ਜਦੋਂ ਕਾਰ ਦੀ ਟੱਕਰ ਨੇ ਬਚਾ ਲਈ ਤਿੰਨ ਜ਼ਿੰਦਗੀਆਂ, ਹੈਰਾਨ ਕਰ ਦੇਵੇਗਾ ਇਹ Video

ਏਜੰਸੀ

ਖ਼ਬਰਾਂ, ਕੌਮਾਂਤਰੀ

ਸੜਕ 'ਤੇ ਗੱਡੀਆਂ ਦੀ ਟੱਕਰ 'ਚ ਲੋਕਾਂ ਦੀ ਮੌਤ ਦੀਆਂ ਖਬਰਾਂ ਤਾਂ ਤੁਸੀਂ ਕਈ ਵਾਰ ਸੁਣੀਆਂ ਹੋਣਗੀਆਂ ਪਰ ਕੀ ਕਦੇ ਸੁਣਿਆ ਹੈ ਕਿ ਇੱਕ ਕਾਰ

Car collision saved the lives of 3 people

ਅਮਰੀਕਾ : ਸੜਕ 'ਤੇ ਗੱਡੀਆਂ ਦੀ ਟੱਕਰ 'ਚ ਲੋਕਾਂ ਦੀ ਮੌਤ ਦੀਆਂ ਖਬਰਾਂ ਤਾਂ ਤੁਸੀਂ ਕਈ ਵਾਰ ਸੁਣੀਆਂ ਹੋਣਗੀਆਂ ਪਰ ਕੀ ਕਦੇ ਸੁਣਿਆ ਹੈ ਕਿ ਇੱਕ ਕਾਰ ਦੀ ਟੱਕਰ ਦੀ ਵਜ੍ਹਾ ਨਾਲ ਲੋਕਾਂ ਦੀ ਜ਼ਿੰਦਗੀ ਬਚ ਗਈ ਹੋਵੇ। ਅਮਰੀਕਾ ਵਿੱਚ ਅਜਿਹੀ ਹੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਐਰੀਜੋਨਾ ਦੇ ਫੀਨਿਕਸ ਵਿੱਚ ਮੰਗਲਵਾਰ ਨੂੰ ਇੱਕ ਪਤੀ-ਪਤਨੀ ਆਪਣੇ ਬੱਚਿਆ ਨੂੰ ਸਟਰੋਲਰ ਵਿੱਚ ਰੱਖਕੇ ਸੜਕ ਪਾਰ ਕਰ ਰਿਹਾ ਸੀ।

ਸੜਕ 'ਤੇ ਲਾਲ ਬੱਤੀ ਹੋਈ ਸੀ ਪਰ ਉਦੋਂ ਉੱਥੇ ਇੱਕ ਤੇਜ਼ ਰਫਤਾਰ ਜੀਪ ਉਨ੍ਹਾਂ ਦੇ ਵੱਲ ਵਧਣ ਲੱਗੀ। ਹਾਲਾਂਕਿ ਇਸ ਵਿੱਚ ਇੱਕ ਦੂਜੀ ਕਾਰ ਨੇ ਆ ਕੇ ਉਸ ਜੀਪ ਨੂੰ ਅੱਗੇ ਧੱਕ ਦਿੱਤਾ। ਇਸ ਨਾਲ ਉਸ ਜੀਪ ਦਾ ਰਸਤਾ ਬਦਲ ਗਿਆ ਅਤੇ ਇੱਕੋਂ ਪਰਿਵਾਰ ਦੇ ਤਿੰਨ ਲੋਕਾਂ ਦੀ ਜਾਨ ਬਚ ਗਈ। ਫੀਨਿਕਸ ਪੁਲਿਸ ਵਿਭਾਗ ਨੇ ਇਸ ਘਟਨਾ ਦਾ ਇੱਕ ਵੀਡੀਓ ਜਾਰੀ ਕੀਤਾ ਹੈ।

ਪੁਲਿਸ ਨੇ ਸ਼ੇਵਰੋਲੇ ਕਰੂਜ ਦੇ ਡਰਾਈਵਰ ਦੀ ਤਾਰੀਫ ਵੀ ਕੀਤੀ ਹੈ,ਜਿਸਨੇ ਕਿਸੇ ਫਰਿਸ਼ਤੇ ਦੀ ਤਰ੍ਹਾਂ ਤਿੰਨ ਜ਼ਿੰਦਗੀਆਂ ਬਚਾ ਲਈਆ। ਪੁਲਿਸ ਦੁਆਰਾ 13 ਸੈਕਿੰਡ ਦੇ ਇਸ ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਇੱਕ ਜੀਪ ਲਾਲ ਬੱਤੀ ਪਾਰ ਕਰਦੇ ਹੋਏ ਸਿੱਧਾ ਪਰਿਵਾਰ ਨੂੰ ਠੋਕਣ ਜਾ ਰਹੀ ਸੀ। ਹਾਲਾਂਕਿ ਉਸੀ ਸਮੇਂ ਉਸ ਰਸਤੇ ਤੋਂ ਇੱਕ ਸ਼ੇਵਰੋਲੇ ਕਾਰ ਆਈ ਅਤੇ ਉਸਨੇ ਜੀਪ ਨੂੰ ਟੱਕਰ ਮਾਰ ਕੇ ਉਸਦਾ ਰੁਖ਼ ਮੋੜ ਦਿੱਤਾ। ਪੁਲਿਸ ਨੇ ਇਹ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ਸ਼ੇਵੀ ਕਰੂਜ ਦੇ ਰੂਪ 'ਚ ਇੱਕ ਫਰਿਸ਼ਤਾ ਆਇਆ ਅਤੇ ਫੀਨਿਕਸ 'ਚ ਸੜਕ ਪਾਰ ਕਰ ਰਹੇ ਇਸ ਪਰਿਵਾਰ ਦੀ ਜਾਨ ਬਚਾ ਲਈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।