ਮੰਗਲ 'ਤੇ ਜਾਣਾ ਚਾਹੁੰਦੇ ਨੇ ਐਲਨ ਮਸਕ, ਬਚ ਕੇ ਵਾਪਸ ਆਉਣ ਦੀ ਆਸ ਘੱਟ
ਸਮਕ ਦਾ ਮੰਨਣਾ ਹੈ ਕਿ ਮੌਤ ਦਾ ਖ਼ਤਰਾ ਮੰਗਲ 'ਤੇ ਧਰਤੀ ਨਾਲੋਂ ਕਿਤੇ ਵਧ ਹੈ। ਉਥੇ ਮਰਨ ਦੀ ਸੰਭਾਵਨਾ ਵਧ ਹੈ।
ਵਾਸ਼ਿੰਗਟਨ, ( ਭਾਸ਼ਾ ) : ਸਪੇਸ ਐਕਸ ਦੇ ਮੁਖ ਕਾਰਜਕਾਰੀ ਅਧਿਕਾਰੀ ਅਤੇ ਖਰਬਪਤੀ ਐਲਨ ਮਸਕ ਨੇ ਮੰਗਲ ਗ੍ਰਹਿ ਤੇ ਜਾਣ ਦੀ ਇੱਛਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਇਸ ਦੀ ਆਸ ਸਿਰਫ 70 ਫ਼ੀ ਸਦੀ ਹੈ। ਮਸਕ ਨੇ ਕਿਹਾ ਹੈ ਕਿ ਰਾਹ ਵਿਚਕਾਰ ਜਾਂ ਫਿਰ ਮੰਗਲ 'ਤੇ ਉਤਰਦੇ ਹੀ ਉਨ੍ਹਾਂ ਦੇ ਜਿਉਂਦੇ ਨਾ ਬਚਣ ਦੀ ਸੰਭਾਵਨਾ ਬਹੁਤ ਵਧ ਹੈ। ਮਸਕ ਨੇ ਕਿਹਾ ਕਿ ਸਾਨੂੰ ਕਈ ਵਾਰ ਕਾਮਯਾਬੀ ਮਿਲੀ ਹੈ
ਅਤੇ ਮੈਂ ਇਸ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਾਂ। ਉਨ੍ਹਾਂ ਕਿਹਾ ਕਿ ਮੈਂ ਉਥੇ ਜਾਣ ਦੀ ਗੱਲ ਕਰ ਰਿਹਾ ਹਾਂ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਇਸ ਵਿਚ ਬਹਤ ਖ਼ਤਰਾ ਹੈ। ਸਮਕ ਦਾ ਮੰਨਣਾ ਹੈ ਕਿ ਮੌਤ ਦਾ ਖ਼ਤਰਾ ਮੰਗਲ 'ਤੇ ਧਰਤੀ ਨਾਲੋਂ ਕਿਤੇ ਵਧ ਹੈ। ਉਥੇ ਮਰਨ ਦੀ ਸੰਭਾਵਨਾ ਵਧ ਹੈ। ਉਨ੍ਹਾਂ ਦੱਸਿਆ ਕਿ
ਜੇਕਰ ਤੁਸੀਂ ਮੰਗਲ 'ਤੇ ਪਹੁੰਚ ਵੀ ਜਾਂਦੇ ਹੋ ਤਾਂ ਵੀ ਉਥੇ ਦੇ ਮੁਸ਼ਕਲ ਹਾਲਾਂਤਾਂ ਵਿਚ ਤੁਸੀਂ ਉਥੇ ਮਰ ਜਾਓਗੇ। ਮਸਕ ਨੇ ਕਿਹਾ ਕਿ ਕਈ ਲੋਕ ਪਰਬਤਾਂ ਤੇ ਚੜਾਈ ਕਰਦੇ ਹਨ। ਮਾਉਂਟ ਐਵਰੇਸਟ 'ਤੇ ਵੀ ਹਮੇਸ਼ਾਂ ਤੋਂ ਲੋਕ ਮਰਦੇ ਰਹੇ ਹਨ। ਉਹ ਵੀ ਇਸ ਨੂੰ ਚੁਣੌਤੀ ਦੇ ਨਾਮ 'ਤੇ ਕਰਨਾ ਚਾਹੁੰਦੇ ਹਨ।