‘ਅਤਿਵਾਦ ਤੋਂ ਵੀ ‘ਡਰਾਵਣੇ ਖਤਰੇ’ ਦਾ ਸਾਹਮਣਾ ਕਰ ਰਹੀ ਹੈ ਦੁਨੀਆਂ’, ਸੰਯੁਕਤ ਰਾਸ਼ਟਰ ਮੁਖੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਾਰੇਸ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆਂ ਅਸਹਿਣਸ਼ੀਲਤਾ, ਹਿੰਸਾ, ਅੱਤਵਾਦ ਦੇ ਕਾਰਨ ਇਕ ‘ਬੇਮਿਸਾਲ ਖ਼ਤਰੇ’ ਦਾ ਸਾਹਮਣਾ ਕਰ ਰਹੀ ਹੈ

António Guterres

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆਂ ਅਸਹਿਣਸ਼ੀਲਤਾ, ਹਿੰਸਾ, ਅੱਤਵਾਦ ਦੇ ਕਾਰਨ  ਇਕ ‘ਬੇਮਿਸਾਲ ਖ਼ਤਰੇ’ ਦਾ ਸਾਹਮਣਾ ਕਰ ਰਹੀ ਹੈ। ਇਸ ਖਤਰੇ ਨਾਲ ਹਰ ਦੇਸ਼ ਪ੍ਰਭਾਵਿਤ ਹੈ ਅਤੇ ਇਹ ਖਤਰਾ ਸੰਘਰਸ਼ ਨੂੰ ਵਧਾ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਸੁਰੱਖਿਆ ਪ੍ਰੀਸ਼ਦ ਦੀ ਮੰਤਰੀ ਪੱਧਰੀ ਬੈਠਕ ਵਿਚ ਬੁੱਧਵਾਰ ਨੂੰ ਕਿਹਾ ਕਿ ਉਹਨਾਂ ਦਾ ਨਵਾਂ ਮੋਰਚਾ ਸਾਈਬਰ ਅਤਿਵਾਦ ਹੈ, ਜਿਸ ਵਿਚ ਸੋਸ਼ਲ ਮੀਡੀਆ ਅਤੇ ਡਾਰਕ ਵੈੱਬ ਦੀ ਵਰਤੋਂ ਹਮਲਿਆਂ ਵਿਚ ਤਾਲਮੇਲ ਕਰਨ, ਪ੍ਰਚਾਰ ਕਰਨ ਅਤੇ ਨਵੇਂ ਲੋਕਾਂ ਨੂੰ ਅਪਣੇ ਨਾਲ ਜੋੜਨ ਲਈ ਕੀਤੀ ਜਾਂਦੀ ਹੈ।

ਗੁਟਾਰੇਸ ਨੇ ਕਿਹਾ ਕਿ ਅਤਿਵਾਦ ਦੇ ਭਿਆਨਕ ਖਤਰੇ ਦਾ ਜਵਾਬ ਸਾਨੂੰ ਸੁਰੱਖਿਆ ਦੇ ਹੱਲ, ਰੋਮਥਾਮ ਦੀਆਂ ਕੋਸ਼ਿਸ਼ਾਂ ਨਾਲ ਦੇਣਾ ਚਾਹੀਦਾ ਹੈ, ਜਿਸ ਵਿਚ ਮੁੱਖ ਕਾਰਨ ਦੀ ਪਛਾਣ ਕੀਤੀ ਜਾਵੇ ਅਤੇ ਉਸ ਦਾ ਹੱਲ ਕੱਢਿਆ ਜਾਵੇ। ਇਸ ਦੇ ਨਾਲ ਹੀ ਮਨੁੱਖੀ ਅਧਿਕਾਰਾਂ ਦੇ ਸਨਮਾਨ ਦਾ ਵੀ ਖਿਆਲ ਰੱਖਿਆ ਜਾਵੇ। ਇਸ ਮਹੀਨੇ ਪ੍ਰੀਸ਼ਦ ਦੀ ਅਗਵਾਈ ਰੂਸ ਕਰ ਰਿਹਾ ਹੈ। ਉਸ ਨੇ ਇਹ ਬੈਠਕ ਅਤਿਵਾਦ ਦਾ ਸਾਹਮਣਾ ਕਰਨ ਲਈ ਸੰਯੁਕਤ ਰਾਸ਼ਟਰ ਅਤੇ ਤਿੰਨ ਸੰਗਠਨ-ਸ਼ੰਘਾਈ ਸਹਿਯੋਗ ਸੰਗਠਨ, ਸਮੂਹਿਕ ਸੁਰੱਖਿਆ ਸੰਧੀ ਸੰਗਠਨ ਅਤੇ ਸੁਤੰਤਰ ਰਾਸ਼ਟਰ ਦਾ ਰਾਸ਼ਟਰ ਮੰਡਲ ਵਿਚ ਸਹਿਯੋਗ ਨੂੰ ਲੈ ਕੇ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।