ਕੈਲੀਫੋਰਨੀਆ ਦੇ ਜੰਗਲ 'ਚ ਭਿਆਨਕ ਅੱਗ ਨੇ ਮਚਾਈ ਹਾ-ਹਾ ਕਾਰ !

ਏਜੰਸੀ

ਖ਼ਬਰਾਂ, ਕੌਮਾਂਤਰੀ

50 ਹਜ਼ਾਰ ਲੋਕ ਘਰ ਛੱਡਣ ਲਈ ਮਜ਼ਬੂਰ !

California forests fire forcing the evacuation of at least 50000 people

ਕੈਲੀਫੋਰਨੀਆ: ਕੈਲੀਫੋਰਨੀਆ ਦੇ ਸ਼ਾਤਾ ਕਲੈਰਿਟਾ 'ਚ ਲੱਗੀ ਅੱਗ ਤੇਜ਼ ਹਵਾ ਅਤੇ ਗਰਮ ਮੌਸਮ ਜੰਗਲ 'ਚ ਘਿਓ ਦੀ ਤਰ੍ਹਾਂ ਕੰਮ ਕਰ ਰਹੀ ਹੈ। ਉੱਥੇ ਹੀ ਤੇਜ਼ੀ ਨਾਲ ਅੱਗ ਫ਼ੈਲਣ ਦੀ ਵਜ੍ਹਾ ਕਾਰਨ 50 ਹਜ਼ਾਰ ਲੋਕਾਂ ਨੂੰ ਸ਼ਹਿਰ ਛੱਡਣ 'ਤੇ ਮਜ਼ਬੂਰ ਹੋਣਾ ਪਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗਵਰਨਰ ਗੇਵਿਨ ਨੇਵਸੋਮ ਨੇ ਲਾਸ ਏਂਜਲਸ ਅਤੇ ਸੋਨੋਮਾ ਇਲਾਕੇ 'ਚ ਭਿਅਨਕ ਅੱਗ ਦੇ ਖਤਰੇ ਨੂੰ ਦੇਖਦੇ ਹੋਏ ਸੂਬੇ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਨੇਵਸੋਮ ਨੇ ਕਿਹਾ ਉਹ ਕੈਲੀਫੋਰਨੀਆ ਦੇ ਸੰਵਿਧਾਨ ਮੁਤਾਬਕ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲਾਸ ਏਂਜਲਸ ਅਤੇ ਸੋਨੋਮਾ ਇਲਾਕੇ 'ਚ ਅੱਗ ਦੀ ਭਿਆਨਕ ਸਥਿਤੀ ਕਾਰਨ ਐਮਰਜੈਂਸੀ ਦਾ ਐਲਾਨ ਕਰਦੇ ਹਨ। ਇਸ ਦੌਰਾਨ ਓਥੇ ਕਰੀਬ 2 ਲੱਖ ਪਰਿਵਾਰਾਂ ਨੂੰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਲਾਸ ਏਂਜਲਸ ਕਾਉਂਟੀ ਦੇ ਅੱਗ ਬੁਝਾਊ ਵਿਭਾਗ ਨੇ ਵੀਰਵਾਰ ਨੂੰ ਟਵਿੱਟਰ ‘ਤੇ ਇਹ ਜਾਣਕਾਰੀ ਦਿੱਤੀ ਹੈ।

ਦੱਸਿਆ ਜਾਂਦਾ ਹੈ ਕਿ ਲਾਸ ਏਂਜਲਸ ਸ਼ਹਿਰ ਦੇ 60 ਕਿਲੋਮੀਟਰ ਉੱਤਰ ਪੱਛਮ ਵਿਚ ਸਥਿਤ ਸਾਂਤਾ ਕਲੈਰਿਟਾ ਸ਼ਹਿਰ ਵਿਚ ਅਚਾਨਕ ‘ਅੱਗ ਲੱਗ ਗਈ ਹੈ ਅਤੇ ਇਹ ਨੇੜਲੇ ਰਿਹਾਇਸ਼ੀ ਇਲਾਕਿਆਂ ਕੈਨੀਅਨ ਕੰਟਰ ਵੱਲ ਵੱਧ ਰਹੀ ਹੈ। ਜਿਸ ਤੋਂ ਬਾਅਦ ਅੱਗ ਨੂੰ ਤੇਜ਼ੀ ਨਾਲ ਫੈਲਦਾ ਦੇਖ ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਜਾਣ ਦੇ ਆਦੇਸ਼ ਜਾਰੀ ਕੀਤੇ ਹਨ।

ਉੱਥੇ ਹੀ ਗੇਵਿਨ ਨੇਵਸੋਮ ਨੇ ਕਿਹਾ ਕਿ ਇਨ੍ਹਾਂ ਦੋਹਾਂ ਇਲਾਕਿਆਂ 'ਚ ਅੱਗ ਕਾਰਨ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਦੇ ਗੰਭੀਰ ਖਤਰੇ ਕਾਰਨ ਹਜ਼ਾਰਾਂ ਲੋਕਾਂ ਨੂੰ ਘਰ ਛੱਡ ਕੇ ਜਾਣਾ ਪਿਆ ਕਿਉਂਕਿ ਅੱਗ ਪੂਰੇ ਕੈਲੀਫਾਰਨੀਅ ਸੂਬੇ 'ਚ ਫੈਲ ਗਈ ਹੈ ਅਤੇ ਆਉਣ ਵਾਲਾ ਸਮਾਂ ਕਾਫੀ ਚੁਣੌਤੀਪੂਰਣ ਹੋ ਸਕਦਾ ਹੈ। ਤੁਹਾਨੂੰ ਦੱਸ ਦੱਈਏ ਕਿ ਵੀਰਵਾਰ ਦੁਪਹਿਰ ਤੋਂ ਜੰਗਲਾਂ 'ਚ ਅਚਾਨਕ ਅੱਗ ਲੱਗ ਗਈ ਸੀ।

ਇਸ ਕਾਰਨ ਤਕਰੀਬਨ ੨ ਲੱਖ ਪਰਿਵਾਰਾਂ ਨੂੰ ਬਿਜਲੀ ਦੇ ਬਗੈਰ ਹੀ ਗੁਜ਼ਾਰਾ ਕਰਨਾ ਪਿਆ। ਬੀਤੇ ਦਿਨ ੫੦੦ ਤੋਂ ਵਧੇਰੇ ਫਾਇਰ ਫਾਈਟਰਜ਼ ਅੱਗ 'ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਕਰ ਰਹੇ ਸਨ,,,ਪਰ ਭਿਆਨਕ ਅੱਗ ਨੇ ਮਿੰਟਾਂ 'ਚ ਹੀ ਤਬਾਹੀ ਮਚਾ ਦਿੱਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।