧ ਹੈ। ਜਦੋਂ ਕਿ ਚਾਵਲ ਦੀ ਇੱਕ ਪਲੇਟ ਲਈ, 100 ਡਾਲਰ ਯਾਨੀ ਲਗਭਗ 7500 ਰੁਪਏ ਖਰਚ (Hungry people at Kabul airport) ਕਰਨੇ ਪੈ ਰਹੇ ਹਨ।

 

 

 

ਇੰਨਾ ਹੀ ਨਹੀਂ, ਏਅਰਪੋਰਟ 'ਤੇ ਪਾਣੀ ਜਾਂ ਭੋਜਨ ਖਰੀਦਣਾ ਹੈ ਤਾਂ, ਅਫਗਾਨਿਸਤਾਨ ( Afghanistan) ਦੀ ਆਪਣੀ  ਕਰੰਸੀ ਵੀ ਨਹੀਂ ਲਈ ਜਾ ਰਹੀ ਹੈ। ਭੁਗਤਾਨ ਸਿਰਫ ਡਾਲਰਾਂ ਵਿੱਚ ਸਵੀਕਾਰ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਅਫਗਾਨ ਨਾਗਰਿਕਾਂ ਨੂੰ ਮੁਸ਼ਕਿਲਾਂ (Hungry people at Kabul airport)  ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

ਇੰਨੀ ਮਹਿੰਗਾਈ ਦੇ ਕਾਰਨ, ਲੋਕ ਕਤਾਰਾਂ ਵਿੱਚ ਭੁੱਖੇ ਅਤੇ ਪਿਆਸੇ (Hungry people at Kabul airport) ਲੱਘ ਰਹੇ ਹਨ। ਬੱਚੇ ਸਭ ਤੋਂ ਮੁਸ਼ਕਲ ਸਥਿਤੀ ਵਿੱਚ ਪੈ ਗਏ ਹਨ, ਜੋ ਭੁੱਖ ਅਤੇ ਪਿਆਸ ਕਾਰਨ ਬੇਹੋਸ਼ੀ ਦੀ ਸਥਿਤੀ ਵਿੱਚ ਪਹੁੰਚ ਰਹੇ ਹਨ। ਹਾਲਾਂਕਿ, ਇਨ੍ਹਾਂ ਲੋਕਾਂ ਦੇ ਹੌਸਲੇ ਹੁਣ ਟੁੱਟਣੇ ਸ਼ੁਰੂ ਹੋ ਗਏ ਹਨ।

 

 

 

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਸੰਕਟ 'ਤੇ ਸਰਬ ਪਾਰਟੀ ਮੀਟਿੰਗ ਸ਼ੁਰੂ, ਆਮ ਆਦਮੀ ਪਾਰਟੀ ਨਹੀਂ ਲਵੇਗੀ ਹਿੱਸਾ

ਸਰੀਰ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਬਹੁਤੇ ਲੋਕ ਬੇਬੱਸ ਮਹਿਸੂਸ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ 50 ਹਜ਼ਾਰ ਤੋਂ ਵੱਧ ਲੋਕ ਅਜੇ ਵੀ ਕਾਬੁਲ ਏਅਰਪੋਰਟ ਦੇ ਬਾਹਰ ਉਡੀਕ ਕਰ ਰਹੇ ਹਨ। ਇਸ ਕਾਰਨ ਇੱਥੇ ਏਨਾ ਭਿਆਨਕ ਜਾਮ ਹੈ ਕਿ ਹਵਾਈ ਅੱਡੇ ਤੱਕ ਪਹੁੰਚਣਾ ਅਸੰਭਵ ਹੈ।

ਇਹ ਵੀ ਪੜ੍ਹੋ: ਦਿੱਲੀ: ਸਿਹਤ ਮੰਤਰੀ ਵੱਲੋਂ ਰਾਜੀਵ ਗਾਂਧੀ ਹਸਪਤਾਲ ’ਚ Covid-19 ਰੈਪਿਡ ਰਿਸਪਾਂਸ ਸੈਂਟਰ ਦਾ ਉਦਘਾਟਨ