ਡੋਨਾਲਡ ਟਰੰਪ ਹੋਣਗੇ ਭਾਰਤ ਦੇ ਗਣਤੰਤਰ ਦਿਹਾੜੇ ਮੌਕੇ ਮੁੱਖ ਮਹਿਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗਣਤੰਤਰ ਦਿਵਸ ਵਿਚ ਭਾਵੇਂ ਕਿ ਹਾਲੇ ਕਾਫ਼ੀ ਸਮਾਂ ਬਾਕੀ ਹੈ ਪਰ ਇਸ ਦੀਆਂ ਰਣਨੀਤਕ ਤਿਆਰੀਆਂ ਹੁਣੇ ਤੋਂ ਸ਼ੁਰੂ ਹੋ ਗਈਆਂ ਹਨ। ਅਸਲ ਵਿਚ ਭਾਰਤ ਦੇ ਇਸ ਵਾਰ ਗਣਤੰਤਰ ਦਿਵਸ ...

National Security Advisor (NSA) Ajit Doval

ਵਾਸ਼ਿੰਗਟਨ : ਗਣਤੰਤਰ ਦਿਵਸ ਵਿਚ ਭਾਵੇਂ ਕਿ ਹਾਲੇ ਕਾਫ਼ੀ ਸਮਾਂ ਬਾਕੀ ਹੈ ਪਰ ਇਸ ਦੀਆਂ ਰਣਨੀਤਕ ਤਿਆਰੀਆਂ ਹੁਣੇ ਤੋਂ ਸ਼ੁਰੂ ਹੋ ਗਈਆਂ ਹਨ। ਅਸਲ ਵਿਚ ਭਾਰਤ ਦੇ ਇਸ ਵਾਰ ਗਣਤੰਤਰ ਦਿਵਸ ਪ੍ਰੋਗਰਾਮ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਮੁੱਖ ਮਹਿਮਾਨ ਵਿਚ ਸ਼ਿਰਕਤ ਕਰਨਗੇ। ਦਸ ਦਈਏ ਕਿ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਵੀਂ ਦਿੱਲੀ ਵਿਚ 2 ਪਲੱਸ 2 ਮੁਲਾਕਾਤ ਦੇ ਹਫ਼ਤੇ ਮਗਰੋਂ ਵਾਸ਼ਿੰਗਟਨ ਵਿਚ ਹਨ ਜਿੱਥੇ ਉਹ ਟਰੰਪ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। 

ਟਰੰਪ ਪ੍ਰਸ਼ਾਸਨ ਵਿਚ ਸਤਿਕਾਰਯੋਗ ਨਜ਼ਰਾਂ ਨਾਲ ਦੇਖੇ ਜਾਣ ਵਾਲੇ ਅਜੀਤ ਡੋਭਾਲ ਦੀ ਸ਼ੁਕਰਵਾਰ ਨੂੰ ਵਿਦੇਸ਼ ਵਿਭਾਗ ਦੇ ਫਾਗੀ ਬਾਟਮ ਮੁੱਖ ਦਫ਼ਤਰ ਵਿਖੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨਾਲ ਮੀਟਿੰਗ ਹੈ। ਇਸ ਤੋਂ ਇਲਾਵਾ ਉਹ ਆਪਣੇ ਅਮਰੀਕੀ ਹਮਰੁਤਬਾ ਜਾਨ ਬੋਲਟਨ ਨਾਲ ਮਿਲਣਗੇ। ਡੋਭਾਲ ਦੇ ਰੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਥਿੰਕ ਟੈਂਕ ਸਮੂਹ ਨਾਲ ਵੀ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। 

ਵਾਸ਼ਿੰਗਟਨ ਵਿਚ ਭਾਰਤੀ ਸਫ਼ਾਰਤਖਾਨੇ ਅਤੇ ਵਾਈਟ ਹਾਊਸ ਨੇ ਡੋਭਾਲ ਦੀ ਯਾਤਰਾ ਅਤੇ ਬੈਠਕਾਂ ਬਾਰੇ ਵਿਚ ਸਵਾਲ 'ਤੇ ਹਾਲੇ ਕੋਈ ਜਵਾਬ ਨਹੀਂ ਦਿਤਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਡੋਭਾਲ ਦੀ ਇਹ ਅਮਰੀਕੀ ਯਾਤਰਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਲਈ ਕੀਤੀ ਜਾ ਰਹੀ ਹੈ। ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤ ਯਾਤਰਾ ਦਾ ਸੱਦਾ ਕਬੂਲ ਕਰ ਲਿਆ ਹੈ। ਦੋਵੇਂ ਦੇਸ਼ ਵੱਖੋ-ਵੱਖਰੀਆਂ ਤਰੀਕਾਂ 'ਤੇ ਵਿਚਾਰ ਕਰ ਰਹੇ ਹਨ, ਜਿਸ ਵਿਚ 26 ਜਨਵਰੀ 2019 ਨੂੰ ਭਾਰਤ ਦੇ ਗਣਤੰਤਰ ਦਿਹਾੜੇ ਮੌਕੇ ਟਰੰਪ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਜਾਣਾ ਵੀ ਸ਼ਾਮਲ ਹੈ।