ਭਾਰਤ ਦੀ ਤਾਰੀਫ਼ ਕਰਦਿਆਂ ਬੋਲੇ ਟਰੰਪ, ਸਿਰਫ਼ ਅਪਣੇ ਸਹਿਯੋਗੀਆਂ ਦੀ ਮਦਦ ਕਰੇਗਾ ਅਮਰੀਕਾ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਕੇਵਲ ਉਨਾਂ ਦੇਸ਼ਾਂ ਦੀ ਹੀ ਮਦਦ ਕਰੇਗਾ ਜਿਸਨੂ ਉਹ ਆਪਣਾ ਸਹਿਯੋਗੀ

Trump, complimenting India, will help only my colleagues

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਕੇਵਲ ਉਨਾਂ ਦੇਸ਼ਾਂ ਦੀ ਹੀ ਮਦਦ ਕਰੇਗਾ ਜਿਸਨੂ ਉਹ ਆਪਣਾ ਸਹਿਯੋਗੀ ਮੰਨਦਾ ਹੈ। ਟਰੰਪ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਇੱਕ ਭਾਸ਼ਣ ਵਿਚ ਕਿਹਾ ਕਿ ਅਸੀਂ ਦੇਖਾਂਗੇ ਕਿ ਕਿੱਥੇ ਕੰਮ ਹੋ ਰਿਹਾ ਹੈ ਤੇ ਕਿੱਥੇ ਕੰਮ ਨਹੀਂ ਹੋ ਰਿਹਾ ਹੈ। ਨਾਲ ਹੀ ਉਨਾਂ ਕਿਹਾ ਕਿ ਅਸੀਂ ਇਸ ਗੱਲ ਦਾ ਵੀ ਖਿਆਲ ਰਖਾਂਗੇ ਕਿ ਕੀ ਜੋ ਦੇਸ਼ ਸਾਡੇ ਡਾਲਰ ਅਤੇ ਸਾਡੀ ਸੁਰੱਖਿਆ ਲੈਂਦੇ ਹਨ ਉਹ ਸਾਡੇ ਹਿੱਤਾਂ ਦਾ ਖਿਆਲ ਰੱਖਦੇ ਹਨ ਜਾਂ ਨਹੀਂ?

ਉਨਾਂ ਕਿਹਾ ਕਿ ਅਗਾਂਹ ਵੱਧਦੇ ਹੋਏ ਅਸੀਂ ਕੇਵਲ ਉਨਾਂ ਲੋਕਾਂ ਨੂੰ ਹੀ ਵਿਦੇਸ਼ੀ ਸਹਾਇਤਾ ਦੇਣ ਜਾ ਰਹੇ ਹਾਂ ਜੋ ਸਾਡਾ ਸਨਮਾਨ ਕਰਦੇ ਹਨ ਅਤੇ ਸਪਸ਼ੱਟ ਰੂਪ ਵਿਚ ਸਾਡੇ ਦੋਸਤ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 73ਵੇਂ ਸੈਸ਼ਨ ਵਿੱਚ ਨੇਤਾਵਾਂ ਨੂੰ ਸੰਬੋਧਤ ਕਰ ਰਹੇ ਸਨ। ਉਨਾਂਭਾਰਤ ਨੂੰ ਇਕ ਮੁਕਤ ਸਮਾਜ ਦਸਿਆ ਅਤੇ ਆਪਣੇ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਦੀ ਪ੍ਰੰਸਸਾ ਕੀਤੀ। ਉਨਾਂ ਕਿਹਾ ਕਿ ਭਾਰਤ ਹੀ ਹੈ ਜਿੱਥੇ ਸਮਾਜ ਮੁਕਤ ਹੈ ਅਤੇ ਇਸਨੇ ਇੱਕ ਅਰਬ ਤੋਂ ਵੱਧ ਵਸੋਂ ਵਾਲੇ ਲੱਖਾਂ ਲੋਕਾਂ ਦੇ ਪੱਧਰ ਨੂੰ ਕਾਮਯਾਬੀਪੂਰਣ ਤਰੀਕੇ ਨਾਲ ਗਰੀਬੀ ਰੇਖਾ ਤੋਂ ਮੱਧ ਵਰਗ ਤੱਕ ਪਹੁੰਚਾ ਦਿਤਾ।

ਕਰੀਬ 35 ਮਿੰਟ ਦੇ ਆਪਣੇ ਸੰਬੋਧਨ ਦੋਰਾਨ ਟਰੰਪ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਹਾਲ ਵਿਚ ਇਤਿਹਾਸ ਵੇਖਿਆ ਗਿਆ। ਉਨਾਂ ਕਿਹਾ ਕਿ ਸਾਡੇ ਸਾਹਮਣੇ ਆਪਣੇ ਦੇਸ਼ ਦੀਆਂ ਚੁਣੌਤੀਆਂ, ਆਪਣੇ ਸਮੇਂ ਬਾਰੇ ਚਰਚਾ ਕਰਨ ਆਏ ਲੋਕਾਂ ਦੇ ਭਾਸ਼ਣਾਂ, ਸਕੰਲਪ, ਸ਼ਬਦਾਂ ਅਤੇ ਉਮੀਦਾਂ ਵਿਚ ਉਹੀ ਸਵਾਲ ਹੁੰਦੇ ਹਨ ਜੋ ਕਿ ਸਾਡੇ ਮਨਾਂ ਵਿੱਚ ਉਠੱਦੇ ਹਨ। ਟਰੰਪ ਨੇ ਕਿਹਾ ਕਿ ਇਹ ਸਵਾਲ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਕਿਸ ਤਰ੍ਹਾਂ ਦੀ ਦੁਨੀਆਂ ਛੱਡ ਕੇ ਜਾਵਾਂਗੇ ਅਤੇ ਕਿਸ ਤਰਾਂ ਦਾ ਦੇਸ਼ ਉਨਾਂ ਨੂੰ ਉਤਰਾਧਿਕਾਰ ਵਿੱਚ ਹਾਸਿਲ ਹੋਵੇਗਾ?

ਉਨਾਂ ਕਿਹਾ ਕਿ ਜੋ ਸੁਪਨੇ ਯੂਐਨਜੀਏ ਦੇ ਹਾਲ ਵਿੱਚ ਅੱਜ ਦਿਖੇ ਉਹ ਉਨੇ ਹੀ ਭਿੰਨ-ਭਿੰਨ ਹਨ ਜਿੰਨੇ ਇਸ ਪੋਡੀਅਮ ਵਿਚ ਖੜੇ ਲੋਕ ਅਤੇ ਉਨੇ ਹੀ ਅਲਗ ਹਨ ਜਿਨਾ ਸੰਯੁਕਤ ਰਾਸ਼ਟਰ ਦੁਨੀਆ ਦੇ ਦੇਸ਼ਾ ਦੀ ਨੁਮਾਇੰਦਗੀ ਕਰਦਾ ਹੈ। ਉਨਾਂ ਕਿਹਾ ਕਿ ਇਹ ਅਸਲ ਵਿਚ ਕੁਝ ਹੈ ਤੇ ਇਹ ਕਾਫੀ ਮਹਾਨ ਇਤਿਹਾਸ ਹੈ। ਟਰੰਪ ਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੌਰਾਨ ਸਊਦੀ ਅਰਬ ਦੇ ਉਦੱਮਕਸ਼ ਨਵੇਂ ਸੁਧਾਰਾਂ ਅਤੇ ਇਜ਼ਰਾਈਲੀ ਗਣਤੰਤਰ ਦੀ 70ਵੀਂ ਵਰ੍ਹੇਗੰਢ  ਦੀ ਮਿਸਾਲ ਦਿਤੀ